ਪੰਜਾਬ ਵਿਚ ਮੁਕਤਸਰ ਜਿਲ੍ਹੇ ਤੋਂ ਇਕ ਵੱਡੀ ਦੁਖ-ਦਾਈ ਘ-ਟ-ਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਾਲੀ ਨੂੰ ਡੰ-ਡੇ ਨਾਲ ਕੁੱ-ਟ ਕੇ ਉਨ੍ਹਾਂ ਦੀ ਜਿੰਦਗੀ ਸਮਾਪਤ (ਹੱ-ਤਿ-ਆ) ਕਰ ਦਿੱਤੀ। ਦੋਸ਼ੀ ਵਿਅਕਤੀ ਨੂੰ ਦੋਹਾਂ ਦੇ ਚਰਿੱਤਰ ਉਤੇ ਸ਼ੱ-ਕ ਸੀ। ਇਸ ਕ-ਤ-ਲ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਉਤੇ ਪਹੁੰਚ ਗਈ। ਜਿਸ ਤੋਂ ਬਾਅਦ ਪੁਲਿਸ ਵਲੋਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਵਿਚ ਭੇਜਿਆ ਗਿਆ।
ਇਸ ਮਾਮਲੇ ਬਾਰੇ ਪੁਲਿਸ ਅਨੁਸਾਰ ਗਿੱਦੜਬਾਹਾ ਦੇ ਪਿੰਡ ਆਸ਼ਾ ਬੁੱਟਰ ਵਿਚ ਬਲਜਿੰਦਰ ਸਿੰਘ ਨੇ ਆਪਣੀ ਪਤਨੀ ਸੰਦੀਪ ਕੌਰ ਉਮਰ 35 ਸਾਲ ਅਤੇ ਸਾਲੀ ਕੋਮਲਪ੍ਰੀਤ ਕੌਰ ਉਮਰ 19 ਸਾਲ ਦਾ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੋਮਲਪ੍ਰੀਤ ਕੌਰ ਉਨ੍ਹਾਂ ਕੋਲ ਰਹਿ ਆਪਣੀ ਪੜ੍ਹਾਈ ਕਰ ਰਹੀ ਸੀ।
ਘਰ ਆਇਆ ਤਾਂ ਫੋਨ ਉੱਤੇ ਕਰ ਰਹੀਆਂ ਸਨ ਗੱਲਾਂ
ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਨੂੰ ਦੋਵਾਂ ਉਤੇ ਪਹਿਲਾਂ ਹੀ ਸ਼ੱ-ਕ ਸੀ। ਐਤਵਾਰ ਨੂੰ ਜਦੋਂ ਉਹ ਘਰ ਆਇਆ ਤਾਂ ਉਸ ਦੀ ਸਾਲੀ ਅਤੇ ਪਤਨੀ ਫੋਨ ਉਤੇ ਗੱਲਾਂ ਕਰ ਰਹੀਆਂ ਸਨ। ਉਸੇ ਸਮੇਂ ਉਸ ਨੇ ਆਪਣੀ ਸੋ-ਟੀ ਚੁੱਕ ਕੇ ਦੋਵਾਂ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਪਿੰਡ ਦੇ ਸਰਪੰਚ ਜਸਮੇਲ ਸਿੰਘ ਅਤੇ ਹੋਰ ਲੋਕਾਂ ਨੂੰ ਇਨ੍ਹਾਂ ਕ-ਤ-ਲਾਂ ਦੀ ਸੂਚਨਾ ਦੇ ਦਿੱਤੀ।
ਜਾਣਕਾਰੀ ਦਿੰਦਿਆਂ ਸਰਪੰਚ ਜਸਮੇਲ ਸਿੰਘ ਨੇ ਦੱਸਿਆ ਕਿ ਇਸ ਦੀ ਸੂਚਨਾ ਮਿਲਦੇ ਹੀ ਅਸੀਂ ਤੁਰੰਤ ਉਨ੍ਹਾਂ ਦੇ ਘਰ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣਾ ਕੋਟਭਾਈ ਦੀ ਐਸ. ਐਚ. ਓ. ਹਰਪ੍ਰੀਤ ਕੌਰ ਪੁਲਿਸ ਟੀਮ ਦੇ ਨਾਲ ਉਥੇ ਪਹੁੰਚ ਗਈ। ਜਿਸ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।