ਅਧਿਆਪਕ ਨੇ, ਆਈਲੈਟਸ ਦੀ ਪੜ੍ਹਾਈ ਕਰ ਰਹੇ, ਵਿਦਿਆਰਥੀ ਨਾਲ ਕੀਤਾ ਦੁਖਦ ਕਾਰ-ਨਾਮਾ, ਨੌਜਵਾਨ ਨੇ ਦੱਸੀ ਇਹ ਹੱਡ-ਬੀਤੀ

Punjab

ਪੰਜਾਬ ਦੇ ਸੁਲਤਾਨਪੁਰ ਲੋਧੀ ਤੋਂ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਇਕ ਅਧਿਆਪਕ ਨੇ ਆਪਣੀ ਗੱਡੀ ਨਾਲ ਇਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੌਜਵਾਨ ਨੂੰ ਆਪਣੀ ਗੱਡੀ ਦੇ ਬੁਰਨਟ ਤੇ ਬਿਠਾ ਕੇ ਕਰੀਬ 10 ਕਿਲੋਮੀਟਰ ਤੱਕ ਘੁ-ਮਾ-ਇਆ। ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਦੀ ਇਕ ਪ੍ਰਾਈਵੇਟ ਅਕੈਡਮੀ ਵਿਚ ਆਈਲੈਟਸ ਕਰ ਰਿਹਾ ਹੈ। ਜਦੋਂ ਉਹ ਪਿੰਡ ਸਾਲਾਪੁਰ ਦੇ ਗੇਟ ਉਤੇ ਖੜ੍ਹਾ ਸੀ ਤਾਂ ਇਕ ਤੇਜ ਸਪੀਡ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਕਾਰ ਵਿਚ ਟੀਚਰ ਬਲਜਿੰਦਰ ਸਿੰਘ ਸਵਾਰ ਸਨ। ਉਹ ਮੇਰੇ ਹੀ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪਹਿਲਾਂ ਮੈਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਫਿਰ ਬੁਰਨਟ ਉਤੇ ਬਿਠਾ ਕੇ ਪੂਰੇ ਇਲਾਕੇ ਵਿਚ 10 ਕਿਲੋਮੀਟਰ ਤੱਕ ਘੁਮਾਇਆ।

ਜਾ-ਨੋਂ ਮਾ-ਰ-ਨ ਦੀ ਨੀਅਤ ਨਾਲ ਕੀਤਾ ਹ-ਮ-ਲਾ

ਪੀੜਤ ਨੌਜਵਾਨ ਨੇ ਦੱਸਿਆ ਕਿ ਮੈਨੂੰ ਮਾ-ਰ-ਨ ਦੇ ਇਰਾਦੇ ਨਾਲ ਅਧਿਆਪਕ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਹ ਉਸ ਨੂੰ ਉਸ ਦੇ ਪਿੰਡ ਤੋਂ ਲੈ ਕੇ ਸੁਲਤਾਨਪੁਰ ਲੋਧੀ, ਮੰਡੀ ਰੋਡ, ਊਧਮ ਸਿੰਘ ਚੌਕ ਅਤੇ ਕਪੂਰਥਲਾ ਰੋਡ ਉਤੇ ਤਕਰੀਬਨ ਇਕ ਘੰਟੇ ਤੱਕ ਗੱਡੀ ਦੇ ਅੱਗੇ ਬੁਰਨਟ ਉਤੇ ਪਾ ਕੇ ਘੜੀਸਦੇ ਰਹੇ। ਜਿਸ ਤੋਂ ਬਾਅਦ ਅੱਗੇ ਤੋਂ ਕੋਈ ਗੱਡੀ ਆ ਗਈ ਤਾਂ ਕਿਤੇ ਉਸ ਨੇ ਡਡਵਿੰਡੀ ਦੇ ਕੋਲ ਗੱਡੀ ਤੋਂ ਛਾ-ਲ ਮਾ-ਰ ਕੇ ਆਪਣੀ ਜਾ-ਨ ਬਚਾਈ। ਇਸ ਕਾਰਨ ਨੌਜਵਾਨ ਨੂੰ ਕਾਫੀ ਸੱਟ ਵੀ ਲੱਗ ਗਈ ਹੈ।

ਕਿਸੇ ਪੁਰਾਣੀ ਰੰ-ਜਿ-ਸ਼ ਕਾਰਨ ਕੀਤੀ ਵਾਰਦਾਤ

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀੜਤ ਨੌਜਵਾਨ ਨੂੰ ਇਲਾਜ ਲਈ ਉਸ ਦਾ ਚਾਚਾ ਸੁਰਜੀਤ ਸਿੰਘ ਸਰਕਾਰੀ ਸਿਹਤ ਕੇਂਦਰ ਟਿੱਬਾ ਲੈ ਗਏ ਅਤੇ ਉਥੇ ਉਸ ਨੂੰ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸਿੰਘ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਸ ਦਾ ਨੌਜਵਾਨ ਦੇ ਪਰਿਵਾਰ ਵਾਲਿਆਂ ਨਾਲ ਪੁਰਾਣਾ ਰੌਲਾ ਵੀ ਚੱਲ ਰਿਹਾ ਹੈ। ਹਾਲਾਂਕਿ ਆਰੋਪੀ ਦੀ ਖਬਰ ਲਿਖੇ ਜਾਣ ਤੱਕ ਗ੍ਰਿਫਤਾਰੀ ਨਹੀਂ ਹੋਈ ਸੀ।

Leave a Reply

Your email address will not be published. Required fields are marked *