ਪ੍ਰਾਪਤ ਹੋਏ ਇਕ ਦੁਖ-ਦਾਈ ਸਮਾਚਾਰ ਅਨੁਸਾਰ ਹੋਰਡਿੰਗ ਲਾਉਣ ਸਮੇਂ ਬਿਜਲੀ ਦਾ ਝ-ਟ-ਕਾ ਲੱਗਣ ਕਾਰਨ ਪਿਓ-ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌ-ਤ ਹੋ ਗਈ। ਇਹ ਹਾਦਸਾ ਰਾਜਸਥਾਨ ਵਿਚ ਜੈਪੁਰ, ਬੀਕਾਨੇਰ ਐੱਨ.ਐੱਚ.-11 ਉਤੇ ਜੈਪੁਰ ਪੁਲ ਦੇ ਕੋਲ ਬੁੱਧਵਾਰ ਸ਼ਾਮ ਕਰੀਬ 6 ਵਜੇ ਵਾਪਰਿਆ ਹੈ।
ਇਸ ਮਾਮਲੇ ਸਬੰਧੀ ਰਤਨਗੜ੍ਹ ਪੁਲਿਸ ਸਟੇਸ਼ਨ ਅਧਿਕਾਰੀ ਸੁਭਾਸ਼ ਬਿਜਾਰਾਨੀਆ ਨੇ ਦੱਸਿਆ ਕਿ ਕਾਲੂਰਾਮ ਲੁਹਾਰ ਉਮਰ 50 ਸਾਲ ਜੋ ਰਤਨਗੜ੍ਹ ਵਿਚ ਚੁਰੂ ਰੋਡ ਉਤੇ ਪਰਮਾਨਤਲ ਨੇੜੇ ਵੈਲਡਿੰਗ ਦਾ ਕੰਮ ਕਰਦਾ ਹੈ, ਉਹ ਜੈਪੁਰ, ਬੀਕਾਨੇਰ NH-11 ਉਤੇ ਹੋਰਡਿੰਗ ਲਗਾ ਰਿਹਾ ਸੀ। ਕਾਲੂਰਾਮ ਦੇ ਨਾਲ ਉਸ ਦਾ ਇਕ-ਲੌਤਾ ਪੁੱਤਰ ਅਨਿਲ ਉਰਫ ਅਨੁਰਾਗ ਉਮਰ 21 ਸਾਲ ਅਤੇ ਦੁਕਾਨ ਉਤੇ ਕੰਮ ਕਰਨ ਵਾਲਾ ਮੁਕੇਸ਼ ਮੇਘਵਾਲ ਉਮਰ 25 ਸਾਲ ਵਾਸੀ ਸਮਸੀਆ ਵੀ ਸੀ। ਜਦੋਂ ਹਾਈਵੇਅ ਉਤੇ ਪਿੱਲਰ ਲਗਾ ਕੇ ਕਰੇਨ ਦੀ ਮਦਦ ਨਾਲ ਹੋਰਡਿੰਗ ਨੂੰ ਉੱਚਾ ਕੀਤਾ ਗਿਆ ਤਾਂ ਉਪਰੋਂ ਲੰਘ ਰਹੀ ਹਾਈ ਟੈਂਸ਼ਨ ਲਾਈਨ ਨਾਲ ਲੋਹੇ ਦਾ ਹੋਰਡਿੰਗ ਟਕਰਾ ਗਿਆ, ਜਿਸ ਕਾਰਨ ਤਿੰਨਾਂ ਨੂੰ ਕ-ਰੰ-ਟ ਲੱਗ ਗਿਆ। ਇਸ ਦੌਰਾਨ ਕਰੇਨ ਡਰਾਈਵਰ ਦਾ ਵਾਲ-ਵਾਲ ਬਚਾਅ ਹੋ ਗਿਆ।
ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਡੀ. ਐਸ. ਪੀ. ਸਤਪਾਲ ਸਿੰਘ ਅਤੇ ਪੁਲਿਸ ਅਧਿਕਾਰੀ ਸੁਭਾਸ਼ ਬਿਜਾਰਨੀਆਂ ਵੀ ਮੌਕੇ ਉਤੇ ਪਹੁੰਚ ਗਏ। ਤਿੰਨਾਂ ਨੂੰ ਝੁ-ਲ-ਸੇ ਹਾਲ ਵਿੱਚ ਰਤਨਗੜ੍ਹ ਦੇ ਸਰਕਾਰੀ ਜਲਾਨ ਹਸਪਤਾਲ ਪਹੁੰਚਦੇ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਦੇਹਾਂ ਨੂੰ ਹਸਪਤਾਲ ਦੇ ਮੋਰਚਰੀ ਵਿੱਚ ਰਖਵਾਇਆ ਹੈ।
ਮੁਕੇਸ਼ ਸੀ ਅਜੇ ਕੁਆਰਾ
ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਮੇਘਵਾਲ ਅਣਵਿਆਹਿਆ ਸੀ। ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦਾ ਇੱਕ ਵੱਡਾ ਭਰਾ ਹੈ। ਉਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌ-ਤ ਹੋ ਗਈ ਸੀ। ਦੂਜੇ ਮ੍ਰਿਤਕ ਅਨੁਰਾਗ ਦਾ ਛੇ ਮਹੀਨੇ ਦਾ ਬੇਟਾ ਹੈ। ਇਸ ਹਾਦਸੇ ਦੀ ਖਬਰ ਮਿਲਦੇ ਹੀ ਘਰ ਵਿਚ ਸੋਗ ਦਾ ਮਹੌਲ ਛਾ ਗਿਆ। ਜ਼ਿਕਰਯੋਗ ਹੈ ਕਿ ਕਰੀਬ ਅੱਠ ਸਾਲ ਪਹਿਲਾਂ ਕਾਲੂਰਾਮ ਦੇ ਛੋਟੇ ਭਰਾ ਗੋਵਿੰਦ ਦੀ ਵੀ ਸਰਦਾਰਸ਼ਹਿਰ ਵਿਚ ਕਰੰਟ ਲੱਗਣ ਕਾਰਨ ਮੌ-ਤ ਹੋ ਗਈ ਸੀ।