ਮਾਪਿਆਂ ਵਲੋਂ ਚਾਵਾਂ ਨਾਲ, ਪੜ੍ਹਨ ਲਈ ਕੈਨੇਡਾ ਭੇਜੀ ਬੇਟੀ ਨੇ, ਤਿਆਗੇ ਪ੍ਰਾਣ, ਮਪਿਆਂ ਨੂੰ ਫੋਨ ਉਤੇ ਦਿੱਤੀ ਗਈ, ਇਹ ਜਾਣਕਾਰੀ

Punjab

ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਕੈਨੇਡਾ ਤੋਂ ਇੱਕ ਹੋਰ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਪਿੰਡ ਕੁਰੜ ਦੀ ਇੱਕ ਲੜਕੀ ਦੀ ਕੈਨੇਡਾ ਵਿੱਚ ਸ਼ੱ-ਕੀ ਹਾਲਾ ਵਿੱਚ ਮੌ-ਤ ਹੋ ਗਈ। ਮ੍ਰਿਤਕ ਲੜਕੀ ਦੀ ਪਹਿਚਾਣ ਦਿਲਪ੍ਰੀਤ ਕੌਰ ਉਮਰ 23 ਸਾਲ ਦੇ ਰੂਪ ਵਜੋਂ ਹੋਈ ਹੈ। ਆਪਣੀ ਧੀ ਦੀ ਮੌ-ਤ ਤੋਂ ਬਾਅਦ ਪਰਿਵਾਰ ਦਾ ਸਦਮੇ ਵਿਚ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਬੇਟੀ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਭਾਰਤ (ਪੰਜਾਬ) ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਉੱਚ ਸਿੱਖਿਆ ਲਈ ਵਿਦੇਸ਼ ਗਈ ਸੀ ਧੀ

ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੀ ਮਾਤਾ ਅਮਰਜੀਤ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਬੇਟੀ ਦਿਲਪ੍ਰੀਤ ਕੌਰ ਨੇ 12ਵੀਂ ਪਾਸ ਕਰਨ ਤੋਂ ਬਾਅਦ ਆਈਲੈਟਸ ਦੀ ਪ੍ਰੀਖਿਆ ਪਾਸ ਕੀਤੀ ਸੀ। 22 ਅਗਸਤ 2020 ਨੂੰ ਉਸ ਦਾ ਵਿਆਹ ਬਲਵੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਚਾਉੰਕੇ ਨਾਲ ਹੋਇਆ ਸੀ। ਇਸ ਤੋਂ ਬਾਅਦ 17 ਸਤੰਬਰ 2021 ਨੂੰ ਉਹ ਸਟੱਡੀ ਵੀਜ਼ੇ ਜਰੀਏ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਦੇ ਬਰੈਂਪਟਨ ਚਲੀ ਗਈ। ਉਹ ਕੁਝ ਸਮਾਂ ਪਹਿਲਾਂ ਉਹ ਪੰਜਾਬ ਵੀ ਆ ਕੇ ਗਈ ਸੀ।

ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਨ੍ਹਾਂ ਦੀ ਬੇਟੀ ਦਾ ਫੋਨ ਆਇਆ, ਉਥੇ ਸਭ ਠੀਕ-ਠਾਕ ਸੀ। ਇਸ ਤੋਂ ਬਾਅਦ ਜਦੋਂ ਉਸ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਸ ਦਾ ਜਵਾਈ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਉਸ ਦੀ ਮੌ-ਤ ਹੋ ਗਈ। ਲੜਕੀ ਦੀ ਮੌ-ਤ ਦਾ ਕਾਰਨ ਦਿਲ ਦਾ ਦੌ-ਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੇਟੀ ਦੀ ਦੇਹ ਨੂੰ ਪੰਜਾਬ ਲਿਆਉਣ ਲਈ ਉਥੋਂ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਬੇਟੀ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ।

Leave a Reply

Your email address will not be published. Required fields are marked *