ਰਿਸ਼ਤੇਦਾਰੀ ਵਿਚੋਂ ਘਰ ਆ ਕੇ, ਨੌਜਵਾਨ ਨੇ ਮੁਕਾ ਲਈ ਆਪਣੀ ਜਿੰਦਗੀ, ਘਰ ਵਿਚ ਸੋਗ, ਮਾਂ ਅਤੇ ਭੈਣ ਨੇ ਦੱਸਿਆ ਇਹ ਕਾਰਨ

Punjab

ਪੰਜਾਬ ਵਿਚ ਅਬੋਹਰ ਦੇ ਪਿੰਡ ਸੀਡ ਫਾਰਮ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਮਾਨ-ਸਿਕ ਪ੍ਰੇ-ਸ਼ਾ-ਨੀ ਕਾਰਨ ਆਪਣੇ ਘਰ ਵਿੱਚ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਵਿਚ ਸੀਡ ਫਾਰਮ ਚੌਕੀ ਪੁਲਿਸ ਨੇ ਨੌਜਵਾਨ ਦੀ ਦੇਹ ਨੂੰ ਕਬਜੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਾਲੇ ਪੀਲੀਏ ਤੋਂ ਪੀੜਤ ਸੀ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਤੇਜਿੰਦਰ ਪੁੱਤਰ ਸਵ. ਕ੍ਰਿਸ਼ਨ ਲਾਲ ਦੀ ਉਮਰ ਕਰੀਬ 20 ਸਾਲ ਦੀ ਸੀ। ਉਸ ਦੇ ਤਿੰਨ ਭੈਣ-ਭਰਾ ਹਨ। ਕੱਲ੍ਹ ਉਸ ਦੀ ਮਾਂ ਨਰਮਾ ਚੁਗਣ ਲਈ ਖੇਤਾਂ ਵਿਚ ਗਈ ਸੀ ਜਦੋਂ ਕਿ ਉਹ ਖੁਦ ਸੰਗਰੀਆ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆਇਆ ਸੀ। ਪਰ ਘਰ ਦਾ ਦਰਵਾਜ਼ਾ ਬੰਦ ਹੋਣ ਕਾਰਨ ਉਸ ਨੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਕੇ ਕਮਰੇ ਵਿਚ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ।

ਮ੍ਰਿਤਕ ਕਾਲੇ ਪੀਲੀਏ ਤੋਂ ਸੀ ਪੀੜਤ

ਇੱਥੇ ਉਸ ਦੀ ਭੈਣ ਆਪਣੇ ਸਹੁਰੇ ਘਰ ਤੋਂ ਆਪਣੀ ਮਾਂ ਨੂੰ ਮਿਲਣ ਆਈ ਅਤੇ ਗੁਆਂਢੀਆਂ ਤੋਂ ਘਰ ਦੀ ਚਾਬੀ ਲੈ ਕੇ ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਤੇਜਿੰਦਰ ਫਾ-ਹੇ ਨਾਲ ਲ-ਟ-ਕ ਰਿਹਾ ਸੀ। ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਆਪਣੀ ਮਾਂ ਨੂੰ ਜਾਣਕਾਰੀ ਦਿੱਤੀ।

ਮਾਨ-ਸਿਕ ਪ੍ਰੇ-ਸ਼ਾ-ਨੀ ਕਾਰਨ ਕੀਤੀ ਖੁ-ਦ-ਕੁ-ਸ਼ੀ

ਸੂਚਨਾ ਮਿਲੀ ਤੋਂ ਬਾਅਦ ਮਾਂ ਵੀ ਘਰ ਪਹੁੰਚੀ ਅਤੇ ਦੇਹ ਨੂੰ ਹੇਠਾਂ ਉਤਾਰਿਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜਿੰਦਰ ਨੂੰ ਕੁਝ ਸਮਾਂ ਪਹਿਲਾਂ ਕਾਲੇ ਪੀਲੀਏ ਦੀ ਬੀਮਾਰੀ ਹੋ ਗਈ ਸੀ। ਇਸ ਪ੍ਰੇ-ਸ਼ਾ-ਨੀ ਕਾਰਨ ਉਸ ਦੇ ਮਨ ਵਿਚ ਗਲਤ-ਫਹਿਮੀ ਸੀ। ਇਸ ਦੇ ਚੱਲਦੇ ਉਸ ਨੇ ਖੁ-ਦ-ਕੁ-ਸ਼ੀ ਕਰ ਲਈ। ਇਧਰ ਪੁਲਿਸ ਨੇ ਦੇਹ ਨੂੰ ਮੋਰਚਰੀ ਵਿਚ ਰਖਵਾਉਂਦੇ ਹੋਏ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

Leave a Reply

Your email address will not be published. Required fields are marked *