ਜਿਲ੍ਹਾ ਲੁਧਿਆਣਾ (ਪੰਜਾਬ) ਵਿੱਚ ਦੇਰ ਰਾਤ ਨੂੰ ਪ੍ਰੀਤ ਪੈਲੇਸ ਦੇ ਪਿੱਛੇ ਸਥਿਤ ਜੰਮੂ ਕਲੋਨੀ ਵਿੱਚ ਇੱਕ ਨੌਜਵਾਨ ਦੀ ਦਿਲ ਦਾ ਦੌ-ਰਾ ਪੈਣ ਨਾਲ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਲੀ ਨੰਬਰ 7 ਵਿੱਚ ਸਥਿਤ ਕੈਮੀਕਲ ਫੈਕਟਰੀ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੋਂ ਲੈ ਕੇ ਅੱਧੀ ਰਾਤ 12 ਵਜੇ ਤੱਕ ਡਰੰਮ ਚਲਾਇਆ ਜਾਂਦਾ ਹੈ। ਜਿਸ ਨੂੰ ਬੰਦ ਕਰਵਾਉਣ ਲਈ ਇਲਾਕੇ ਦੇ ਲੋਕਾਂ ਨੇ ਦੇਰ ਰਾਤ ਤੱਕ ਰੋਸ ਪ੍ਰਦਰਸ਼ਨ ਕੀਤਾ।
ਬਹਿਸਬਾਜ਼ੀ ਦੌਰਾਨ ਉਚੀ ਬੋਲਣ ਤੇ ਆਇਆ ਅਟੈਕ
ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਕਈ ਵਾਰ ਇਲਾਕੇ ਦੇ ਲੋਕ ਫੈਕਟਰੀ ਮਾਲਕ ਨੂੰ ਰਾਤ ਸਮੇਂ ਡਰੰਮ ਬੰਦ ਕਰਨ ਦੀ ਬੇਨਤੀ ਕਰ ਚੁੱਕੇ ਹਨ, ਪਰ ਬੀਤੀ ਰਾਤ ਨੌਜਵਾਨ ਦੀ ਫੈਕਟਰੀ ਮਾਲਕ ਨਾਲ ਬਹਿਸ-ਬਾਜੀ ਹੋ ਗਈ। ਇਸ ਦੌਰਾਨ ਜਦੋਂ ਵਿਪਨ ਨਾਮ ਦਾ ਨੌਜਵਾਨ ਬਹਿਸ ਕਰਦੇ ਹੋਏ ਉੱਚੀ-ਉੱਚੀ ਬੋਲਣ ਲੱਗਿਆ ਤਾਂ ਉਸ ਦੇ ਦਿਲ ਵਿਚ ਦਰਦ ਹੋਣ ਲੱਗਿਆ। ਨੌਜਵਾਨ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਦੀਪ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਵਿਪਨ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਫੈਕਟਰੀ ਮਾਲਕ ਉਤੇ ਕੀਤੀ ਜਾਵੇ ਸਖਤ ਕਾਰਵਾਈ- ਮ੍ਰਿਤਕ ਦਾ ਪਿਤਾ ਰਾਕੇਸ਼
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਪਨ ਦੇ ਪਿਤਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਰਜਨੀ ਇੰਡਸਟਰੀਜ਼ ਵਾਲਿਆਂ ਨੇ ਫੈਕਟਰੀ ਵਿਚ ਚੱਲ ਰਹੇ ਡਰੰਮ ਨੂੰ ਬੰਦ ਨਹੀਂ ਕੀਤਾ ਤਾਂ ਪੂਰੇ ਮਹੱਲੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਰਾਤ ਦੇ ਸਮੇਂ ਡਰੰਮ ਬੰਦ ਕਰ ਦਿਆ ਕਰਨ ਕਿਉਂਕਿ ਇਹ ਬਹੁਤ ਜਿਆਦਾ ਆਵਾਜ ਕਰਦਾ ਹੈ। ਲੋਕ ਰਾਤ ਨੂੰ ਸੌਂ ਨਹੀਂ ਪਾਉਂਦੇ। ਇਸ ਦੌਰਾਨ ਗੁੱਸੇ ਵਿੱਚ ਆਏ ਫੈਕਟਰੀ ਮਾਲਕ ਨੇ ਉਨ੍ਹਾਂ ਨਾਲ ਗਾਲ੍ਹੀ-ਗਲੋਚ ਸ਼ੁਰੂ ਕਰ ਦਿੱਤੀ। ਬੇਟੇ ਵਿਪਨ ਦੀ ਫੈਕਟਰੀ ਮਾਲਕ ਨਾਲ ਬਹਿਸ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਬੇਟੇ ਨੂੰ ਦਿਲ ਦਾ ਦੌ-ਰਾ ਪੈ ਗਿਆ। ਉਹ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਫੈਕਟਰੀ ਮਾਲਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਨੌਜਵਾਨ ਨੇ ਮੌਕੇ ਉਤੇ ਹੀ ਤੋੜਿਆ ਦਮ
ਉਨ੍ਹਾਂ ਕਿਹਾ ਕਿ ਬੇਟੇ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਸੂਚਨਾ ਮਿਲਣ ਤੇ ਚੌਕੀ ਆਤਮਾ ਨਗਰ ਦੀ ਪੁਲਿਸ ਘ-ਟ-ਨਾ ਵਾਲੀ ਥਾਂ ਉਤੇ ਪਹੁੰਚੀ। ਫਿਲਹਾਲ ਵਿਪਨ ਦੀ ਦੇਹ ਨੂੰ ਦੇਰ ਰਾਤ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।