ਪੰਜਾਬ ਵਿਚ ਜਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਦੁਲਚੀਕੇ ਵਿੱਚ ਲੱਗੇ ਮੇਲੇ ਵਿੱਚ ਵੱ-ਡਾ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਤਿੰਨ ਜੁਆਕਾਂ ਦੀ ਮੌ-ਤ ਹੋ ਗਈ, ਜਦੋਂ ਕਿ ਇੱਕ ਜੁਆਕ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਇਹ ਹਾਦਸਾ ਝੂਲੇ ਦੀ ਤੇਜ਼ ਰਫਤਾਰ ਦੇ ਕਾਰਨ ਵਾਪਰਿਆ ਹੈ। ਮ੍ਰਿਤਕ ਜੁਆਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਕਰਨਦੀਪ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਅਮਨਦੀਪ ਪਿੰਡ ਕਾਲੂਵਾਲਾ ਤੋਂ ਪਿੰਡ ਦੁਲਚੀਕੇ ਵਿਖੇ ਮੇਲਾ ਦੇਖਣ ਲਈ ਗਏ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਮੇਲੇ ਵਿੱਚ ਕਿਸ਼ਤੀ ਵਾਲੇ ਝੂਲੇ ਵਿੱਚ ਝੂਟੇ ਲੈ ਰਹੇ ਸੀ ਤਾਂ ਇਸ ਵਿੱਚ ਸਮਰੱਥਾ ਤੋਂ ਵੱਧ ਲੋਕ ਬਿਠਾਏ ਹੋਏ ਸਨ। ਕਈ ਨੌਜਵਾਨਾਂ ਨੇ ਝੂਲੇ ਨੂੰ ਹੋਰ ਤੇਜ਼ ਕਰਨ ਲਈ ਕਿਹਾ। ਉਸ ਤੋਂ ਬਾਅਦ ਪਤਾ ਨਹੀਂ ਕਿਹੜੀ ਰੱਸੀ ਗਲੇ ਵਿਚ ਫਸ ਗਈ ਅਤੇ ਚਾਰ ਜੁਆਕ ਝੂਲੇ ਤੋਂ ਹੇਠਾਂ ਡਿੱਗ ਗਏ।
ਮ੍ਰਿਤਕ ਦੇ ਭਰਾ ਨੇ ਦੱਸਿਆ ਘਟਨਾ ਬਾਰੇ
ਜਿਨ੍ਹਾਂ ਚੋਂ ਮ੍ਰਿਤਕ ਅਮਨਦੀਪ ਸਿੰਘ ਝੂਲੇ ਦੇ ਪਲੇਟਫਾਰਮ ਉਤੇ ਡਿੱਗ ਗਿਆ ਅਤੇ ਝੂਲਾ ਉਸ ਦੇ ਉਪਰ ਦੀ ਲੰਘ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਸਾਡੇ ਇੱਕ ਹੋਰ ਦੋਸਤ ਦੀ ਲੱਤ ਟੁੱ-ਟ ਗਈ। ਇਸ ਤੋਂ ਇਲਾਵਾ ਮਰਨ ਵਾਲੇ ਦੋ ਹੋਰ ਜੁਆਕ ਵੀ ਸਨ, ਪਰ ਉਹ ਕਿਥੋਂ ਦੇ ਹਨ ਉਨ੍ਹਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਵੱਲੋਂ ਮ੍ਰਿਤਕ ਅਮਨਦੀਪ ਸਿੰਘ ਨੂੰ ਹਸਪਤਾਲ ਪਹੁੰਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਮ੍ਰਿਤਕ ਦੇ ਭਰਾ ਮੰਗਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ ਦੀ ਉਮਰ ਕਰੀਬ 16 ਸਾਲ ਸੀ ਅਤੇ ਉਹ ਪਿੰਡ ਕਾਲੂਵਾਲਾ ਦਾ ਰਹਿਣ ਵਾਲਾ ਸੀ। ਉਸ ਦਾ ਇੱਕ ਹੋਰ ਭਰਾ ਗੁਰਪ੍ਰੀਤ ਸਿੰਘ ਹੈ ਜੋ ਬੀਏ ਦੀ ਪੜ੍ਹਾਈ ਕਰ ਰਿਹਾ ਹੈ। ਅਮਨਦੀਪ ਸਿੰਘ ਸਰਕਾਰੀ ਸਕੂਲ ਪਿੰਡ ਗੱਟੀ ਰਾਜੋਕੇ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਦੇ ਮਾਪੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਹਾਦਸੇ ਤੋਂ ਬਾਅਦ ਮੇਲਾ ਬੰਦ, ਝੂਲੇ ਦਾ ਮਾਲਕ ਹੋਇਆ ਫਰਾਰ
ਇਸ ਹਾਦਸੇ ਤੋਂ ਬਾਅਦ ਮੇਲਾ ਬੰਦ ਕਰ ਦਿੱਤਾ ਗਿਆ ਅਤੇ ਝੂਲਾ ਮਾਲਕ ਫਰਾਰ ਹੋ ਗਿਆ। ਇਹ ਮੇਲਾ ਪਿੰਡ ਦੁਲਚੀਕੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਲਗਾਇਆ ਜਾਂਦਾ ਹੈ। ਜਿੱਥੇ ਹਜ਼ਾਰਾਂ ਲੋਕ ਪਹੁੰਚਦੇ ਹਨ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਇਸ ਮੇਲੇ ਨੂੰ ਕਰਵਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ। ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਹੀ ਮੇਲਾ ਲਗਾਇਆ ਗਿਆ ਸੀ।