ਪੰਜਾਬ ਵਿਚ ਜਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਬਸਤੀ ਗੁਲਾਬਵਾਲੀ ਦਾਖਲੀ ਮਮਦੋਟ ਦੇ ਕਿਸਾਨ ਹੀਰਾ ਸਿੰਘ ਨੇ ਕੋਈ ਜ਼-ਹਿ-ਰੀ-ਲੀ ਚੀਜ ਪੀ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਘ-ਟ-ਨਾ ਸਬੰਧੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੇ ਪੁੱਤਰ ਹਰਦੇਵ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੋਸ਼ ਲਾਇਆ ਕਿ ਆੜ੍ਹਤੀਏ ਦਾ ਸਾਰਾ ਹਿਸਾਬ ਕਲੀਅਰ ਕਰਨ ਦੇ ਬਾਵਜੂਦ ਆੜ੍ਹਤੀਏ ਨੇ ਉਸ ਦੇ ਪਿਤਾ ਤੋਂ ਲਏ ਖਾਲੀ ਚੈੱਕ ਵਾਪਸ ਨਹੀਂ ਕੀਤੇ ਅਤੇ ਇੱਕ ਚੈੱਕ ਭੁਪਿੰਦਰ ਸਿੰਘ ਉਰਫ਼ ਰਾਣਾ ਨੂੰ ਦੇ ਦਿੱਤਾ। ਜਿਸ ਨੇ 14 ਲੱਖ ਰੁਪਏ ਦਾ ਚੈੱਕ ਭਰ ਕੇ ਅਦਾਲਤ ਵਿਚ ਲਾ ਦਿੱਤਾ, ਜਿਸ ਤੋਂ ਤੰ-ਗ ਆ ਕੇ ਪਿਤਾ ਨੇ ਜ਼-ਹਿ-ਰੀ-ਲੀ ਦਵਾਈ ਪੀ ਲਈ ਅਤੇ ਆਪਣੀ ਜਿੰਦਗੀ ਸਮਾਪਤ ਕਰ ਲਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਦੇ ਏ. ਐੱਸ. ਆਈ. ਜਸਪਾਲ ਚੰਦ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਹੀਰਾ ਸਿੰਘ ਦੇ ਪੁੱਤਰ ਸ਼ਿਕਾਇਤ-ਕਰਤਾ ਹਰਦੇਵ ਸਿੰਘ ਦੇ ਬਿਆਨਾਂ ਉਤੇ ਪੁਲਿਸ ਨੇ ਸੁਰਿੰਦਰ ਨਾਰੰਗ ਉਰਫ਼ ਸੰਤਾ, ਸਤਪਾਲ ਨਾਰੰਗ ਅਤੇ ਭੁਪਿੰਦਰ ਸਿੰਘ ਉਰਫ਼ ਰਾਣਾ ਵਾਸੀ ਨਵਾਂ ਕਿਲਾ ਖ਼ਿਲਾਫ਼ ਆਈ. ਪੀ. ਸੀ. ਦੀਆਂ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ-ਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਸ ਦੇ ਪਿਤਾ ਹੀਰਾ ਸਿੰਘ ਦੀ ਮਮਦੋਟ ਵਿੱਚ 4 ਏਕੜ ਜ਼ਮੀਨ ਹੈ ਅਤੇ ਅੱਜ ਤੋਂ ਕਰੀਬ 10 ਸਾਲ ਪਹਿਲਾਂ ਸੁਰਿੰਦਰ ਨਾਰੰਗ ਆਦਿ ਨੇ ਸ੍ਰੀ ਲਕਸ਼ਮੀ ਕਮਿਸ਼ਨ ਏਜੰਟ ਦੇ ਨਾਮ ਉਤੇ ਮਮਦੋਟ ਵਿਚ ਆੜ੍ਹਤ ਕੀਤੀ ਸੀ ਅਤੇ ਸ਼ਿਕਾਇਤ-ਕਰਤਾ ਦਾ ਪਿਤਾ ਉਨ੍ਹਾਂ ਦੀ ਆੜ੍ਹਤ ਉਤੇ ਆਪਣੀ ਫਸਲ ਵੇਚਦੇ ਸੀ ਅਤੇ ਉਨ੍ਹਾਂ ਨਾਲ ਪੈਸਿਆਂ ਦਾ ਲੈਣ-ਦੇਣ ਚੱਲਦਾ ਰਹਿੰਦਾ ਸੀ।
ਸ਼ਿਕਾਇਤ ਕਰਨ ਵਾਲੇ ਅਨੁਸਾਰ ਸੁਰਿੰਦਰ ਨਾਰੰਗ ਨੇ ਬਤੌਰ ਪੇਸਬੰਦੀ ਉਸ ਦੇ ਪਿਤਾ ਤੋਂ ਐਚ. ਡੀ. ਐਫ. ਸੀ. ਬੈਂਕ ਮਮਦੋਟ ਦੇ ਖਾਲੀ ਚੈੱਕ ਉਸ ਦੇ ਪਿਤਾ ਤੋਂ ਦਸਖਤ ਕਰਵਾ ਕੇ ਆਪਣੇ ਕੋਲ ਰੱਖ ਲਏ ਸੀ ਅਤੇ ਕਿਹਾ ਸੀ ਕਿ ਪੈਸੇ ਦਾ ਲੈਣ-ਦੇਣ ਕਲੀਅਰ ਹੋਣ ਉਤੇ ਉਹ ਚੈੱਕ ਵਾਪਸ ਕਰ ਦੇਵੇਗਾ।
ਸ਼ਿਕਾਇਤ-ਕਰਤਾ ਅਨੁਸਾਰ ਇਨ੍ਹਾਂ ਆੜ੍ਹਤੀਆਂ ਦਾ ਕਰੀਬ 5 ਸਾਲ ਪਹਿਲਾਂ ਆੜ੍ਹਤ ਦਾ ਸਾਰਾ ਹਿਸਾਬ ਕਲੀਅਰ ਹੋ ਗਿਆ ਸੀ, ਪਰ ਨਾਮਜ਼ਦ ਆੜ੍ਹਤੀਆ ਉਸ ਦੇ ਪਿਤਾ ਨੂੰ ਇਹ ਚੈੱਕ ਵਾਪਸ ਨਹੀਂ ਕਰ ਰਹੇ ਸਨ ਅਤੇ ਇਨ੍ਹਾਂ ਆੜ੍ਹਤੀਆਂ ਨੇ ਇਹ ਚੈੱਕ ਭੁਪਿੰਦਰ ਸਿੰਘ ਉਰਫ਼ ਰਾਣਾ ਨੂੰ ਦੇ ਦਿੱਤੇ ਸਨ। ਸ਼ਿਕਾਇਤ-ਕਰਤਾ ਦਾ ਪਿਤਾ ਕੁਝ ਦਿਨ ਪਹਿਲਾਂ ਜਦੋਂ ਉਹ ਇਨ੍ਹਾਂ ਆੜ੍ਹਤੀਆਂ ਤੋਂ ਚੈੱਕ ਵਾਪਸ ਲੈਣ ਗਿਆ ਤਾਂ ਇਨ੍ਹਾਂ ਸਾਰਿਆਂ ਨੇ ਹੀਰਾ ਸਿੰਘ ਨੂੰ ਕਾਫੀ ਜ਼ਲੀਲ ਕੀਤਾ ਸੀ ਅਤੇ ਇਕ ਖਾਲੀ ਚੈੱਕ ਉਤੇ 14 ਲੱਖ ਰੁਪਏ ਦੀ ਰਕਮ ਭਰ ਕੇ ਫਿਰੋਜ਼ਪੁਰ ਦੀ ਅਦਾਲਤ ਵਿਚ ਲਾ ਦਿੱਤਾ।
ਫਿਰੋਜ਼ਪੁਰ ਦੀ ਅਦਾਲਤ ਤੋਂ ਜਦੋਂ ਸੰਮਨ ਆਇਆ ਤਾਂ ਉਸ ਦੇ ਪਿਤਾ ਨੂੰ ਸਦਮਾ ਲੱਗਾ, ਸਦਮਾ ਨਾ ਸਹਾਰਦਿਆਂ ਉਸ ਨੇ ਕੋਈ ਜ਼-ਹਿ-ਰੀ-ਲੀ ਸਪ੍ਰੇ ਪੀ ਕੇ ਖੁ-ਦ-ਕੁ-ਸ਼ੀ ਕਰ ਲਈ। ਏ. ਐਸ. ਆਈ. ਜਸਪਾਲ ਚੰਦ ਨੇ ਦੱਸਿਆ ਕਿ ਪੁਲਿਸ ਵੱਲੋਂ ਤਿੰਨਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।