ਸਹੁਰੇ ਪਰਿਵਾਰ ਤੋਂ ਤੰ-ਗ, ਲੁਧਿਆਣੇ ਦੀ ਲੜਕੀ ਨੇ, ਤਿਆਗੀ ਜਿੰਦਗੀ, ਪਤੀ ਗਿਆ ਕੈਨੇਡਾ, ਪੇਕਿਆਂ ਨੇ ਸ਼ਿਕਾਇਤ ਵਿਚ ਦੱਸੀ ਇਹ ਵਜ੍ਹਾ

Punjab

ਹਰਿਆਣੇ ਵਿਚ ਪੰਚਕੂਲਾ ਦੇ ਸੈਕਟਰ 8 ਵਿੱਚ ਇੱਕ ਗਰ-ਭਵਤੀ ਲੜਕੀ ਨੇ ਫਾ-ਹਾ ਲਾ ਕੇ ਖੁ-ਦ/ਕੁ-ਸ਼ੀ ਕਰ ਲਈ ਹੈ। ਉਸ ਦੇ ਸਹੁਰੇ ਪਰਿਵਾਰ ਵਾਲੇ ਲੜਕੀ ਨੂੰ ਦਾਜ ਲਈ ਦੁਖੀ ਕਰ ਰਹੇ ਸਨ। ਜਿਸ ਕਾਰਨ ਉਸ ਨੇ ਅਜਿਹਾ ਦੁਖ-ਦਾਈ ਕੰਮ ਕਰਨ ਦਾ ਫੈਸਲਾ ਕੀਤਾ। ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਉਤੇ ਪੁਲਿਸ ਵੱਲੋਂ ਉਸ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ 23 ਸਾਲ ਉਮਰ ਦੀ ਦਿਵਿਆ ਵਰਮਾ ਲੁਧਿਆਣਾ ਦੀ ਰਹਿਣ ਵਾਲੀ ਸੀ। ਇਸ ਸਾਲ ਅਪ੍ਰੈਲ ਵਿਚ ਹੀ ਉਸ ਦਾ ਵਿਆਹ ਪੰਚਕੂਲਾ ਦੇ ਕਬੀਰ ਵਰਮਾ ਨਾਲ ਹੋਇਆ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਉਸ ਦੇ ਚਾਚਾ ਅਨਿਲ ਕੁਮਾਰ ਨੇ ਦੱਸਿਆ ਕਿ ਦਿਵਿਆ ਦਾ ਪਤੀ ਵਿਆਹ ਤੋਂ ਕੁਝ ਦਿਨ ਬਾਅਦ ਕੈਨੇਡਾ ਚਲਿਆ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਦਿਵਿਆ ਨੂੰ 10 ਲੱਖ ਰੁਪਏ ਦਾਜ ਦੀ ਮੰਗ ਕਰ ਕੇ ਦੁਖੀ ਕਰ ਰਹੇ ਸਨ। ਸਹੁਰਿਆਂ ਤੋਂ ਤੰ-ਗ ਆਈ ਦਿਵਿਆ ਨੇ ਫਾ-ਹਾ ਲਾ ਲਿਆ ਅਤੇ ਜਿੰਦਗੀ ਨੂੰ ਅਲਵਿਦਾ ਆਖ ਦਿੱਤੀ।

ਦੇਹ ਨੂੰ ਸਿਵਲ ਹਸਪਤਾਲ ਸੈਕਟਰ 6 ਦੀ ਮੋਰਚਰੀ ਵਿੱਚ ਰਖਵਾਇਆ

ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਐਸ. ਆਈ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਉਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ। ਸਿਵਲ ਹਸਪਤਾਲ ਸੈਕਟਰ 6 ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਇਸ ਦੌਰਾਨ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉਤੇ ਪਤੀ ਕਬੀਰ ਵਰਮਾ, ਸੱਸ ਬ੍ਰਿਜਬਾਲਾ ਅਤੇ ਸਹੁਰਾ ਖਿਆਲੀ ਰਾਮ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *