ਪੰਜਾਬ ਵਿਚ ਕਪੂਰਥਲਾ ਦੇ ਪਿੰਡ ਸੰਧੂ ਚੱਠਾ ਵਿਚ ਮੰਗਲਵਾਰ ਸਵੇਰੇ ਪਤੀ ਵੱਲੋਂ ਪਤਨੀ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਬੀਤੇ ਦਿਨ ਹੀ ਇਟਲੀ ਤੋਂ ਵਾਪਸ ਆਇਆ ਸੀ। ਮਾਮੂਲੀ ਝ-ਗ-ੜੇ ਦੌਰਾਨ ਪਤੀ ਨੇ ਉਸ ਦੇ ਗਲੇ ਵਿਚ ਪਰਨਾ ਪਾ ਕੇ ਉਸ ਦਾ ਸਿਰ ਜ਼ਮੀਨ ਉਤੇ ਪਟਕ ਕੇ ਉਸ ਦਾ ਕ-ਤ-ਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਦਰ ਦੀ ਐਸ. ਐਚ. ਓ. ਸੋਨਮਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪਤੀ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਸੰਧੂ ਚੱਢਾ ਵਿਖੇ ਇਕ ਔਰਤ ਹਰਪ੍ਰੀਤ ਕੌਰ ਉਮਰ 45 ਸਾਲ ਪਤਨੀ ਸੁਖਦੇਵ ਸਿੰਘ ਦਾ ਆਪਣੇ ਪਤੀ ਨਾਲ ਮਾਮੂਲੀ ਝ-ਗ-ੜਾ ਹੋ ਗਿਆ।
ਪੁਲਿਸ ਨੇ ਦਰਜ ਕੀਤਾ ਕੇਸ
ਜਿਸ ਤੋਂ ਬਾਅਦ ਉਸ ਦੇ ਪਤੀ ਸੁਖਦੇਵ ਸਿੰਘ ਨੇ ਉਸ ਦੀ ਗਰਦਨ ਵਿਚ ਪਰਨਾ ਪਾ ਕੇ ਪਹਿਲਾਂ ਉਸ ਨੂੰ ਘੜੀਸ ਕੇ ਕਮਰੇ ਵਿਚ ਲੈ ਗਿਆ ਅਤੇ ਫਿਰ ਉਸ ਦਾ ਸਿਰ ਜ਼ਮੀਨ ਉਤੇ ਪਟਕ ਕੇ ਉਸ ਦਾ ਕ-ਤ-ਲ ਕਰ ਦਿੱਤਾ ਹੈ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸਦਰ ਥਾਣਾ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਔਰਤ ਦੇ ਭਰਾ ਲਖਵੀਰ ਸਿੰਘ ਦੇ ਬਿਆਨਾਂ ਉਤੇ ਪਤੀ ਸੁਖਦੇਵ ਸਿੰਘ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਐਸ. ਐਚ. ਓ. ਸਦਰ ਸੋਨਮਦੀਪ ਕੌਰ ਨੇ ਦੱਸਿਆ ਕਿ ਦੋਸ਼ੀ ਪਤੀ ਦੀ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮਹਿਲਾ ਨਾਲ ਕਰਵਾਇਆ ਸੀ ਦੂਜਾ ਵਿਆਹ
ਹਰਪ੍ਰੀਤ ਕੌਰ ਪਿੰਡ ਸੰਧੂਚੱਠਾ ਵਿੱਚ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਦਾ ਪਤੀ ਸੁਖਦੇਵ ਸਿੰਘ ਉਰਫ ਮੱਖਣ ਸਿੰਘ ਇਟਲੀ ਰਹਿੰਦਾ ਸੀ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ। ਇਸ ਵਿਆਹ ਨੂੰ 17 ਸਾਲ ਹੋ ਗਏ ਸਨ ਅਤੇ ਇਸ ਵਿਆਹ ਤੋਂ ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਪਰ ਸੁਖਦੇਵ ਸਿੰਘ ਦੇ ਪਹਿਲੇ ਵਿਆਹ ਤੋਂ ਇੱਕ ਪੁੱਤਰ ਹੈ ਜੋ ਵੱਖਰਾ ਰਹਿੰਦਾ ਹੈ। ਸੁਖਦੇਵ ਸਿੰਘ ਬੀਤੇ ਦਿਨ ਹੀ ਇਟਲੀ ਤੋਂ ਆਇਆ ਸੀ।
ਪਹਿਲੀ ਪਤਨੀ ਤੋਂ ਸੀ ਇੱਕ ਪੁੱਤਰ ਸੀ
ਆਪਣੇ ਪੁੱਤਰ ਨੂੰ ਮਿਲਣ ਤੋਂ ਬਾਅਦ ਉਹ ਸਵੇਰੇ ਆਪਣੀ ਪਤਨੀ ਹਰਪ੍ਰੀਤ ਕੌਰ ਨੂੰ ਮਿਲਣ ਆਇਆ। ਉਥੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਝ-ਗ-ੜਾ ਹੋ ਗਿਆ। ਇਸ ਦੌਰਾਨ ਉਸ ਨੇ ਆਪਣੀ ਪਤਨੀ ਦੇ ਗਲੇ ਵਿਚ ਪਰਨਾ ਪਾ ਕੇ ਉਸ ਨੂੰ ਕਮਰੇ ਅੰਦਰ ਲੈ ਜਾ ਕੇ ਉਸ ਦਾ ਕ-ਤ-ਲ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਪ੍ਰੀਤ ਕੌਰ ਵੀ ਕੁਝ ਸਮਾਂ ਪਹਿਲਾਂ ਇਟਲੀ ਤੋਂ ਵਾਪਸ ਆਈ ਸੀ। ਉਸ ਦੇ ਪਤੀ ਦਾ ਉਸ ਦੇ ਪ੍ਰਤੀ ਵਿਵਹਾਰ ਚੰਗਾ ਨਹੀਂ ਸੀ।