ਪੰਜਾਬ ਦੇ ਮੁਕਤਸਰ ਸਾਹਿਬ ਵਿਚ ਪੈਂਦੇ ਹਲਕਾ ਮਲੋਟ ਦੇ ਇੱਕ 32 ਸਾਲ ਉਮਰ ਦੇ ਨੌਜਵਾਨ ਦੀ ਦੁਬਈ ਵਿੱਚ ਮੌ-ਤ ਹੋ ਗਈ ਹੈ। ਮ੍ਰਿਤਕ ਗੁਰੂਨਾਨਕ ਨਗਰ ਦੀ ਮਸੀਤਵਾਲੀ ਗਲੀ ਦਾ ਰਹਿਣ ਵਾਲਾ ਸੀ। ਉਹ 4 ਭੈਣਾਂ ਦਾ ਇਕ-ਲੌਤਾ ਭਰਾ ਸੀ। ਗਰੀਬ ਪਰਿਵਾਰ ਨਾਲ ਸਬੰਧਤ ਹੈਪੀ ਸਿੰਘ 13 ਅਕਤੂਬਰ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਵਰਕ ਪਰਮਿਟ ਲੈ ਕੇ ਦੁਬਈ ਵਿਚ ਗਿਆ ਸੀ।
16 ਅਕਤੂਬਰ ਨੂੰ ਉਸ ਦੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਉਸ ਦੀ ਦੁਬਈ ਬੀਚ ਉਤੇ ਡੁੱਬਣ ਕਾਰਨ ਮੌ-ਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਚਚੇਰੇ ਭਰਾ ਗੁਲਸ਼ਨ ਨੇ ਦੱਸਿਆ ਕਿ ਹੈਪੀ ਸਿੰਘ ਦੀ ਉਮਰ 32 ਸਾਲ ਦੀ ਸੀ। ਉਹ ਵਿਆਹਿਆ ਹੋਇਆ ਹੈ। ਉਸ ਦਾ ਦੋ ਸਾਲ ਦਾ ਇਕ ਬੇਟਾ ਹੈ ਅਤੇ ਉਹ 4 ਭੈਣਾਂ ਦਾ ਇਕ-ਲੌਤਾ ਭਰਾ ਸੀ। ਉਸ ਦਾ ਪਿਤਾ ਬੈਲਗੱਡੀ ਉਤੇ ਲੱਕੜਾਂ ਚੁੱਕਣ ਦਾ ਕੰਮ ਕਰਦਾ ਹੈ।
ਮ੍ਰਿਤਕ 13 ਅਕਤੂਬਰ ਨੂੰ ਗਿਆ ਸੀ ਦੁਬਈ
ਨੌਜਵਾਨ ਪਰਿਵਾਰ ਦੇ ਆਰਥਿਕ ਹਾਲ ਨੂੰ ਦੇਖਦੇ ਹੋਏ 13 ਅਕਤੂਬਰ ਨੂੰ ਸਥਾਨਕ ਟਰੈਵਲ ਏਜੰਟ ਰਾਹੀਂ ਰੋਜ਼ੀ-ਰੋਟੀ ਕਮਾਉਣ ਦੇ ਲਈ ਦੁਬਈ ਗਿਆ ਸੀ ਪਰ 16 ਅਕਤੂਬਰ ਨੂੰ ਉਸ ਦੇ ਪਰਿਵਾਰ ਨੂੰ ਉਸ ਦੇ ਏਜੰਟ ਦਾ ਫੋਨ ਆਇਆ ਕਿ ਹੈਪੀ ਸਿੰਘ ਦੀ ਦੁਬਈ ਬੀਚ ਉਤੇ ਡੁੱ-ਬ-ਣ ਕਾਰਨ ਮੌ-ਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਮੱਦਦ ਕਰਨ ਦੀ ਬਜਾਏ ਟਰੈਵਲ ਏਜੰਟ ਗਾਇਬ ਹੋ ਗਿਆ।
ਮੌ-ਤ ਦੇ ਕਾਰਨਾਂ ਦੀ ਜਾਂਚ ਦੀ ਮੰਗ
ਸਿਟੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਜਿਸ ਵਿਅਕਤੀ ਕੋਲ ਹੈਪੀ ਸਿੰਘ ਰੁਕਿਆ ਸੀ, ਉਸ ਦੀ ਮਦਦ ਨਾਲ 18 ਅਕਤੂਬਰ ਨੂੰ ਕਾਫੀ ਮੁਸ਼ਕਿਲ ਨਾਲ ਦੇਹ ਮਿਲੀ। ਪੀੜਤ ਪਰਿਵਾਰ ਦਾ ਸਦਮੇ ਵਿਚ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਵਲੋਂ ਮੌ-ਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ।