ਜਿਲ੍ਹਾ ਲੁਧਿਆਣਾ (ਪੰਜਾਬ) ਵਿੱਚ ਕਰਵਾ ਚੌਥ ਤੋਂ 2 ਦਿਨ ਪਹਿਲਾਂ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕ-ਤ-ਲ ਕਰ ਦਿੱਤਾ। ਇੰਨਾ ਹੀ ਨਹੀਂ ਸਾਰੀ ਘ-ਟ-ਨਾ ਨੂੰ ਖੁ-ਦ-ਕੁ-ਸ਼ੀ ਵਰਗਾ ਬਣਾਉਣ ਲਈ ਉਸ ਨੇ ਆਪਣੇ ਪਤੀ ਦੀ ਦੇਹ ਨੂੰ ਗਲੇ ਵਿਚ ਫਾ-ਹਾ ਪਾ ਕੇ ਲਟਕਾਉਣ ਦੀ ਕੋਸ਼ਿਸ਼ ਕੀਤੀ। ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਅਜਿਹਾ ਕਰਦੇ ਹੋਏ ਦੇਖ ਲਿਆ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿਚ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਘ-ਟ-ਨਾ ਸਿੱਧਵਾਂ ਬੇਟ ਦੇ ਪਿੰਡ ਮਧੇਪੁਰ ਦੀ ਹੈ। ਮ੍ਰਿਤਕ ਦੀ ਪਹਿਚਾਣ ਗੁਰਦੀਪ ਸਿੰਘ ਉਰਫ਼ ਨਿੱਕਾ ਉਮਰ 35 ਸਾਲ ਦੇ ਰੂਪ ਵਜੋਂ ਹੋਈ ਹੈ।
ਸੁੱਤੇ ਪਏ ਪਤੀ ਦਾ ਚੁੰਨੀ ਨਾਲ ਗਲਾ ਘੁੱ-ਟ ਕੇ ਕੀਤਾ ਕ-ਤ-ਲ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀ ਔਰਤ ਬਲਜੀਤ ਕੌਰ ਤਿੰਨ ਜੁਆਕਾਂ ਦੀ ਮਾਂ ਹੈ। ਉਸ ਦੇ ਕਿਸੇ ਨੌਜਵਾਨ ਨਾਲ ਕਾਫੀ ਸਮੇਂ ਤੋਂ ਨਾਜਾ-ਇਜ਼ ਸਬੰਧ ਸਨ। ਇਸ ਬਾਰੇ ਉਸ ਦੇ ਪਤੀ ਨੂੰ ਪਤਾ ਲੱਗ ਗਿਆ ਸੀ, ਜਿਸ ਕਾਰਨ ਉਨ੍ਹਾਂ ਦਾ ਆਪਸ ਵਿਚ ਅਕਸਰ ਝ-ਗ-ੜਾ ਹੁੰਦਾ ਰਹਿੰਦਾ ਸੀ। ਸੋਮਵਾਰ ਨੂੰ ਪਤੀ ਨਿੱਕਾ ਦੇ ਸੌਂ ਜਾਣ ਤੋਂ ਬਾਅਦ ਪਤਨੀ ਬਲਜੀਤ ਕੌਰ ਨੇ ਆਪਣੇ ਪ੍ਰੇਮੀ ਚਰਨਜੀਤ ਸਿੰਘ ਸੋਨੂੰ ਨੂੰ ਘਰ ਵਿਚ ਬੁਲਾਇਆ ਅਤੇ ਦੋਵਾਂ ਨੇ ਨਿੱਕਾ ਦਾ ਚੁੰਨੀ ਨਾਲ ਗਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ।
ਦੋਸ਼ੀਆਂ ਨੇ ਇਸ ਕ-ਤ-ਲ ਨੂੰ ਖੁ-ਦ-ਕੁ-ਸ਼ੀ ਵਰਗਾ ਦਿਖਾਉਣ ਲਈ ਉਸ ਦੀ ਦੇਹ ਨੂੰ ਚੁੰਨੀ ਨਾਲ ਬੰਨ੍ਹ ਕੇ ਲਟਕਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਸਾਜ਼ਿਸ਼ ਵਿੱਚ ਨਾਕਾਮ ਰਹੇ।