ਮੁਹਾਲੀ (ਪੰਜਾਬ) ਦੇ ਖਰੜ ਕਸਬੇ ਵਿੱਚ ਇੱਕ ਵਿਅਕਤੀ ਨੇ ਆਪਣੇ ਭਰਾ ਸਤਬੀਰ ਸਿੰਘ ਭਰਜਾਈ ਅਮਨਦੀਪ ਕੌਰ ਅਤੇ ਭਤੀਜੇ ਅਨਾਹਦ ਦਾ ਕ-ਤ-ਲ ਕਰ ਦਿੱਤਾ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਘਰੇਲੂ ਲ-ੜਾ-ਈ ਮੰਨ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਹਿਚਾਣ ਲਖਬੀਰ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਘ-ਟ-ਨਾ ਸਬੰਧੀ ਪੁਲਿਸ ਵਲੋਂ ਦੋਸ਼ੀ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਦੇਹ ਨੂੰ ਨਹਿਰ ਵਿਚ ਸੁੱ-ਟਿ-ਆ
ਇਸ ਮਾਮਲੇ ਬਾਰੇ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਲਖਬੀਰ ਸਿੰਘ ਨੇ ਆਪਣਾ ਜੁਰਮ ਛੁਪਾਉਣ ਲਈ ਆਪਣੇ ਭਰਾ ਅਤੇ ਭਰਜਾਈ ਦੀਆਂ ਦੇਹਾਂ ਨੂੰ ਰੋਪੜ ਨਹਿਰ ਵਿਚ ਸੁੱ-ਟ ਦਿੱਤਾ ਸੀ। ਮੋਰਿੰਡਾ ਨਹਿਰ ਵਿਚ 2 ਸਾਲ ਦੇ ਜੁਆਕ ਨੂੰ ਸੁੱ-ਟ ਕੇ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇੱਕ ਦੇਹ ਬਰਾਮਦ ਕੀਤੀ। ਅਜੇ ਤੱਕ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਕਿਸੇ ਗੱਲ ਨੂੰ ਲੈ ਕੇ ਘਰ ਵਿੱਚ ਚੱਲ ਰਿਹਾ ਸੀ ਝ-ਗ-ੜਾ
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਦਾ ਭਰਾ ਉਸ ਦੀ ਜਾਇਦਾਦ ਹੜੱਪਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਉਸ ਦੇ ਪਰਿਵਾਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਇਸ ਤੋਂ ਪਹਿਲਾਂ ਵੀ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝ-ਗ-ੜਾ ਹੋ ਚੁੱਕਾ ਸੀ। ਇਸ ਤੋਂ ਬਾਅਦ ਦੋਸ਼ੀ ਨੇ ਭਰਾ ਦੇ ਪਰਿਵਾਰ ਨੂੰ ਤ-ਬਾ-ਹ ਕਰਨ ਦੀ ਸਾਜ਼ਿਸ਼ ਰਚੀ। ਇਸੇ ਸਾਜ਼ਿਸ਼ ਤਹਿਤ ਉਸ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
CCTV ਦੀ ਜਾਂਚ ਕਰ ਰਹੀ ਹੈ ਪੁਲਿਸ
ਪੁਲਿਸ ਇਸ ਮਾਮਲੇ ਵਿੱਚ ਨੇੜੇ ਦੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਸ਼ੱ-ਕ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਇਕੱਲਾ ਨਹੀਂ ਹੋ ਸਕਦਾ। ਹੋ ਸਕਦਾ ਹੈ ਕਿ ਉਸ ਨੇ ਕੁਝ ਹੋਰ ਲੋਕਾਂ ਦੀ ਮਦਦ ਲਈ ਹੋਵੇ। ਹੁਣ ਪੁਲਿਸ ਇਸ ਮਾਮਲੇ ਵਿੱਚ ਉਸ ਦੇ ਸਾਥੀਆਂ ਬਾਰੇ ਪੜਤਾਲ ਕਰ ਰਹੀ ਹੈ। ਪਰ ਪੁਲਿਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਗ੍ਰਿਫ਼ਤਾਰ ਦੋਸ਼ੀ ਲਖਬੀਰ ਸਿੰਘ ਪੁੱਛ-ਗਿੱਛ ਵਿੱਚ ਪੁਲਿਸ ਨੂੰ ਸਹਿਯੋਗ ਨਹੀਂ ਦੇ ਰਿਹਾ ਹੈ।
ਸਿਰ ਵਿਚ ਸੱ-ਟ ਮਾ-ਰ ਕੀਤਾ ਕ-ਤ-ਲ
ਪੁਲਿਸ ਨੂੰ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਲਖਬੀਰ ਸਿੰਘ ਨੇ ਆਪਣੇ ਭਰਾ ਦਾ ਸਿਰ ਵਿੱਚ ਵਾਰ ਕਰਕੇ ਕ-ਤ-ਲ ਕੀਤਾ ਹੈ। ਇਸ ਤੋਂ ਬਾਅਦ ਭਰਾ ਦੀ ਪਤਨੀ ਦਾ ਕਿਸੇ ਕੱਪੜੇ ਨਾਲ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ। ਉਸ ਨੇ ਦੋਵਾਂ ਨੂੰ ਰੋਪੜ ਨਹਿਰ ਵਿੱਚ ਸੁੱ-ਟ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਆਪਣੇ ਦੇ ਭਤੀਜੇ ਦਾ ਕ-ਤ-ਲ ਕਰਕੇ ਉਸ ਨੂੰ ਮੋਰਿੰਡਾ ਨਹਿਰ ਵਿੱਚ ਸੁੱ-ਟ ਦਿੱਤਾ। ਪੁਲਿਸ ਨੇ ਇੱਕ ਦੇਹ ਬਰਾਮਦ ਕਰ ਲਈ ਹੈ। ਅਜੇ ਤੱਕ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਅੱਗੇ ਦੀ ਜਾਂਚ ਪੜਤਾਲ ਵਿੱਚ ਲੱਗੀ ਹੋਈ ਹੈ।
ਇਸ ਕ-ਤ-ਲ ਕਾਂ-ਡ ਦਾ ਕਾਰਨ ਹੋ ਸਕਦਾ ਪਰਿਵਾਰਕ ਝ-ਗ-ੜਾ
ਜਾਣਕਾਰੀ ਦਿੰਦਿਆਂ ਖਰੜ ਦੇ ਡੀ. ਐਸ. ਪੀ. ਕਰਨ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਦਾ ਕਾਰਨ ਉਨ੍ਹਾਂ ਦਾ ਪਰਿਵਾਰਕ ਝ-ਗ-ੜਾ ਸੀ। ਇਸ ਵਿਚ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਦੇ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।