ਕਬੱਡੀ ਖਿਡਾਰੀਆਂ ਨੇ, ਪੁਲਿਸ ਦੇ ਹੌਲਦਾਰ ਉਤੇ ਵਾਰ ਕਰਕੇ, ਕੀਤਾ ਗੰਭੀਰ ਜ਼ਖਮੀ, ਹਸਪਤਾਲ ਲਿਜਾਣ ਤੇ, ਡਾਕਟਰਾਂ ਨੇ ਕੀਤਾ ਮ੍ਰਿਤਕ ਐਲਾਨ

Punjab

ਪੰਜਾਬ ਦੇ ਜਿਲ੍ਹਾ ਬਰਨਾਲਾ ਵਿੱਚ ਇੱਕ ਕਬੱਡੀ ਖਿਡਾਰੀ ਨੇ ਪੁਲਿਸ ਹੌਲਦਾਰ ਦਾ ਬੇ-ਰਹਿ-ਮੀ ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਵਾ-ਰ-ਦਾ-ਤ ਨੂੰ ਅੰਜਾਮ ਦੇਣ ਤੋਂ ਬਾਅਦ ਕਬੱਡੀ ਖਿਡਾਰੀ ਫਰਾਰ ਹੋ ਗਿਆ। ਇਹ ਘ-ਟ-ਨਾ ਦੇਰ ਰਾਤ ਬਰਨਾਲਾ ਸ਼ਹਿਰ ਦੇ 22 ਏਕੜ ਬਜਾਰ ਵਿੱਚ ਵਾਪਰੀ ਹੈ। ਦਰਅਸਲ ਬਿੱਲ ਨੂੰ ਲੈ ਕੇ ਇਕ ਰੈਸਟੋਰੈਂਟ ਦੇ ਕਰਮਚਾਰੀਆਂ ਅਤੇ ਕਬੱਡੀ ਖਿਡਾਰੀਆਂ ਵਿਚਾਲੇ ਝ-ਗ-ੜਾ ਹੋ ਗਿਆ ਸੀ। ਇਸ ਦਾ ਨਿਪਟਾਰਾ ਕਰਨ ਲਈ ਪੁਲਿਸ ਪਾਰਟੀ ਦੀ ਟੀਮ ਇਥੇ ਪਹੁੰਚੀ ਸੀ।

ਜਦੋਂ ਹੌਲਦਾਰ ਦਰਸ਼ਨ ਸਿੰਘ ਅਤੇ ਬਾਕੀ ਪੁਲਿਸ ਟੀਮ ਨੇ ਝ-ਗ-ੜਾ ਕਰ ਰਹੇ ਕਬੱਡੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਦੀ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਪੁਲਿਸ ਉਤੇ ਵਾਰ ਕਰ ਦਿੱਤਾ। ਇਸ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਦਿੱਤੀ। ਹੌਲਦਾਰ ਦਰਸ਼ਨ ਸਿੰਘ ਕਾਫੀ ਸਮੇਂ ਤੋਂ ਥਾਣਾ ਸਿਟੀ 1 ਵਿਚ ਤਾਇਨਾਤ ਸੀ।

ਹੌਲਦਾਰ ਦਰਸ਼ਨ ਸਿੰਘ ਨੂੰ ਜ਼ਖਮੀ ਹਾਲ ਵਿਚ ਹਸਪਤਾਲ ਭਰਤੀ ਕਰਾਇਆ ਗਿਆ ਪਰ ਉਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਉੱਚੀ ਪਹੁੰਚ ਹੋਣ ਦੀਆਂ ਧਮਕੀਆਂ ਵੀ ਦੇ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਫਿਰ ਤੋਂ ਰੈਸਟੋਰੈਂਟ ਦੀ ਭੰਨ-ਤੋੜ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਨੇੜਲੇ ਪਿੰਡ ਰਾਏਸਰ ਵਿਖੇ ਚੱਲ ਰਹੇ ਟੂਰਨਾਮੈਂਟ ਦੌਰਾਨ ਕਬੱਡੀ ਮੈਚ ਖੇਡਣ ਆਏ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਕਬੱਡੀ ਖਿਡਾਰੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਤ ਨੂੰ ਹੀ ਉਸ ਦੀ ਭਾਲ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *