ਹਰਿਆਣਾ ਦੇ ਕਰਨਾਲ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਮੌ-ਤ ਹੋ ਗਈ। ਬੀਤੀ 17 ਅਕਤੂਬਰ ਨੂੰ ਨਿਊਜਰਸੀ ਸਿਟੀ ਵਿੱਚ ਇੱਕ ਸੜਕ ਹਾਦਸੇ ਵਿੱਚ ਭਰਤ ਨਰਵਾਲ ਦੀ ਮੌ-ਤ ਹੋ ਗਈ। ਇਸ ਹਾਦਸੇ ਵਿੱਚ ਉਸ ਦੇ ਸਾਥੀ ਦੀ ਵੀ ਮੌ-ਤ ਹੋ ਗਈ ਹੈ। ਤਿੰਨ ਸਾਲ ਪਹਿਲਾਂ ਉਹ ਸਾਈਪ੍ਰਸ ਵਿੱਚ ਪੜ੍ਹ ਕੇ ਭਾਰਤ ਆਇਆ ਸੀ। ਇਸ ਤੋਂ ਬਾਅਦ ਉਹ ਅਮਰੀਕਾ ਚਲਿਆ ਗਿਆ। ਬੇਟੇ ਦੀ ਮੌ-ਤ ਦੀ ਖਬਰ ਮਿਲਣ ਤੋਂ ਬਾਅਦ ਮਾਂ-ਪਿਓ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਭਰਤ ਦੇ ਚਚੇਰੇ ਭਰਾ ਰਵਿੰਦਰ ਨਰਵਾਲ ਨੇ ਦੱਸਿਆ ਕਿ ਉਸ ਦੇ ਚਾਚੇ ਰਿਸ਼ੀਪਾਲ ਨੇ ਰਿਸ਼ਤੇਦਾਰਾਂ ਤੋਂ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਡੌਂਕੀ ਰਾਹੀਂ ਅਮਰੀਕਾ ਭੇਜਿਆ ਸੀ। ਭਰਤ ਪਿਛਲੇ 8 ਮਹੀਨਿਆਂ ਤੋਂ ਨਿਊਜਰਸੀ ਸਿਟੀ ਵਿੱਚ ਇੱਕ ਸਟੋਰ ਵਿੱਚ ਕੰਮ ਕਰ ਰਿਹਾ ਸੀ। ਇੱਕ ਮੈਕਸੀਕਨ ਨੌਜਵਾਨ ਵੀ ਉਸ ਦੇ ਨਾਲ ਸੀ। 17 ਅਕਤੂਬਰ ਦੀ ਰਾਤ ਨੂੰ ਉਹ ਸਟੋਰ ਉਤੇ ਆਪਣਾ ਕੰਮ ਖਤਮ ਕਰਕੇ ਆਪਣੇ ਦੋਸਤ ਦੀ ਕਾਰ ਵਿਚ ਆਪਣੇ ਘਰ ਜਾ ਰਿਹਾ ਸੀ ਕਿ ਰਸਤੇ ਵਿਚ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਸੜਕ ਉਤੇ ਪ-ਲ-ਟ ਗਈ। ਜਿਸ ਵਿੱਚ ਭਰਤ ਅਤੇ ਉਸ ਦੇ ਦੋਸਤ ਦੀ ਮੌ-ਤ ਹੋ ਗਈ।
ਇੱਕ ਦਿਨ ਪਹਿਲਾਂ ਹੋਈ ਸੀ ਪਿਤਾ ਨਾਲ ਗੱਲ
ਮ੍ਰਿਤਕ ਨੌਜਵਾਨ ਦੇ ਪਿਤਾ ਰਿਸ਼ੀਪਾਲ ਨੇ ਦੱਸਿਆ ਕਿ ਹਾਦਸੇ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਬੇਟੇ ਭਰਤ ਨਾਲ ਗੱਲ ਕੀਤੀ ਸੀ। ਬੇਟਾ ਕਹਿ ਰਿਹਾ ਸੀ, ਪਾਪਾ ਤੁਸੀਂ ਟੈਨਸਨ ਨਾ ਲਓ, ਮੈਂ ਜਲਦੀ ਹੀ ਕਮਾ ਕੇ ਸਾਰਿਆਂ ਦੇ ਪੈਸੇ ਮੋੜ ਦੇਵਾਂਗਾ। ਉਸ ਨੂੰ ਸਟੋਰ ਉਤੇ ਚੰਗੀ ਨੌਕਰੀ ਮਿਲੀ ਸੀ, ਪਰ ਹੋਣੀ ਨੂੰ ਕੁਝ ਹੋਰ ਮਨਜੂਰ ਸੀ। ਅਗਲੇ ਹੀ ਦਿਨ ਅਮਰੀਕਾ ਤੋਂ ਉਸ ਦੇ ਬੇਟੇ ਦੀ ਦੁਖਦ ਮੌ-ਤ ਹੋਣ ਦੀ ਖਬਰ ਆ ਗਈ।
ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ ਭਰਤ
ਚਚੇਰੇ ਭਰਾ ਰਵਿੰਦਰ ਨੇ ਦੱਸਿਆ ਕਿ ਭਰਤ ਆਪਣੇ ਮਾਪਿਆਂ ਦਾ ਇਕ-ਲੌਤਾ ਸਹਾਰਾ ਸੀ। ਉਸ ਦੀ ਇੱਕ ਵੱਡੀ ਭੈਣ ਵੀ ਹੈ ਜੋ ਵਿਆਹੀ ਹੋਈ ਹੈ। ਭਰਤ ਨੂੰ ਉਸ ਦੇ ਮਾਪਿਆਂ ਨੇ ਬਹੁਤ ਹੀ ਪਿਆਰ ਨਾਲ ਪਾਲਿਆ ਸੀ। ਹੁਣ ਜਦੋਂ ਪੁੱਤਰ ਕਮਾਉਣ ਲੱਗਾ ਤਾਂ ਰੱਬ ਨੇ ਮਾਂ-ਬਾਪ ਦੇ ਇੱਕੋ ਇੱਕ ਸਹਾਰੇ ਨੂੰ ਖੋਹ ਲਿਆ।
ਭਰਤ ਫੁੱਟਬਾਲ ਦਾ ਇੱਕ ਚੰਗਾ ਖਿਡਾਰੀ ਸੀ
ਪਿੰਡ ਵਾਸੀਆਂ ਨੇ ਦੱਸਿਆ ਕਿ ਭਰਤ ਇੱਕ ਚੰਗਾ ਫੁੱਟਬਾਲ ਖਿਡਾਰੀ ਸੀ। ਉਹ ਰਾਜ ਪੱਧਰ ਤੱਕ ਫੁੱਟਬਾਲ ਖੇਡ ਚੁੱਕਿਆ ਸੀ। ਮ੍ਰਿਤਕ ਨੌਜਵਾਨ ਭਰਤ ਦੇ ਮਾਪੇ ਡੂੰਘੇ ਸਦਮੇ ਵਿੱਚ ਹਨ। ਕੁਝ ਕਹਿਣ ਜਾਂ ਸੁਣਨ ਦੀ ਸਥਿਤੀ ਵਿੱਚ ਨਹੀਂ ਹਨ। ਭੈਣ ਦਾ ਵੀ ਰੋਂਦਿਆਂ ਬੁਰਾ ਹਾਲ ਹੈ। ਭੈਣ ਅਤੇ ਮਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਪੁੱਤਰ ਅਤੇ ਭਰਾ ਕਦੇ ਵਾਪਸ ਨਹੀਂ ਆ ਸਕੇਗਾ।
ਸਰਕਾਰ ਨੂੰ ਦੇਹ ਭਾਰਤ ਲਿਆਉਣ ਲਈ ਕੀਤੀ ਅਪੀਲ
ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਭਰਤ ਦੀ ਦੇਹ ਭਾਰਤ ਲਿਆਉਣ ਵਿੱਚ ਮਦਦ ਕਰੇ। ਉਹ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਅਤੇ ਅੰਤਿਮ ਸੰਸਕਾਰ ਆਪਣੇ ਪਿੰਡ ਵਿੱਚ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਭਰਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।