ਪੰਜਾਬ ਵਿੱਚ ਦਿਨ ਵੇਲੇ ਇੱਕ ਵੱ-ਡੀ ਘ-ਟ-ਨਾ ਵਾਪਰ ਗਈ। ਜਿਲ੍ਹਾ ਬਠਿੰਡਾ ਦੇ ਭੀੜ-ਭੜੱਕੇ ਵਾਲੇ ਏਰੀਏ ਮਾਲ ਰੋਡ ਸਥਿਤ ਹਰਮਨ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਨੂੰ ਦਿਨ ਦਿਹਾੜੇ ਸਾਢੇ 5 ਵਜੇ ਗੋ-ਲੀ-ਆਂ ਮਾ-ਰ ਦਿੱਤੀਆਂ ਗਈਆਂ। ਜਿਸ ਨੂੰ ਜ਼ਖਮੀ ਹਾਲ ਵਿਚ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਦੇ ਕੀਤਾ ਗਿਆ, ਜਿੱਥੇ ਉਸ ਦੇ ਨਾਜ਼ੁਕ ਹਾਲ ਨੂੰ ਦੇਖਦੇ ਹੋਏ ਉਸ ਨੂੰ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ, ਦੱਸਿਆ ਜਾ ਰਿਹਾ ਹੈ ਕਿ ਉਥੇ ਹਰਜਿੰਦਰ ਸਿੰਘ ਦੀ ਮੌ-ਤ ਹੋ ਗਈ।
ਮੌਕੇ ਦੇ ਗਵਾਹਾਂ ਅਨੁਸਾਰ ਹਨੂੰਮਾਨ ਚੌਕ ਦੇ ਹਰਮਨ ਕੁਲਚਾ ਮਾਲਕ ਹਰਜਿੰਦਰ ਉਰਫ਼ ਮੇਲਾ ਕਾਊਂਟਰ ਦੇ ਬਾਹਰ ਕੁਰਸੀ ਉਤੇ ਬੈਠੇ ਹੀ ਸਨ ਕਿ ਉਦੋਂ ਮੂੰਹ ਢੱਕ ਕੇ ਆਏ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋ-ਲੀ-ਆਂ ਚਲਾਉ-ਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾ-ਵਰਾਂ ਨੇ ਕੁੱਲ 6 ਫਾਇਰ ਕੀਤੇ। ਹਰਜਿੰਦਰ ਮੇਲੇ ਨੂੰ ਚਾਰ ਗੋ-ਲੀ-ਆਂ ਲੱਗ ਗਈਆਂ।
ਸੂਚਨਾ ਮਿਲੀ ਤੋਂ ਬਾਅਦ ਮੌਕੇ ਉਤੇ ਪਹੁੰਚੇ ਐੱਸ. ਪੀ. ਸਿਟੀ ਨਰਿੰਦਰ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਕੋਤਵਾਲੀ ਪਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਘੇਰਾ-ਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਮੌਕੇ ਉਤੇ ਰਿਵਾਲ-ਵਰ ਦੇ ਖੋਲ ਮਿਲੇ ਹਨ। ਫਿਲਹਾਲ ਹ-ਮ-ਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਬਾਰੀਕੀ ਨਾਲ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਹਰਜਿੰਦਰ ਸਿੰਘ ਜੌਹਲ ਜੋ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਢਾਬਾ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸਕੱਤਰ ਵੀ ਰਹੇ ਹਨ। ਪੁਲਿਸ ਦੋਸ਼ੀਆਂ ਨੂੰ ਫੜਨ ਲਈ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ ਪਰ ਇਸ ਘ-ਟ-ਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।