ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਦੁਸਹਿਰੇ ਮੇਲੇ ਦੇ ਕੋਲ ਇੱਕ ਦੁਖ-ਦਾਈ ਹਾਦਸਾ ਵਾਪਰ ਗਿਆ। ਦੁਸਹਿਰਾ ਮੇਲੇ ਦੇ ਨੇੜੇ ਇੱਕ ਕਾਰ ਨੇ ਐਕਟਿਵਾ ਸਵਾਰਾਂ ਨੂੰ ਟੱਕਰ ਮਾ-ਰ ਦਿੱਤੀ, ਜਿਸ ਵਿੱਚ ਇੱਕ ਮਹਿਲਾ ਦੀ ਮੌ-ਤ ਹੋ ਗਈ।ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਵਲੋਂ ਕਾਰ ਡਰਾਈਵਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਇੱਕ ਖਾਲੀ ਪਲਾਟ ਵਿੱਚ ਦੁੱਗਰੀ ਥਾਣੇ ਤੋਂ ਥੋੜ੍ਹੀ ਹੀ ਦੂਰੀ ਉਤੇ ਸਬਜ਼ੀ ਮੰਡੀ ਲੱਗਦੀ ਹੈ। ਜਿੱਥੇ ਮੰਗਲਵਾਰ ਦੀ ਰਾਤ ਨੂੰ ਦੁਸਹਿਰਾ ਮਨਾਇਆ ਜਾ ਰਿਹਾ ਸੀ।
ਇੱਕ ਔਰਤ ਦੀ ਹੋਈ ਮੌ-ਤ
ਇਥੇ ਰਾਤ ਨੂੰ ਕਰੀਬ 10:30 ਵਜੇ ਜਦੋਂ ਲੋਕ ਰਾਵਣ ਦਹਿਨ ਕਰਨ ਤੋਂ ਬਾਅਦ ਵੀ ਮੇਲੇ ਦਾ ਆਨੰਦ ਮਾਣ ਰਹੇ ਸਨ ਤਾਂ ਇੱਕ ਕਾਰ ਨੇ ਸੜਕ ਉਤੇ ਖੜ੍ਹੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈਂਦੇ ਹੋਇਆਂ ਟੱਕਰ ਮਾ-ਰ ਦਿੱਤੀ ਅਤੇ ਉਥੇ ਮੌਜੂਦ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ।
ਇਥੇ ਖਾਲੀ ਪਲਾਟ ਵਿੱਚ ਦੁਸਹਿਰੇ ਦਾ ਮੇਲਾ ਲੱਗਿਆ ਹੋਣ ਕਰਕੇ ਸੜਕ ਉਤੇ ਸਬਜ਼ੀ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ, ਉਨ੍ਹਾਂ ਨੂੰ ਵੀ ਕਾਰ ਡਰਾਈਵਰ ਨੇ ਦਰੜ ਦਿੱਤਾ। ਇਸ ਦੇ ਨਾਲ ਹੀ ਇੱਕ ਔਰਤ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਲੋਕਾਂ ਨੇ ਕਾਰ ਡਰਾਈਵਰ ਨੂੰ ਕੀਤਾ ਪੁਲਿਸ ਹਵਾਲੇ
ਇਸ ਹਾਦਸੇ ਵਿਚ ਮ੍ਰਿਤਕਾ ਦੀ ਪਹਿਚਾਣ ਦੁੱਗਰੀ ਦੀ ਰਹਿਣ ਵਾਲੀ ਕ੍ਰਿਸ਼ਨਾ ਖਤ ਪ੍ਰਿਆ ਦੇ ਰੂਪ ਵਜੋਂ ਹੋਈ ਹੈ। ਇਸ ਹਾਦਸੇ ਦੌਰਾਨ ਉਸ ਦਾ ਪਤੀ ਅਤੇ ਦੋ ਜੁਆਕ ਵੀ ਉਸ ਦੇ ਨਾਲ ਸਨ। ਖੁਸ਼-ਕਿਸਮਤੀ ਰਹੀ ਹੈ ਕਿ ਉਹ ਵਾਲ-ਵਾਲ ਬਚ ਗਏ। ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਕਾਰ ਡਰਾਈਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।