ਰਾਜਸਥਾਨ ਡੂੰਗਰਪੁਰ ਦੇ ਮੈਡੀਕਲ ਕਾਲਜ ਦੀ ਵਿਦਿਆਰਥਣ ਸੁਧਾਂਸ਼ੀ ਸਿੰਘ ਉਮਰ 21 ਸਾਲ ਨੇ ਆਪਣੀ ਹਥੇਲੀ ਉਤੇ ਕੁਝ ਲਿਖਿਆ ਅਤੇ ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਛਾ-ਲ ਮਾ-ਰ ਦਿੱਤੀ। ਉਹ ਐਮ. ਬੀ. ਬੀ. ਐਸ. ਪਹਿਲੇ ਸਾਲ ਦੀ ਵਿਦਿਆਰਥਣ ਸੀ। ਜ਼ਮੀਨ ਉਤੇ ਡਿੱਗਦੇ ਹੀ ਉਸ ਦਾ ਸਿ-ਰ ਫ-ਟ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਘ-ਟ-ਨਾ ਬੁੱਧਵਾਰ ਸਵੇਰੇ ਕਰੀਬ 11.30 ਵਜੇ ਡੂੰਗਰਪੁਰ ਮੈਡੀਕਲ ਕਾਲਜ ਦੇ ਹੋਸਟਲ ਵਿਚ ਵਾਪਰੀ ਹੈ।
ਭਰਤਪੁਰ ਦੀ ਰਹਿਣ ਵਾਲੀ ਸੀ ਵਿਦਿਆਰਥਣ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਦਰ ਥਾਣੇ ਦੇ ਹੈੱਡ ਕਾਂਸਟੇਬਲ ਪੋਪਟਲਾਲ ਨੇ ਦੱਸਿਆ ਕਿ ਇਸ ਘ-ਟ-ਨਾ ਦੀ ਜਾਣਕਾਰੀ ਬੁੱਧਵਾਰ ਨੂੰ ਕਰੀਬ 12 ਵਜੇ ਮਿਲੀ ਸੀ। ਡੂੰਗਰਪੁਰ ਮੈਡੀਕਲ ਕਾਲਜ ਤੋਂ ਐਮ. ਬੀ. ਬੀ. ਐਸ. ਕਰ ਰਹੀ ਹਲਵਲ ਸਿੰਘ ਦੀ ਪੁੱਤਰੀ ਸੁਧਾਂਸ਼ੀ ਸਿੰਘ ਉਮਰ 21 ਸਾਲ ਨੇ ਸਵੇਰੇ ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਛਾ-ਲ ਮਾ-ਰ ਦਿੱਤੀ। ਉਹ ਹੋਸਟਲ ਦੇ ਕਮਰੇ ਵਿੱਚ ਇਕੱਲੀ ਰਹਿੰਦੀ ਸੀ। ਸਵੇਰੇ ਕੁਝ ਵਿਦਿਆਰਥਣਾਂ ਨੇ ਉਸ ਨੂੰ ਜਨਰਲ ਬਾਥਰੂਮ ਵਿੱਚ ਜਾਂਦੇ ਹੋਏ ਦੇਖਿਆ। ਸੁਧਾਂਸ਼ੀ ਭਰਤਪੁਰ ਦੇ ਵਿਜੇਨਗਰ ਦੀ ਰਹਿਣ ਵਾਲੀ ਸੀ।
ਡਿੱਗਦੇ ਸਮੇਂ ਹੋਇਆ ਧ-ਮਾ-ਕਾ
ਬਾਥਰੂਮ ਜਾਣ ਤੋਂ ਕੁਝ ਦੇਰ ਬਾਅਦ ਹੀ ਸੁਧਾਂਸ਼ੀ ਸਿੰਘ ਨੇ ਕਮਰੇ ਦੀ ਬਾਲਕੋਨੀ ਤੋਂ ਪਿੱਛੇ ਵਾਲੇ ਪਾਸੇ ਛਾ-ਲ ਮਾ-ਰ ਦਿੱਤੀ। ਖੜਕੇ ਦੀ ਆਵਾਜ਼ ਸੁਣ ਕੇ ਹੋਸਟਲ ਵਿਚ ਰਹਿਣ ਵਾਲੀਆਂ ਹੋਰ ਵਿਦਿਆਰਥਣਾਂ ਮੌਕੇ ਉਤੇ ਪਹੁੰਚ ਗਈਆਂ। ਸੁਧਾਂਸ਼ੀ ਸਿੰਘ ਜ਼ਖਮੀ ਹਾਲ ਵਿਚ ਫਰਸ਼ ਉਤੇ ਡਿੱਗੀ ਹੋਈ ਸੀ। ਉਸ ਦਾ ਸਿਰ ਪਾ-ਟ ਗਿਆ ਸੀ। ਉਸ ਨੂੰ ਗੰਭੀਰ ਹਾਲ ਵਿਚ ਡੂੰਗਰਪੁਰ ਹਸਪਤਾਲ ਲਿਆਂਦਾ ਗਿਆ। ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਡਾਕਟਰ ਮਹਿੰਦਰ ਡਾਮੋਰ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਆਪਣੀ ਹਥੇਲੀ ਉਤੇ ਲਿਖਿਆ- ਅੱਜ ਤੋਂ ਮੈਂ ਕੋਈ ਗਲਤੀ ਨਹੀਂ ਕਰਾਂਗਾ
ਕੋਤਵਾਲੀ ਸੀ. ਆਈ. ਸੁਰਿੰਦਰ ਸੋਲੰਕੀ ਅਤੇ ਬਿਛੀਵਾੜਾ ਥਾਣੇ ਦੇ ਅਧਿਕਾਰੀ ਮਦਨਲਾਲ ਵੀ ਹਸਪਤਾਲ ਪਹੁੰਚੇ। ਵਿਦਿਆਰਥਣ ਦੀ ਹਥੇਲੀ ਉਤੇ ‘ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਾਂਗਾ, ਮੇਰਾ ਵਾਅਦਾ, ਮਾਫ ਕਰਨਾ ਮੰਮੀ, ਡੈਡੀ, ਭਰਾ ਅਤੇ ਰੋਹਿਤ’ ਲਿਖਿਆ ਮਿਲਿਆ ਹੈ। ਇਸ ਤੋਂ ਬਾਅਦ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮੌ-ਤ ਦੇ ਅਸਲ ਕਾਰਨਾਂ ਦਾ ਪਤਾ ਭਰਤਪੁਰ ਤੋਂ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਲੱਗੇਗਾ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਿਤਾ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹੈ।