ਪੰਜਾਬ ਸੂਬੇ ਦੇ ਜਿਲ੍ਹਾ ਲੁਧਿਆਣਾ ਵਿੱਚ ਕਿਸੇ ਪੁਰਾਣੀ ਰੰ-ਜਿ-ਸ਼ ਦੇ ਚੱਲਦਿਆਂ ਇੱਕ ਬਜ਼ੁਰਗ ਬੰਦੇ ਦਾ ਉਸ ਦੇ ਗੁਆਂਢੀਆਂ ਨੇ ਸਿਰ ਵਿੱਚ ਇੱ-ਟਾਂ ਮਾਰ ਕੇ ਕ-ਤ-ਲ ਕਰ ਦਿੱਤਾ। ਇਹ ਘ-ਟ-ਨਾ ਸਟਾਰ ਰੋਡ ਥਾਣਾ ਸ਼ਿਮਲਾਪੁਰੀ ਵਿਚ ਵਾਪਰੀ ਹੈ। ਇਸ ਕ-ਤ-ਲ ਦਾ CCTV ਫੁਟੇਜ ਵੀ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਦੁਰਗਾਹੀ ਪ੍ਰਸਾਦ ਨਾਮ ਵਜੋਂ ਹੋਈ ਹੈ। ਅੱਜ ਉਸ ਦਾ ਲੜਕਾ ਪ੍ਰਦੀਪ ਕੁਮਾਰ ਕਿਸੇ ਕੰਮ ਲਈ ਘਰੋਂ ਗਿਆ ਸੀ। ਅਚਾਨਕ ਉਸ ਦੇ ਸਾਈਕਲ ਦੀ ਚੈਨ ਉਤਰ ਗਈ।
ਗੁਆਂਢੀਆਂ ਨੇ ਕਰ ਦਿੱਤਾ ਵਾਰ
ਉਹ ਖਾਲੀ ਪਲਾਟ ਵਿਚ ਚੈਨ ਚੜ੍ਹਾ ਰਿਹਾ ਸੀ ਕਿ ਏਨੇ ਵਿਚ ਉਸ ਦੇ ਗੁਆਂਢ ਰਹਿਣ ਵਾਲੀ ਲੜਕੀ ਨੇ ਉਸ ਨੂੰ ਗਾਲ੍ਹੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਪੁਰਾਣੀ ਰੰ-ਜਿ-ਸ਼ ਕਾਰਨ ਦੋਵਾਂ ਪਰਿਵਾਰਾਂ ਵਿੱਚ ਦੁ-ਸ਼-ਮ-ਣੀ ਸੀ। ਲੜਕੀ ਦੇ ਭਰਾ ਅਤੇ ਪਿਤਾ ਨੇ ਪ੍ਰਦੀਪ ਉਤੇ ਵਾਰ ਕਰ ਦਿੱਤਾ ਅਤੇ ਲ-ੜ-ਨ ਲੱਗੇ।
ਪੁੱਤ ਨੂੰ ਬਚਾਉਣ ਪਹੁੰਚੇ ਪਿਓ ਦੀ ਮੌ-ਤ
ਗਲੀ ਵਿਚ ਰੌਲਾ ਸੁਣ ਕੇ ਦੁਰਗਾਹੀ ਪ੍ਰਸ਼ਾਦ ਆਪਣੇ ਪੁੱਤਰ ਨੂੰ ਬਚਾਉਣ ਲਈ ਚਲਿਆ ਗਿਆ। ਗੁਆਂਢੀਆਂ ਨਾਲ ਉਸ ਸਮੇਂ ਬਹਿਸ ਹੋ ਰਹੀ ਸੀ ਕਿ ਅਚਾਨਕ ਲੜਕੀ ਦੇ ਪਿਤਾ ਨੇ ਉਸ ਦੇ ਸਿਰ ਉਤੇ ਇੱ-ਟ ਅਤੇ ਕਿਸੇ ਹੋਰ ਚੀਜ ਨਾਲ ਵਾਰ ਕਰ ਦਿੱਤਾ। ਬਲੱਡ ਨਾਲ ਭਿੱਜੇ ਦੁਰਗਾਹੀ ਪ੍ਰਸਾਦ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਲਾਕੇ ਵਿਚ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਇਸ ਮਾਮਲੇ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਜਾਂਂਚ ਅਫਸਰ ਨੇ ਦੱਸਿਆ- ਪੁਰਾਣੀ ਰੰਜਿਸ਼ ਕਾਰਨ ਹੋਇਆ ਇਹ ਕ-ਤ-ਲ
ਇਸ ਮਾਮਲੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਡਾਬਾ ਤੋਂ ਜਾਂਚ ਅਧਿਕਾਰੀ ਅਵਿਨਾਸ਼ ਰਾਏ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਦੀ ਪੁਰਾਣੀ ਦੁ-ਸ਼-ਮ-ਣੀ ਸੀ। ਜਿਸ ਕਾਰਨ ਅੱਜ ਲ-ੜਾ-ਈ ਦੌਰਾਨ ਦੁਰਗਾਹੀ ਪ੍ਰਸ਼ਾਦ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ।