ਬੀਤੇ ਦਿਨ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਭਾਖੜਾ ਨਹਿਰ ਵਿੱਚ ਛਾ-ਲ ਮਾ-ਰ ਕੇ ਆਪਣੀਆਂ ਜਿੰਦਗੀਆਂ ਸਮਾ-ਪਤ ਕਰ ਲਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਰੋਪੜ ਗਾਰਡਨ ਕਲੋਨੀ ਦੇ ਰਹਿਣ ਵਾਲੇ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਪਿੰਡ ਮਾਜਰੀ ਪੁਲ ਤੋਂ ਭਾਖੜਾ ਨਹਿਰ ਵਿਚ ਸ਼ੱ-ਕੀ ਹਾ-ਲਾ-ਤਾਂ ਵਿੱਚ ਛਾ-ਲ ਮਾ-ਰ ਦਿੱਤੀ। ਮ੍ਰਿਤਕ ਲੜਕੇ ਦੀ ਪਹਿਚਾਣ ਤਰਨਜੀਤ ਸਿੰਘ ਉਮਰ 25 ਸਾਲ ਪੁੱਤਰ ਮਨਜੀਤ ਸਿੰਘ ਵਾਸੀ ਗਾਰਡਨ ਕਲੋਨੀ ਰੂਪਨਗਰ ਅਤੇ ਲੜਕੀ ਦੀ ਪਹਿਚਾਣ ਹਰਮਨਜੋਤ ਕੌਰ ਉਮਰ 21 ਸਾਲ ਵਾਸੀ ਗਾਰਡਨ ਕਲੋਨੀ ਰੂਪਨਗਰ ਦੇ ਰੂਪ ਵਜੋਂ ਹੋਈ ਹੈ। ਦੋਵਾਂ ਦੀਆਂ ਦੇਹਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘ-ਟ-ਨਾ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋ ਸਕਿਆ।
ਇਹ ਘਟਨਾ ਦਿਨ ਵੀਰਵਾਰ ਨੂੰ ਦੁਪਹਿਰ ਕਰੀਬ 3 ਵਜੇ ਵਾਪਰੀ ਹੈ। ਛਾ-ਲ ਮਾ-ਰ-ਨ ਤੋਂ ਪਹਿਲਾਂ ਤਰਨਜੀਤ ਸਿੰਘ ਨੇ ਆਪਣੀ ਦੋਸਤ ਨੂੰ ਫੋਨ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਨੇ ਨਹਿਰ ਵਿੱਚ ਛਾ-ਲ ਮਾ-ਰ ਦਿੱਤੀ। ਮੌਕੇ ਉਤੇ ਮੌਜੂਦ ਲੋਕਾਂ ਨੇ ਲੜਕੇ-ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁ-ੜ੍ਹ ਗਏ। ਕਰੀਬ ਅੱਧੇ ਘੰਟੇ ਬਾਅਦ ਦੋਵਾਂ ਦੀਆਂ ਦੇਹਾਂ ਨੂੰ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ ਤੋਂ ਬਰਾ-ਮਦ ਕਰਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਇਸ ਮਾਮਲੇ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਰਨਜੀਤ ਸਿੰਘ ਅਤੇ ਹਰਮਨਜੋਤ ਕੌਰ ਦੇ ਘਰ ਇੱਕ ਦੂਜੇ ਦੇ ਬਿਲਕੁਲ ਆਹਮਣੇ-ਸਾਹਮਣੇ ਹਨ ਅਤੇ ਲੜਕੇ-ਲੜਕੀ ਦੇ ਪਰਿਵਾਰਾਂ ਦਾ ਇਕ ਦੂਜੇ ਦੇ ਘਰ ਆਉਣਾ ਜਾਣਾ ਵੀ ਸੀ। ਹਰਮਨਜੋਤ ਕੌਰ ਲੜਕੀ ਦਾ ਬੁੱਧਵਾਰ ਨੂੰ ਜਨਮ ਦਿਨ ਸੀ ਅਤੇ ਲੜਕੇ ਨੇ ਜਨਮ-ਦਿਨ ਮਨਾਇਆ ਵੀ ਸੀ। ਆਪਣੀ ਮਾਂ ਤੋਂ ਇਲਾਵਾ ਤਰਨਜੀਤ ਸਿੰਘ ਦੇ ਪਰਿਵਾਰ ਵਿੱਚ ਇੱਕ ਛੋਟੀ ਭੈਣ ਹੈ ਅਤੇ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਕ ਦਿਨ ਪਹਿਲਾਂ ਹੀ ਲੜਕੀ ਦਾ ਜਨਮਦਿਨ ਇਕੱਠੇ ਮਨਾਇਆ ਗਿਆ ਸੀ।