ਇਟਲੀ ਤੋਂ ਵਾਪਸੀ ਦੀ ਟਿਕਟ ਲੈ ਕੇ ਆਏ ਪਤੀ ਨੇ, ਪਤਨੀ ਨਾਲ ਕੀਤਾ ਦੁ-ਖ-ਦ ਕੰਮ, ਵਾਪਸ ਜਾਂਦਾ, ਪੁਲਿਸ ਨੇ ਇੰਝ ਕੀਤਾ ਗ੍ਰਿਫਤਾਰ

Punjab

ਜਿਲ੍ਹਾ ਕਪੂਰਥਲਾ (ਪੰਜਾਬ) ਦੇ ਪਿੰਡ ਸੰਧੂ ਚੱਠਾ ਵਿਚ ਮੰਗਲਵਾਰ ਨੂੰ ਸਵੇਰੇ ਇਕ ਵਿਆਹੁਤਾ ਔਰਤ ਦਾ ਉਸ ਦੇ ਪਤੀ ਨੇ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕਿਸੇ ਮਾਮੂਲੀ ਝ-ਗ-ੜੇ ਵਿਚ ਪਤੀ ਨੇ ਉਸ ਦੇ ਗਲੇ ਵਿਚ ਪਰਨਾ ਪਾ ਉਸ ਦਾ ਸਿ-ਰ ਜ਼ਮੀਨ ਉਤੇ ਪਟਕ ਕੇ ਉਸ ਦਾ ਕ-ਤ-ਲ ਕਰ ਦਿੱਤਾ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਦੋਸ਼ੀ ਪਤੀ ਸੁਖਦੇਵ ਸਿੰਘ ਖਾਸ ਇਟਲੀ ਤੋਂ ਪਿੰਡ ਸੰਧੂਚੱਠਾ ਦੀ ਰਹਿਣ ਵਾਲੀ ਆਪਣੀ ਪਤਨੀ ਹਰਪ੍ਰੀਤ ਕੌਰ ਦਾ ਕ-ਤ-ਲ ਕਰਨ ਲਈ ਆਇਆ ਸੀ। ਕਿਉਂਕਿ 30 ਅਕਤੂਬਰ ਨੂੰ ਉਹ ਇਟਲੀ ਤੋਂ ਭਾਰਤ ਆਇਆ ਸੀ ਅਤੇ 31 ਅਕਤੂਬਰ ਨੂੰ ਉਸ ਕੋਲ ਦਿੱਲੀ ਏਅਰਪੋਰਟ ਤੋਂ ਇਟਲੀ ਦੀ ਵਾਪਸੀ ਦੀ ਟਿਕਟ ਸੀ।

ਪੁਲਿਸ ਨੇ ਦੋਸ਼ੀ ਨੂੰ ਸਲਾਖਾਂ ਪਿੱਛੇ ਡੱਕਿਆ

31 ਅਕਤੂਬਰ ਦੀ ਸਵੇਰ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਹਰਪ੍ਰੀਤ ਕੌਰ ਗੁਰੂ ਘਰ ਜਾਣ ਦੇ ਲਈ ਗੇਟ ਨੂੰ ਤਾਲਾ ਲਗਾ ਰਿਹਾ ਸੀ। ਪਿੰਡ ਦੀਆਂ ਹੋਰ ਔਰਤਾਂ ਵੀ ਉਸ ਦੇ ਨਾਲ ਸਨ। ਸੁਖਦੇਵ ਸਿੰਘ ਉਸ ਨੂੰ ਆਪਣੇ ਨਾਲ ਆਉਣ ਲਈ ਕਹਿਣ ਲੱਗਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਸੁਖਦੇਵ ਸਿੰਘ ਨੇ ਉਸ ਦੇ ਗਲੇ ਵਿਚ ਪਰਨਾ ਪਾ ਕੇ ਉਸ ਨੂੰ ਜ਼ਬਰ-ਦਸਤੀ ਘਰ ਦੇ ਅੰਦਰ ਲੈ ਗਿਆ ਅਤੇ ਪ-ਟ-ਕ ਕੇ ਮੌ-ਤ ਦੇ ਘਾ-ਟ ਉਤਾਰ ਦਿੱਤਾ।

ਔਰਤ ਦਾ ਸਿ-ਰ ਜਮੀਨ ਉਤੇ ਪ-ਟ-ਕ ਕੇ ਕੀਤਾ ਕ-ਤ-ਲ

ਪੁਲਿਸ ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਲਖਵੀਰ ਸਿੰਘ ਪਿੰਡ ਮੁਬਾਰਕਪੁਰ ਨਕੋਦਰ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਦਾ ਦੂਜਾ ਵਿਆਹ 2007 ਵਿਚ ਸੁਖਦੇਵ ਸਿੰਘ ਵਾਸੀ ਪਿੰਡ ਸੰਧੂ ਚੱਠਾ ਨਾਲ ਹੋਇਆ ਸੀ। ਹਰਪ੍ਰੀਤ ਕੌਰ ਕਰੀਬ ਪੰਜ ਮਹੀਨੇ ਪਹਿਲਾਂ ਹੀ ਇਟਲੀ ਗਈ ਸੀ। ਜਿੱਥੋਂ ਉਸ ਨੇ ਫੋਨ ਕਰਕੇ ਦੱਸਿਆ ਕਿ ਇੱਥੇ ਮਾਹੌਲ ਠੀਕ ਨਹੀਂ ਹੈ। ਉਹ ਉਸ ਨੂੰ ਟਿਕਟ ਦਿਵਾ ਕੇ ਭਾਰਤ ਵਾਪਸ ਬੁਲਾ ਲੈਣ। ਇਸ ਉਤੇ ਲਖਵੀਰ ਸਿੰਘ ਨੇ ਉਸ ਨੂੰ ਭਾਰਤ ਬੁਲਾਇਆ ਅਤੇ ਕੁਝ ਦਿਨ ਆਪਣੇ ਕੋਲ ਰੱਖਣ ਤੋਂ ਬਾਅਦ ਉਸ ਨੂੰ ਪਿੰਡ ਸੰਧੂਚੱਠਾ ਭੇਜ ਦਿੱਤਾ।

ਨੌਜਵਾਨ ਪਤਨੀ ਨੂੰ ਆਪਣੇ ਨਾਲ ਜਿਜਾਣਾ ਚਾਹੁੰਦਾ ਸੀ ਇਟਲੀ

ਲਖਵੀਰ ਸਿੰਘ ਅਨੁਸਾਰ ਸੁਖਦੇਵ ਸਿੰਘ ਅਕਸਰ ਫੋਨ ਉੱਤੇ ਹਰਪ੍ਰੀਤ ਕੌਰ ਦਾ ਚਾਲ-ਚਲਣ ਠੀਕ ਨਾ ਹੋਣ ਬਾਰੇ ਕਹਿੰਦਾ ਸੀ। ਰਿਸ਼ਤੇਦਾਰਾਂ ਨਾਲ ਵੀ ਵਾਰ-ਵਾਰ ਇਹੋ ਗੱਲਾਂ ਕਰਦਾ ਸੀ। ਇਸ ਉਤੇ ਉਸ ਨੇ ਉਸ ਨੂੰ ਭਾਰਤ ਆਉਣ ਲਈ ਕਿਹਾ, ਤਾਂ ਜੋ ਉਨ੍ਹਾਂ ਦੋਵਾਂ ਵਿਚਾਲੇ ਦੀਆਂ ਗਲਤਫਹਮੀਆਂ ਦੂਰ ਕੀਤੀਆਂ ਜਾ ਸਕਣ। ਪਰ ਏਨਾ ਕਹਿਣ ਉਤੇ ਹੀ ਸੁਖਦੇਵ ਸਿੰਘ ਫੋਨ ਕੱਟ ਦਿੰਦਾ ਸੀ। ਐਸ. ਐਸ. ਪੀ. ਨੇ ਦੱਸਿਆ ਕਿ ਸੁਖਦੇਵ ਸਿੰਘ 31 ਅਕਤੂਬਰ ਦੀ ਸਵੇਰ ਹਰਪ੍ਰੀਤ ਕੌਰ ਦਾ ਕ-ਤ-ਲ ਕਰਕੇ ਭੱਜ ਗਿਆ ਸੀ ਕਿਉਂਕਿ ਉਸ ਨੇ ਉਸੇ ਦਿਨ ਵਾਪਸ ਇਟਲੀ ਜਾਣਾ ਸੀ।

ਇਟਲੀ ਵਿੱਚ ਵੀ ਕਰਦਾ ਸੀ ਆਪਣੀ ਪਤਨੀ ਨਾਲ ਝ-ਗ-ੜਾ

ਇਸ ਲਈ ਉਹ ਪਹਿਲਾਂ ਹੀ ਵਾਪਸੀ ਦੀ ਟਿਕਟ ਲੈ ਕੇ ਆਇਆ ਸੀ। ਅੱਧੇ ਘੰਟੇ ਦੇ ਅੰਦਰ ਹੀ ਐਲ. ਓ. ਸੀ. ਜਾਰੀ ਕਰ ਦਿੱਤੀ ਗਈ ਅਤੇ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ। ਐਸ. ਐਸ. ਪੀ. ਅਨੁਸਾਰ ਸੁਖਦੇਵ ਸਿੰਘ ਅਤੇ ਹਰਪ੍ਰੀਤ ਕੌਰ ਦੀ ਇਟਲੀ ਵਿੱਚ ਵੀ ਝ-ਗ-ੜਾ ਹੁੰਦਾ ਸੀ ਅਤੇ ਉਹ ਹਰਪ੍ਰੀਤ ਕੌਰ ਦਾ ਕ-ਤ-ਲ ਕਰਨ ਲਈ ਹੀ ਭਾਰਤ ਆਇਆ ਸੀ।

Leave a Reply

Your email address will not be published. Required fields are marked *