ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਇਲਾਕੇ ਵਿਚ ਇੱਕ ਮੇਲੇ ਦੌਰਾਨ ਸ-ਟੰ-ਟ ਕਰਦੇ ਸਮੇਂ ਟ੍ਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਸਟੰਟ-ਮੈਨ ਨੌਜਵਾਨ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੁਖਮਨਦੀਪ ਸਿੰਘ ਉਮਰ 29 ਸਾਲ ਪਿੰਡ ਠੱਠੇ ਦੇ ਰੂਪ ਵਜੋਂ ਹੋਈ ਹੈ। ਇਹ ਘ-ਟ-ਨਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਰਚੂਰ ਦੀ ਹੈ। ਇੱਥੇ ਬਾਬਾ ਗਨੀ ਜੀ ਦੀ ਯਾਦ ਵਿੱਚ ਛਿੰਝ ਮੇਲਾ ਚੱਲ ਰਿਹਾ ਸੀ। ਇਸ ਘ-ਟ-ਨਾ ਤੋਂ ਬਾਅਦ ਪ੍ਰਬੰਧਕਾਂ ਨੇ ਮੇਲਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।
ਇਹ ਸਾਰੀ ਘ-ਟ-ਨਾ ਕੈਮਰੇ ਵਿੱਚ ਹੋਈ ਰਿਕਾਰਡ
ਜਦੋਂ ਸੁਖਮਨਦੀਪ ਸਿੰਘ ਟ੍ਰੈਕਟਰ ਨਾਲ ਸ-ਟੰ-ਟ ਕਰ ਰਿਹਾ ਸੀ ਤਾਂ ਲੋਕ ਇਸ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਰਹੇ ਸਨ। ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਟ੍ਰੈਕਟਰ 2 ਟਾਇਰਾਂ ਉਤੇ ਖੜ੍ਹਾ ਹਵਾ ਵਿਚ ਗੋਲ-ਗੋਲ ਘੁੰਮ ਰਿਹਾ ਹੈ। ਇਸ ਨੂੰ ਕੋਈ ਨਹੀਂ ਚਲਾ ਰਿਹਾ ਸੀ, ਸੁਖਮਨਦੀਪ ਸਿੰਘ ਕੋਲ ਖੜ੍ਹਾ ਸੀ। ਇਸ ਦੌਰਾਨ ਟ੍ਰੈਕਟਰ ਬੇਕਾਬੂ ਹੋ ਗਿਆ। ਸੁਖਮਨਦੀਪ ਸਿੰਘ ਟ੍ਰੈਕਟਰ ਨੂੰ ਕਾਬੂ ਕਰਨ ਲਈ ਉਸ ਉਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਹੀ ਉਸ ਨੇ ਟਾਇਰ ਉਤੇ ਪੈਰ ਰੱਖ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੈਰ ਤਿਲਕ ਗਿਆ।
ਇਸ ਤੋਂ ਬਾਅਦ ਟ੍ਰੈਕਟਰ ਸੁਖਮਨਦੀਪ ਸਿੰਘ ਵੱਲ ਘੁੰਮ ਗਿਆ। ਕੁਝ ਹੀ ਦੇਰ ਵਿੱਚ ਉਹ ਟ੍ਰੈਕਟਰ ਦੇ ਹੇਠਾਂ ਆ ਗਿਆ। ਟ੍ਰੈਕਟਰ ਸੁਖਮਨਦੀਪ ਸਿੰਘ ਨੂੰ ਕੁਝ ਸਮੇਂ ਲਈ ਘੜੀਸਦਾ ਰਿਹਾ। ਇਸ ਦੌਰਾਨ ਦੋ ਨੌਜਵਾਨ ਉਸ ਨੂੰ ਬਚਾਉਣ ਲਈ ਆ ਗਏ। ਉਹ ਵੀ ਟ੍ਰੈਕਟਰ ਦੀ ਲਪੇਟ ਵਿੱਚ ਆਉਣ ਤੋਂ ਵਾਲ-ਵਾਲ ਬਚ ਗਏ। ਇਸ ਤੋਂ ਬਾਅਦ ਮੇਲੇ ਵਿੱਚ ਭ-ਗ-ਦ-ੜ ਮੱ-ਚ ਗਈ। ਲੋਕ ਸੁਖਮਨਦੀਪ ਸਿੰਘ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਪਰ ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ।
ਸੁਖਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ ਅਤੇ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਸ-ਟੰ-ਟ ਕਰਦਾ ਸੀ।