ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਇਸ ਸਾਲ ਦੀ 10 ਜਨਵਰੀ ਨੂੰ ਵਿਆਹੇ ਇਕ ਨੌਜਵਾਨ ਜਤਿੰਦਰਪਾਲ ਉਮਰ 31 ਉਤੇ ਕੁਦਰਤ ਦਾ ਅਜਿਹਾ ਕਹਿਰ ਹੋਇਆ ਕਿ ਉਸ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਭਾਣਜੇ ਦੇ ਜਨਮ ਦਿਨ ਦੀ ਪਾਰਟੀ ਤੋਂ ਪਰਿਵਾਰ ਸਮੇਤ ਜਲੰਧਰ ਤੋਂ ਵਾਪਸ ਆਪਣੇ ਪਿੰਡ ਉੱਗੀ ਵੱਲ ਨੂੰ ਆ ਰਿਹਾ ਸੀ। ਇਸ ਦੌਰਾਨ ਤੇਜ਼ ਹਨੇਰੀ ਅਤੇ ਮੀਂਹ ਕਾਰਨ ਇਕ ਭਾਰਾ ਦਰੱਖਤ ਚੱਲਦੀ ਕਾਰ ਉਤੇ ਡਿੱਗ ਪਿਆ, ਜਿਸ ਕਾਰਨ ਜਤਿੰਦਰਪਾਲ ਦੀ ਮੌ-ਤ ਹੋ ਗਈ। ਇਸ ਹਾਦਸੇ ਦੌਰਾਨ ਪਰਿਵਾਰ ਦੇ 3 ਹੋਰ ਮੈਂਬਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਅਮਨ ਸੈਣੀ ਵਲੋਂ ਦੇਰ ਰਾਤ ਨੂੰ ਏ. ਐਸ. ਆਈ. ਸੁਭਾਸ਼ ਨੂੰ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਭੇਜਿਆ ਗਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਸੁਭਾਸ਼ ਨੇ ਦੱਸਿਆ ਕਿ ਜਤਿੰਦਰਪਾਲ ਉਮਰ 31 ਸਾਲ ਪੁੱਤਰ ਯਸ਼ਪਾਲ ਵਾਸੀ ਪਿੰਡ ਉੱਗੀ ਥਾਣਾ ਨਕੋਦਰ ਆਪਣੇ ਪਿਤਾ ਅਤੇ ਦੋ ਹੋਰ ਪਰਿਵਾਰਕ ਮੈਂਬਰਾਂ ਵੀਨਾ ਅਤੇ ਸੁਮਨ ਨਾਲ ਆਪਣੇ ਭਾਣਜੇ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਲਾ ਸੰਘਿਆਂ ਰੋਡ ਰਾਹੀਂ ਕਾਰ ਵਿਚ ਸਵਾਰ ਹੋ ਕੇ ਜਲੰਧਰ ਤੋਂ ਵਾਪਸ ਆਪਣੇ ਘਰ ਪਿੰਡ ਉੱਗੀ ਨੂੰ ਜਾ ਰਹੇ ਸਨ। ਰਾਤ ਕਰੀਬ 12.30 ਵਜੇ ਜਦੋਂ ਇਹ ਕਾਰ ਪਿੰਡ ਚੋਗਾਵਾਂ ਦੇ ਗੇਟ ਨੇੜੇ ਪੁੱਜੀ ਤਾਂ ਤੇਜ਼ ਹਨੇਰੀ ਦੇ ਨਾਲ ਮੀਂਹ ਪੈ ਰਿਹਾ ਸੀ।
ਇਸ ਦੌਰਾਨ ਅਚਾਨਕ ਇੱਕ ਭਾਰਾ ਦਰੱਖਤ ਚੱਲਦੀ ਹੋਈ ਕਾਰ ਉਤੇ ਡਿੱਗ ਪਿਆ, ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਭਿਆ-ਨਕ ਹਾਦਸੇ ਵਿਚ ਜਤਿੰਦਰਪਾਲ ਦੀ ਮੌਕੇ ਉਤੇ ਹੀ ਦਰਦ-ਨਾਕ ਮੌ-ਤ ਹੋ ਗਈ, ਜਦੋਂ ਕਿ ਮ੍ਰਿਤਕ ਦੇ ਪਿਤਾ ਯਸ਼ਪਾਲ, ਵੀਨਾ ਅਤੇ ਸੁਮਨ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਨ੍ਹਾਂ ਜ਼ਖਮੀਆਂ ਵਿਚੋਂ ਯਸ਼ਪਾਲ ਦਾ ਹਾਲ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਕਾਰ ਉਤੇ ਡਿੱਗੇ ਦਰੱਖਤ ਨੂੰ ਕਟਰ ਨਾਲ ਕੱਟ ਦਿੱਤਾ ਅਤੇ ਫਿਰ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਇਸ ਨੂੰ ਸੜਕ ਤੋਂ ਪਿੱਛੇ ਹਟਾਇਆ ਗਿਆ। ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਕਮਜ਼ੋਰ ਦਰੱਖਤ ਨੂੰ ਕੱਟਿਆ ਜਾਵੇ
ਬੀਤੀ ਰਾਤ ਕਾਲਾ ਸੰਘਿਆਂ ਰੋਡ ਤੇ ਤੇਜ਼ ਹਨੇਰੀ ਅਤੇ ਮੀਂਹ ਕਾਰਨ ਕਾਰ ਤੇ ਦਰੱਖਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌ-ਤ ਹੋ ਗਈ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਲੱਗੇ ਖੋਖਲੇ ਅਤੇ ਕਮਜ਼ੋਰ ਦਰੱਖਤਾਂ ਨੂੰ ਤੁਰੰਤ ਕੱਟਿਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸੇ ਵਾਪਰਨ ਤੋਂ ਰੁਕ ਜਾਣ।