ਪੰਜਾਬ ਸੂਬੇ ਦੇ ਜਲੰਧਰ ਵਿਚ ਸੋਮਵਾਰ ਦੇਰ ਰਾਤ ਨੂੰ ਸ਼ਿਵ ਸੈਨਾ ਆਗੂ ਦੀ ਬੇਟੀ ਨੇ ਆਪਣੀ ਐਕਟਿਵਾ ਨਾਲ ਸੜਕ ਕਿਨਾਰੇ ਖੜ੍ਹੇ ਇਕ ਨੌਜਵਾਨ ਨੂੰ ਟੱਕਰ ਮਾ-ਰ ਦਿੱਤੀ। ਜਿਸ ਵਿੱਚ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਬੁੱਧਵਾਰ ਸਵੇਰੇ ਅਰਮਾਨ ਹਸਪਤਾਲ ਵਿਚ ਇਲਾਜ ਦੌਰਾਨ ਨੌਜਵਾਨ ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਵਿਚ ਹੰਗਾਮਾ ਕੀਤਾ ਗਿਆ ਹੈ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਨਕੋਦਰ ਦੇ ਪਿੰਡ ਕੰਗਸਾਬੂ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੇ ਰੂਪ ਵਜੋਂ ਹੋਈ ਹੈ। ਨਕੋਦਰ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।
ਇਸ ਮਾਮਲੇ ਬਾਰੇ ਕੰਗਸਾਬੂ ਦੇ ਵਸਨੀਕ ਰਾਕੇਸ਼ ਦੇ ਰਿਸ਼ਤੇਦਾਰ ਨੇ ਪੁਲਿਸ ਨੂੰ ਦੱਸਿਆ ਕਿ ਰਾਕੇਸ਼ ਸੋਮਵਾਰ ਰਾਤ ਕਰੀਬ 3 ਵਜੇ ਇਕ ਧਾਰਮਿਕ ਪ੍ਰੋਗਰਾਮ ਤੋਂ ਵਾਪਸ ਆ ਰਿਹਾ ਸੀ। ਇਸੇ ਦੌਰਾਨ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਦੀ ਪੁੱਤਰੀ ਰੀਮਾ ਵਾਸੀ ਸੰਜੇ ਗਾਂਧੀ ਨਗਰ ਨੇ ਆਪਣੀ ਤੇਜ਼ ਰਫ਼ਤਾਰ ਐਕਟਿਵਾ ਨਾਲ ਉਸ ਨੂੰ ਟੱਕਰ ਮਾਰ ਦਿੱਤੀ,
ਸਿਰ ਉਤੇ ਲੱਗੀਆਂ ਗੰਭੀਰ ਸੱ-ਟਾਂ
ਇਸ ਦੌਰਾਨ ਰਾਕੇਸ਼ ਨੂੰ ਤੁਰੰਤ ਨਕੋਦਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੋਂ ਉਸ ਨੂੰ ਜਲੰਧਰ ਦੇ ਅਰਮਾਨ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਬੁੱਧਵਾਰ ਨੂੰ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਨਕੋਦਰ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਡਾਕਟਰਾਂ ਮੁਤਾਬਕ ਰਾਕੇਸ਼ ਦੇ ਸਿਰ ਉਤੇ ਗੰਭੀਰ ਸੱਟਾਂ ਲੱਗੀਆਂ ਸਨ।
ਪੁਲਿਸ ਉਤੇ ਕਾਰਵਾਈ ਨਾ ਕਰਨ ਦਾ ਆਰੋਪ
ਪਰਿਵਾਰ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਬੇਟੇ ਦਾ ਹਾਲਚਾਲ ਵੀ ਨਹੀਂ ਪੁੱਛਿਆ ਗਿਆ। ਇਲਾਜ ਦੌਰਾਨ ਅੱਜ ਉਸ ਦੀ ਮੌ-ਤ ਹੋ ਗਈ। ਪਰਿਵਾਰ ਨੇ ਕਿਹਾ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰਿਵਾਰ ਨੇ ਦੋਸ਼ ਲਾਇਆ ਕਿ ਦੋਸ਼ੀਆਂ ਵੱਲੋਂ ਉਨ੍ਹਾਂ ਦੇ ਲੜਕੇ ਦੇ ਇਲਾਜ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ। ਇਲਾਜ ਨਾ ਮਿਲਣ ਕਾਰਨ ਰਾਕੇਸ਼ ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।