ਅਮਰੀਕਾ ਵਿਚ ਕਾਰ ਹਾਦਸੇ ਤੋਂ ਬਾਅਦ, ਪੰਜਾਬੀ ਉਤੇ ਹੋਇਆ ਵਾਰ, ਤਿਆਗੇ ਪ੍ਰਾਣ, ਬੇਟੇ ਨੇ ਦੱਸੀਆਂ ਇਹ ਗੱਲਾਂ

Punjab

ਅਮਰੀਕਾ ਦੇ ਨਿਊਯਾਰਕ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਮੂਲ ਦੇ ਅਮਰੀਕੀ ਵਿਅਕਤੀ ਜਸਮੇਰ ਸਿੰਘ ਦੀ ਕਾਰ ਦੇ ਹਾਦਸੇ ਤੋਂ ਕੁਝ ਸਮੇਂ ਬਾਅਦ ਹੀ ਹੋਏ ਹ-ਮ-ਲੇ ਵਿੱਚ ਮੌ-ਤ ਹੋ ਗਈ ਸੀ। ਅਮਰੀਕੀ ਟੈਲੀਵਿਜ਼ਨ ਅਤੇ ਰੇਡੀਓ ਸਰਵਿਸ ਦੇ ਨਿਊਜ਼ ਡਿਵੀਜ਼ਨ ਮੁਤਾਬਕ ਇਹ ਹਾਦਸਾ ਵੀਰਵਾਰ ਨੂੰ ਹੋਇਆ ਸੀ। ਜਸਮੇਰ ਸਿੰਘ ਨੇ ਆਉਣ ਵਾਲੇ ਹਫਤੇ ਭਾਰਤ ਆਉਣਾ ਸੀ। ਇਸ ਲਈ ਉਹ ਆਪਣੀ ਪਤਨੀ ਨੂੰ ਡਾਕਟਰ ਦੇ ਕੋਲੋਂ ਘਰ ਲੈ ਕੇ ਜਾ ਰਿਹਾ ਸੀ।

ਇਸ ਦੌਰਾਨ ਜਸਮੇਰ ਸਿੰਘ ਦੀ ਕਾਰ ਵੈਨ ਵਿਕ ਐਕਸਪ੍ਰੈਸ ਵੇਅ ਉਤੇ ਇਕ ਹੋਰ ਕਾਰ ਡਰਾਈਵਰ ਨਾਲ ਟਕਰਾ ਗਈ। ਜਿਸ ਤੋਂ ਬਾਅਦ ਉਕਤ ਡਰਾਈਵਰ ਉਸ ਉਤੇ ਭੜਕ ਗਿਆ ਅਤੇ ਜਸਮੇਰ ਸਿੰਘ ਉਤੇ ਵਾਰ ਕਰ ਦਿੱਤਾ। ਜਿਸ ਵਿਚ ਉਸ ਦੀ ਮੌ-ਤ ਹੋ ਗਈ। ਇਸ ਦੇ ਨਾਲ ਹੀ ਜਸਮੇਰ ਸਿੰਘ ਦੇ ਪਰਿਵਾਰ ਨੇ ਐਤਵਾਰ ਰਾਤ ਨੂੰ ਨਿਊਯਾਰਕ ਵਿਚ ਗੱਲਬਾਤ ਕੀਤੀ ਅਤੇ ਮੰਗ ਕੀਤੀ ਕਿ ਸ਼ੱ-ਕੀ ਡਰਾਈਵਰ ਖਿਲਾਫ ਨਫਰਤ ਵਾਲੇ ਅਪਰਾਧ ਦਾ ਮਾਮਲਾ ਦਰਜ ਕੀਤਾ ਜਾਵੇ। ਜਸਮੇਰ ਸਿੰਘ ਦੇ ਪੁੱਤਰ ਮੁਲਤਾਨੀ ਨੇ ਆਖਿਆ ਕਿ ਉਸ ਦੇ ਪਿਤਾ ਪੜ੍ਹੇ ਲਿਖੇ ਅਤੇ ਬਹੁਤ ਨੇਕ ਵਿਅਕਤੀ ਸਨ।

ਹ-ਮ-ਲੇ ਦੌਰਾਨ ਪਿਤਾ ਦਾ ਸਿਰ ਫ-ਟਿਆ ਅਤੇ ਦੋ ਦੰਦ ਵੀ ਟੁੱ-ਟੇ

ਜਾਣਕਾਰੀ ਅਨੁਸਾਰ ਜਸਮੇਰ ਸਿੰਘ ਉਮਰ 68 ਸਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਪੰਜਾਬ ਤੋਂ ਅਮਰੀਕਾ ਗਿਆ ਸੀ। ਮੁਲਤਾਨੀ ਨੇ ਦੱਸਿਆ ਕਿ ਪਿਤਾ ਜੀ ਦਸਤਾਰ ਨਾਲ ਨਿਵੇਕਲੇ ਨਜ਼ਰ ਆ ਰਹੇ ਸਨ। ਹ-ਮ-ਲੇ ਦੌਰਾਨ ਪਿਤਾ ਦਾ ਸਿਰ ਫ-ਟ ਗਿਆ ਅਤੇ ਅਗਲੇ ਦੋ ਦੰਦ ਵੀ ਟੁੱ-ਟ ਗਏ। ਜਿਸ ਕਾਰਨ ਪਿਤਾ ਜਸਮੇਰ ਦੀ ਮੌ-ਤ ਹੋ ਗਈ। ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਦੇ ਦੱਸਣ ਅਨੁਸਾਰ ਕਾਰ ਡਰਾਈਵਰ ਨੂੰ ਫੜ ਲਿਆ ਗਿਆ ਹੈ। ਉਸ ਉਤੇ ਕ-ਤ-ਲ ਅਤੇ ਹ-ਮ-ਲੇ ਸਮੇਤ ਕਈ ਦੋਸ਼ ਲਗਾਏ ਗਏ ਹਨ, ਪਰ ਨਫ਼ਰਤ ਅਪਰਾਧ ਦੇ ਰੂਪ ਵਿਚ ਨਹੀਂ ਹਨ। ਸੀਬੀਐਸ ਨਿਊਜ਼ ਦੇ ਅਨੁਸਾਰ, ਮੁਲਤਾਨੀ ਨੇ ਕਿਹਾ ਕਿ ਉਹ ਮੰਨਦਾ ਹੈ ਕਿ ਉਸ ਦੇ ਪਿਤਾ ਦਾ ਦਸਤਾਰਧਾਰੀ ਸਿੱਖ ਵਜੋਂ ਦਿਖਣਾ ਹੀ ਬੇ-ਰ-ਹਿ–ਮੀ ਦਾ ਕਾਰਨ ਸੀ। ਉਹ ਚਾਹੁੰਦਾ ਹੈ ਕਿ ਉਸ ਦੀ ਮੌ-ਤ ਉਤੇ ਨਫ਼ਰਤੀ ਅਪਰਾਧ ਦਾ ਮਾਮਲਾ ਦਰਜ ਕੀਤਾ ਜਾਵੇ।

ਜਸਮੇਰ ਸਿੰਘ ਆਪਣੇ ਸ਼ਹਿਰ ਨੂੰ ਪਿਆਰ ਕਰਦਾ ਸੀ:- ਨਿਊਯਾਰਕ ਮੇਅਰ

ਮੁਲਤਾਨੀ ਨੇ ਕਿਹਾ ਕਿ ਉਹ ਵਿਅਕਤੀ ਉਸ ਦੇ ਪਹਿਰਾਵੇ ਅਤੇ ਪੱਗ ਬਾਰੇ ਮੇਰੇ ਪਿਤਾ ਨੂੰ ਸੰਬੋਧਨ ਕਰ ਰਿਹਾ ਸੀ। ਮੇਰੇ ਪਿਤਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਇੱਕ ਨਫ਼ਰਤ ਅਪਰਾਧ ਹੈ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਜਸਮੇਰ ਸਿੰਘ ਆਪਣੇ ਸ਼ਹਿਰ ਨੂੰ ਪਿਆਰ ਕਰਦਾ ਸੀ। ਸਾਡੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ।

Leave a Reply

Your email address will not be published. Required fields are marked *