ਜਿਲ੍ਹਾ ਪਟਿਆਲਾ (ਪੰਜਾਬ) ਦੇ ਸਿਵਲ ਲਾਈਨ ਥਾਣਾ ਏਰੀਏ ਵਿੱਚ ਸੈਰ ਕਰਨ ਗਏ ਇੱਕ ਸੇਵਾਮੁਕਤ ਬੈਂਕ ਮੈਨੇਜਰ ਦਾ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਹ ਕ-ਤ-ਲ ਕਿਉਂ ਕੀਤਾ ਗਿਆ ਹੈ, ਇਸ ਦੀ ਜਾਂਚ ਚੱਲ ਰਹੀ ਹੈ। ਇਹ ਘ-ਟ-ਨਾ ਵੀਰਵਾਰ ਸਵੇਰੇ-ਸਵੇਰੇ 5 ਵਜੇ ਦੀ ਹੈ। ਮ੍ਰਿਤਕ ਦੀ ਪਹਿਚਾਣ ਬਲਬੀਰ ਸਿੰਘ ਚਾਹਲ ਵਾਸੀ ਸੰਤ ਨਗਰ ਦੇ ਰੂਪ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ 67 ਸਾਲ ਦੀ ਸੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਦੌਰਾਨ ਫੋਰੈਂਸਿਕ ਟੀਮ ਵੀ ਜਾਂਚ ਲਈ ਮੌਕੇ ਉਤੇ ਪਹੁੰਚ ਗਈ ਹੈ। ਜਿਨ੍ਹਾਂ ਵਲੋਂ ਇਲਾਕੇ ਵਿੱਚੋਂ ਕਈ ਸੈਂਪਲ ਲਏ ਗਏ ਹਨ।
ਮ੍ਰਿਤਕ ਬੈਂਕ ਆਫ ਬੜੌਦਾ ਤੋਂ ਹੋਇਆ ਸੀ ਰਿਟਾਇਰ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁਝ ਸਾਲ ਪਹਿਲਾਂ ਬੈਂਕ ਆਫ ਬੜੌਦਾ ਤੋਂ ਰਿਟਾਇਰ ਹੋਇਆ ਸੀ। ਬਲਬੀਰ ਸਿੰਘ ਹਰ ਰੋਜ਼ ਪਾਸੀ ਰੋਡ ਉਤੇ ਸੈਰ ਕਰਨ ਲਈ ਜਾਂਦਾ ਸੀ। ਅੱਜ ਸਵੇਰੇ ਵੀ ਜਦੋਂ ਇਹ ਘ-ਟ-ਨਾ ਵਾਪਰੀ ਤਾਂ ਉਹ ਉਥੇ ਗਿਆ ਹੋਇਆ ਸੀ। ਡੀ. ਐਸ. ਪੀ. ਸੰਜੀਵ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਿਟੀ-1 ਸੰਜੀਵ ਸਿੰਗਲਾ ਨੇ ਦੱਸਿਆ ਕਿ ਸਵੇਰੇ ਕਰੀਬ 5.30 ਵਜੇ ਸੈਰ ਕਰਨ ਆਏ ਲੋਕਾਂ ਨੇ ਪਾਸੀ ਰੋਡ ਉਤੇ ਇੱਕ ਬਜ਼ੁਰਗ ਵਿਅਕਤੀ ਦੀ ਦੇਹ ਪਈ ਦੇਖੀ। ਉਨ੍ਹਾਂ ਨੇ ਤੁਰੰਤ ਹੀ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਇਸ ਸਬੰਧੀ ਮੌਕੇ ਉਤੇ ਪੁਲਿਸ ਪਹੁੰਚ ਗਈ। ਡੀ. ਐਸ. ਪੀ. ਅਨੁਸਾਰ ਪੁਲਿਸ ਨੇ ਕੁਝ ਸ਼ੱ-ਕੀ-ਆਂ ਦੀ ਪਹਿਚਾਣ ਕਰ ਲਈ ਹੈ। ਜਿਸ ਦਾ CCTV ਫੁਟੇਜ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।