ਪੰਪ ਤੇ ਤੇਲ ਪਵਾਉਣ ਗਏ ਨੌਜਵਾਨ ਨੇ, ਤਿਆਗੇ ਪ੍ਰਾਣ, ਮਾਪਿਆਂ ਨੇ 25 ਲੱਖ ਲਗਾ ਕੇ, ਸਟੱਡੀ ਵੀਜ਼ੇ ਉਤੇ ਭੇਜਿਆ ਸੀ ਕੈਨੇਡਾ

Punjab

ਵਿਦੇਸ਼ੀ ਧਰਤੀ ਕੈਨੇਡਾ ਤੋਂ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਦੁਖਦ ਸਮਾਚਾਰ ਸਾਹਮਣੇ ਆਇਆ ਹੈ। ਸਮਾਣਾ ਦੇ ਪਿੰਡ ਖੇੜਕੀ ਦੇ ਰਹਿਣ ਵਾਲੇ ਸਟੱਡੀ ਵੀਜ਼ੇ ਉਤੇ ਕੈਨੇਡਾ ਗਏ, ਇੱਕ ਨੌਜਵਾਨ ਦੀ ਮੌ-ਤ ਹੋ ਗਈ ਹੈ। ਪਰਿਵਾਰ ਨੇ ਗੁਰਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ 25 ਲੱਖ ਰੁਪਏ ਖਰਚ ਕੇ ਕੈਨੇਡਾ ਭੇਜਿਆ ਸੀ। ਗੁਰਵਿੰਦਰ ਸਿੰਘ ਕੈਨੇਡਾ ਵਿੱਚ ਪੜ੍ਹਦਿਆਂ ਪਾਰਸਲ ਡਿਲੀਵਰੀ ਦਾ ਕੰਮ ਕਰਦਾ ਸੀ। ਇਨ੍ਹੀਂ ਦਿਨੀਂ ਕਾਲਜ ਵਿਚ ਛੁੱਟੀਆਂ ਹੋਣ ਕਾਰਨ ਉਹ ਕੰਮ ਉਤੇ ਰੋਜ਼ਾਨਾ ਹੀ ਜਾ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਪੈਟਰੋਲ ਪੰਪ ਉਤੇ ਤੇਲ ਪਵਾਉਣ ਲਈ ਗਿਆ, ਜਿੱਥੇ ਗੁਰਵਿੰਦਰ ਸਿੰਘ ਦੀ ਅਟੈਕ (ਦਿਲ ਦਾ ਦੌਰਾ) ਆਉਣ ਕਾਰਨ ਮੌ-ਤ ਹੋ ਗਈ। ਉਹ ਡੇਢ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ।

ਮਾੜੇ ਆਰਥਿਕ ਹਾਲ ਕਾਰਨ ਰਹਿੰਦਾ ਸੀ ਪ੍ਰੇਸ਼ਾਨ

ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਜਿਸ ਏਜੰਟ ਰਾਹੀਂ ਵਿਦੇਸ਼ ਗਿਆ ਸੀ, ਉਥੇ ਕਾਲਜ ਬਦਲੀ ਕਰਨ ਸਮੇਂ ਏਜੰਟ ਨੇ 10 ਲੱਖ ਰੁਪਏ ਦੀ ਫੀਸ ਵਾਪਸ ਨਹੀਂ ਕਰਵਾਈ। ਅਜਿਹੇ ਵਿਚ ਗੁਰਵਿੰਦਰ ਸਿੰਘ ਅਕਸਰ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸ ਕਾਰਨ ਪਰਿਵਾਰ ਨੇ ਆੜ੍ਹਤੀਏ ਤੋਂ ਵਿਆਜ ਉਤੇ ਪੈਸੇ ਲੈ ਕੇ ਕਰੀਬ 15 ਲੱਖ ਰੁਪਏ ਭੇਜ ਦਿੱਤੇ ਸਨ।

ਦਾਦੀ ਨੇ ਕਿਹਾ- ਪੋਤਾ ਕਹਿੰਦਾ ਸੀ ਕਿ ਪਿੰਡ ਆ ਕੇ ਲਾਵੇਗਾ ਪੰਪ

ਦਾਦੀ ਨੇ ਦੱਸਿਆ ਕਿ ਉਸ ਦਾ ਪੋਤਾ ਬਿਹਤਰ ਭਵਿੱਖ ਲਈ ਵਿਦੇਸ਼ ਗਿਆ ਸੀ। ਏਜੰਟ ਨੇ ਪੈਸੇ ਠੱਗ ਲਏ ਸਨ ਅਤੇ ਗੁਰਵਿੰਦਰ ਸਿੰਘ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਸੀ। ਉਹ ਰਾਤ ਨੂੰ ਸਿਰਫ਼ ਤਿੰਨ ਤੋਂ ਚਾਰ ਘੰਟੇ ਹੀ ਸੌਂਦਾ ਸੀ ਅਤੇ ਅਕਸਰ ਕਹਿੰਦਾ ਸੀ ਕਿ ਉਹ ਵਿਦੇਸ਼ ਤੋਂ ਵਾਪਸ ਆ ਕੇ ਪਿੰਡ ਹੀ ਰਹੇਗਾ। ਇੱਥੇ ਪੈਟਰੋਲ ਪੰਪ ਲਾਵੇਗਾ ਤਾਂ ਜੋ ਕਰਜ਼ਾ ਉਤਾਰ ਸਕੇ।

Leave a Reply

Your email address will not be published. Required fields are marked *