ਹਰਿਆਣਾ ਵਿਚ ਸਿਰਸਾ ਦੇ ਪਿੰਡ ਕੇਵਲ ਦੇ ਜਵਾਨ ਜਸਪਾਲ ਸਿੰਘ ਦੀ ਸੂਰਤਗੜ੍ਹ ਵਿੱਚ ਟਰੇਨਿੰਗ ਦੌਰਾਨ ਮੌ-ਤ ਹੋ ਗਈ। ਮ੍ਰਿਤਕ ਦੇਹ ਸ਼ੁੱਕਰਵਾਰ ਦੁਪਹਿਰ ਪਿੰਡ ਪਹੁੰਚੀ। ਜਵਾਨ ਦੀ ਮੌ-ਤ ਤੋਂ ਬਾਅਦ ਪਿੰਡ ਵਿਚ ਸੋਗ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੇਵਲ ਦਾ ਰਹਿਣ ਵਾਲਾ ਜਸਪਾਲ ਸਿੰਘ ਉਮਰ 24 ਸਾਲ ਕਰੀਬ ਪੰਜ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਜੋ ਹਿਸਾਰ ਵਿਚ ਡਿਊਟੀ ਉਤੇ ਸੀ। ਇਸ ਤੋਂ ਬਾਅਦ ਉਸ ਨੂੰ ਸਿਖਲਾਈ ਲਈ ਰਾਜਸਥਾਨ ਦੇ ਸੂਰਤਗੜ੍ਹ ਭੇਜਿਆ ਗਿਆ। ਇੱਥੇ ਟਰੇਨਿੰਗ ਦੌਰਾਨ ਬੁੱਧਵਾਰ ਸ਼ਾਮ ਨੂੰ ਜਿਵੇਂ ਹੀ ਉਸ ਨੇ ਨਹਿਰ ਵਿਚ ਛਾਲ ਮਾ-ਰੀ ਤਾਂ ਉਹ ਨਹਿਰ ਵਿਚੋਂ ਬਾਹਰ ਨਹੀਂ ਆ ਸਕਿਆ।
ਕਾਫੀ ਦੇਰ ਤੱਕ ਜਵਾਨ ਦੇ ਬਾਹਰ ਨਾ ਆਉਣ ਉਤੇ ਉਸ ਦੇ ਹੋਰ ਸਾਥੀਆਂ ਨੇ ਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਮਾਮਲੇ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਇੱਥੇ ਫੌਜੀ ਦੀ ਭਾਲ ਲਈ ਜੈਪੁਰ ਤੋਂ ਤੈਰਾਕਾਂ ਨੂੰ ਬੁਲਾਇਆ ਗਿਆ। ਬੁੱਧਵਾਰ ਨੂੰ ਹਨੇਰਾ ਹੋਣ ਕਾਰਨ ਤੈਰਾਕਾਂ ਨੇ ਸਰਚ ਆਪ੍ਰੇਸ਼ਨ ਰੋਕ ਦਿੱਤਾ ਅਤੇ ਵੀਰਵਾਰ ਸਵੇਰੇ ਫਿਰ ਤੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ।
ਫੌਜੀ ਦੀ ਦੇਹ ਵੀਰਵਾਰ ਸ਼ਾਮ ਨੂੰ ਨਹਿਰ ਵਿਚੋਂ ਬਰਾਮਦ ਹੋਈ। ਇਸ ਸਬੰਧੀ ਅਧਿਕਾਰੀਆਂ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ। ਸ਼ੁੱਕਰਵਾਰ ਦੁਪਹਿਰ ਨੂੰ ਫੌਜੀ ਜਵਾਨ ਦੀ ਮ੍ਰਿਤਕ ਦੇਹ ਪਿੰਡ ਕੇਵਲ ਕੋਲ ਪਹੁੰਚੀ ਅਤੇ ਸਲਾਮੀ ਦੇ ਕੇ ਸੰਸਕਾਰ ਕੀਤਾ ਗਿਆ।
ਮ੍ਰਿਤਕ ਦਾ ਪਿਤਾ ਕਾਲਾਂਵਾਲੀ ਵਿੱਚ ਕਰਦਾ ਹੈ ਮਕੈਨਿਕ ਦਾ ਕੰਮ
ਫੌਜੀ ਜਵਾਨ ਜਸਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ ਕਾਲਾਂਵਾਲੀ ਵਿੱਚ ਮਕੈਨਿਕ ਦਾ ਕੰਮ ਕਰਦੇ ਹਨ। ਜਸਪਾਲ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਜਸਪਾਲ ਸਿੰਘ ਦੇ ਛੋਟੇ ਭਰਾ ਦੀ ਕਰੀਬ ਸੱਤ ਸਾਲ ਪਹਿਲਾਂ ਮੌ-ਤ ਹੋ ਗਈ ਸੀ। ਜਿਸ ਤੋਂ ਬਾਅਦ ਟਰੇਨਿੰਗ ਦੌਰਾਨ ਹੁਣ ਜਸਪਾਲ ਸਿੰਘ ਦੀ ਵੀ ਮੌ-ਤ ਹੋ ਗਈ ਹੈ।
2 ਸਾਲ ਪਹਿਲਾਂ ਹੋਇਆ ਸੀ ਵਿਆਹ, ਪਤਨੀ ਸਦਮੇ ਵਿੱਚ
ਜਵਾਨ ਜਸਪਾਲ ਸਿੰਘ ਦੀ ਮੌ-ਤ ਦੀ ਖਬਰ ਜਿਵੇਂ ਹੀ ਉਸ ਦੇ ਘਰ ਪਹੁੰਚੀ ਤਾਂ ਉਸ ਦੀ ਪਤਨੀ ਬੇਹੋਸ਼ ਹੋ ਗਈ। ਜਿਸ ਨੂੰ ਪੰਜਾਬ ਦੇ ਤਲਵੰਡੀ ਸਾਬੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਜਸਪਾਲ ਸਿੰਘ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਜਿਸ ਤੋਂ ਬਾਅਦ ਉਸ ਦੀ ਪਤਨੀ ਗਰਭਵਤੀ ਹੈ।
ਫੌਜੀ ਨੇ ਤੈਰਾਕੀ ਵਿੱਚ ਜਿੱਤਿਆ ਸੀ ਸੋਨੇ ਦਾ ਤਗਮਾ
ਆਰਮੀ ਖੇਡਾਂ ਵਿੱਚ ਫੌਜੀ ਜਸਪਾਲ ਸਿੰਘ ਨੇ ਤੈਰਾਕੀ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। ਪਾਣੀ ਵਿੱਚ ਤੈਰਾਕੀ ਦੀ ਸਿਖਲਾਈ ਦੌਰਾਨ ਹੀ ਉਸ ਦੀ ਮੌ-ਤ ਹੋ ਗਈ।