ਪੰਜਾਬ ਵਿਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ਉਤੇ ਚੱ-ਲ-ਦੀ ਰੇਲ ਤੋਂ ਹੇਠਾਂ ਉਤਰਨ ਦੀ ਕਾਹਲੀ ਵਿਚ ਇਕ ਕਾਲਜ ਦੀ ਵਿਦਿਆਰਥਣ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਟ੍ਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਫਸ ਗਈ। ਜਿਸ ਵਿੱਚ ਲੜਕੀ ਬੁਰੀ ਤਰ੍ਹਾਂ ਕੁ-ਚ-ਲੀ ਗਈ। ਮ੍ਰਿਤਕ ਦੀ ਪਹਿਚਾਣ ਅਨਾਖਾ ਉਮਰ 21 ਸਾਲ ਵਾਸੀ ਥਿਰੂਕੋਵਿਲ ਲੇਨ ਵਿਨੇਲਾ (ਕੇਰਲਾ) ਦੇ ਰੂਪ ਵਜੋਂ ਹੋਈ ਹੈ। ਉਹ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿੱਚ ਐਮ. ਐਸ. ਸੀ. ਫੂਡ ਟੈਕਨਾਲੋਜੀ ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ।
ਜਾਣਕਾਰੀ ਦਿੰਦਿਆਂ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ: ਬਿਕਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਅਨਾਖਾ ਆਪਣੇ ਦੋਸਤਾਂ ਨਾਲ ਪੀਜੀ ਵਿੱਚ ਰਹਿੰਦੀ ਸੀ। ਉਹ ਦਿੱਲੀ ਵਿਖੇ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਗਈ ਸੀ। ਵਾਪਸੀ ਉਤੇ ਹਿਮਾਚਲ ਐਕਸਪ੍ਰੈਸ ਰਾਹੀਂ ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ਪਹੁੰਚੀ। ਇਸ ਦੌਰਾਨ ਰੇਲ-ਗੱਡੀ ਤੋਂ ਉਤਰਨ ਦੀ ਕਾਹਲੀ ਵਿੱਚ ਅਨਾਖਾ ਦਾ ਪੈਰ ਤਿਲਕ ਗਿਆ ਅਤੇ ਉਹ ਟ੍ਰੇਨ ਅਤੇ ਪਲੇਟਫਾਰਮ ਵਿਚਕਾਰ ਫਸ ਗਈ। ਅਨਾਖਾ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਕਾਲਜ ਪ੍ਰਬੰਧਕਾਂ ਨੇ ਮੌਕੇ ਉਤੇ ਪਹੁੰਚ ਕੇ ਰੇਲਵੇ ਪੁਲਿਸ ਦੀ ਮਦਦ ਨਾਲ ਦੇਹ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮੰਗਲਵਾਰ ਨੂੰ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੋਹਾਲੀ ਏਅਰਪੋਰਟ ਤੋਂ ਅਨਾਖਾ ਦੀ ਦੇਹ ਨੂੰ ਕੇਰਲਾ ਭੇਜ ਦਿੱਤਾ ਗਿਆ।
ਸੀ. ਆਰ. ਪੀ. ਸੀ. 174 ਤਹਿਤ ਕੀਤੀ ਗਈ ਕਾਰਵਾਈ
ਜੀ. ਆਰ. ਪੀ. ਵਿੱਚ ਤਾਇਨਾਤ ਏ. ਐਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਖੋ-ਪ-ੜੀ ਵੱ-ਖ ਹੋ ਗਈ ਸੀ। ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਸੀ. ਆਰ. ਪੀ. ਸੀ. 174 ਤਹਿਤ ਕਾਰਵਾਈ ਕੀਤੀ ਹੈ।