ਤਿੰਨ ਜਾਣਿਆਂ ਨੇ ਮਹਿੰਦਰਾ ਦੇ ਆਡਿਟ ਮੈਨੇਜਰ ਤੋਂ ਕੀਤੀ ਖੋਹ, ਲੋਕਾਂ ਨੇ ਪਿਛਾ ਕਰਕੇ ਫੜੇ ਦੋਸ਼ੀ ਅਤੇ ਕੀਤੀ ਛਿੱਤਰ ਪਰੇਡ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਚ ਮੋਟਰਸਾਈਕਲ ਸਵਾਰਾਂ ਨੇ ਇਕ ਨੌਜਵਾਨ ਦਾ ਮੋਬਾਈਲ ਫੋਨ ਖੋਹ ਲਿਆ। ਸਥਾਨਕ ਲੋਕਾਂ ਨੇ ਪਿਛਾ ਕਰਕੇ ਤਿਨਾਂ ਲੁ-ਟੇ-ਰਿ-ਆਂ ਨੂੰ ਫੜ ਲਿਆ। ਉਸ ਤੋਂ ਬਾਅਦ ਉਨ੍ਹਾਂ ਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਵੀ ਕਰ ਦਿੱਤੀ। ਤਿੰਨੇ ਦੋਸ਼ੀ ਦੇਖਣ ਵਿਚ ਨਬਾ-ਲਗ ਲੱਗ ਰਹੇ ਸਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਆਪਣੇ ਸਾਥੀ ਨੂੰ ਉਡੀਕ ਰਿਹਾ ਸੀ ਨੌਜਵਾਨ

ਇਸ ਮਾਮਲੇ ਸਬੰਧੀ ਢੰਡਾਰੀ ਰੋਡ ਉੱਤੇ ਮਹਿੰਦਰਾ ਕੰਪਨੀ ਵਿਚ ਆਡੀਟਰ ਦਾ ਕੰਮ ਕਰਨ ਵਾਲੇ ਯੋਗੇਸ਼ ਨੇ ਦੱਸਿਆ ਕਿ ਉਹ ਆਪਣਾ ਕੰਮ ਮੁਕਾ ਕੇ ਘਰ ਜਾਣ ਦੇ ਲਈ ਪੈਟਰੋਲ ਪੰਪ ਉਤੇ ਖੜ੍ਹਾ ਸੀ। ਉਹ ਆਪਣੇ ਹੋਰ ਸਾਥੀ ਦੀ ਉਡੀਕ ਕਰ ਰਿਹਾ ਸੀ। ਜੋ ਉਸ ਨੂੰ ਘਰੋਂ ਕੰਮ ਉਤੇ ਲਿਜਾਂਦਾ ਹੈ ਅਤੇ ਛੁੱਟੀ ਤੋਂ ਬਾਅਦ ਵਾਪਸ ਘਰ ਛੱਡ ਦਿੰਦਾ ਹੈ।

ਉਸ ਨੇ ਦੱਸਿਆ ਕਿ ਇਸ ਦੌਰ ਤਿੰਨ ਨੌਜਵਾਨ ਮੋਟਰਸਾਈਕਲ ਉਤੇ ਸਵਾਰ ਹੋਕੇ ਆਏ। ਉਨ੍ਹਾਂ ਨੇ ਉਸ ਦੇ ਹੱਥ ਵਿਚ ਫੜਿਆ ਹੋਇਆ ਉਸ ਦਾ ਮੁਬਾਇਲ ਫੂਨ ਖੋਹ ਲਿਆ। ਉਸ ਦੇ ਕਾਫੀ ਰੌਲਾ ਪਾਉਣ ਉਤੇ ਲੋਕਾਂ ਨੇ ਮੋਟਰਸਾਇਕਲ ਸਵਾਰਾਂ ਦਾ ਪਿੱਛਾ ਕੀਤਾ। ਜਲਦਬਾਜੀ ਵਿਚ ਘਬਰਾ ਕੇ ਦੋਸ਼ੀਆਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਏ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ। ਦੋਸ਼ੀਆਂ ਨੇ ਉਸ ਤੋਂ ਖੋਹਿਆ ਹੋਇਆ ਮੁਬਾਇਲ ਸੜਕ ਉੱਤੇ ਸੁੱਟ ਦਿੱਤਾ।

ਪਰਨੇ ਨਾਲ ਬੰਨ੍ਹ, ਲੋਕਾਂ ਨੇ ਕੀਤੀ ਛਿੱਤਰ ਪਰੇਡ

ਜਦੋਂ ਭੱਜ ਰਹੇ ਦੋਸ਼ੀਆਂ ਨੂੰ ਲੋਕਾਂ ਨੇ ਫੜਿਆ ਤਾਂ ਉਨ੍ਹਾਂ ਨੇ ਛੁਡਾ ਕੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਨ੍ਹਾਂ ਨੂੰ ਪਰਨੇ ਨਾਲ ਬੰਨ੍ਹ ਲਿਆ। ਦੋਸ਼ੀਆਂ ਵਿਚੋਂ ਇਕ ਨੌਜਵਾਨ ਨੇ ਮੰਨਿਆ ਕਿ ਉਨ੍ਹਾਂ ਨੇ ਕਾਫੀ ਮੁਬਾਇਲ ਫੂਨ ਖੋਹੇ ਹਨ। ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਅਧੀਨ ਆਉਂਦੀ ਚੌਕੀ ਕੰਗਣਵਾਲ ਦੀ ਪੁਲਿਸ ਮੌਕੇ ਉਤੇ ਪਹੁੰਚੀ। ਫੜੇ ਗਏ ਨੌਜਵਾਨਾਂ ਨੇ ਖੁਦ ਨੂੰ ਬੇਕਸੂਰ ਦੱਸਿਆ। ਪਰ ਪੁਲਿਸ ਨੇ ਤਿਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *