ਅਬੋਹਰ (ਪੰਜਾਬ) ਦੇ ਪਿੰਡ ਅਮਰਪੁਰਾ ਦੇ ਰਹਿਣ ਵਾਲੇ ਅਤੇ ਈ. ਟੀ. ਟੀ. ਦੇ ਵਿਦਿਆਰਥੀ ਨੇ ਆਰਥਿਕ ਤੰ-ਗੀ ਕਾਰਨ ਬੀਤੀ ਰਾਤ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਥਾਣਾ ਬਹਾਵਾਲਾ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀਆਂ ਚਾਰ ਭੈਣਾਂ ਅਤੇ ਇੱਕ ਵੱਡਾ ਭਰਾ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਰਿੰਦਰ ਉਮਰ ਕਰੀਬ 23 ਸਾਲ ਪੁੱਤਰ ਕ੍ਰਿਸ਼ਨ ਲਾਲ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਸੁਰਿੰਦਰ ਈ. ਟੀ. ਟੀ. ਕਰਨ ਦੇ ਨਾਲ-ਨਾਲ ਡੈਂਟਿੰਗ-ਪੇਂਟਿੰਗ ਦੀ ਦੁਕਾਨ ਉਤੇ ਕੰਮ ਕਰਦਾ ਸੀ ਤਾਂ ਕਿ ਉਹ ਆਪਣੀ ਪੜਾਈ ਦੀ ਫੀਸ ਅਦਾ ਕਰ ਸਕੇ। ਪਰ ਕੁਝ ਸਮੇਂ ਤੋਂ ਆਰਥਿਕ ਤੰ-ਗੀ ਕਾਰਨ ਉਹ ਫੀਸ ਨਹੀਂ ਭਰ ਸਕਿਆ ਜਿਸ ਕਾਰਨ ਉਹ ਮਾਨ-ਸਿਕ ਤੌਰ ਤੇ ਦੁਖੀ ਰਹਿੰਦਾ ਸੀ।
ਮ-ਰ-ਨ ਤੋਂ ਪਹਿਲਾਂ ਮੋਬਾਈਲ ਉਤੇ ਲਾਇਆ ਸੀ ਸਟੇਟਸ
ਉਸ ਨੇ ਕੱਲ ਸ਼ਾਮ 6 ਵਜੇ ਦੇ ਕਰੀਬ ਆਪਣੇ ਮੋਬਾਈਲ ਉਤੇ ਸਟੇਟਸ ਲਾ ਦਿੱਤਾ ਸੀ ਕਿ ਉਹ ਪ੍ਰੇਸ਼ਾਨ ਹੈ ਅਤੇ ਹੁਣ ਇਸ ਦੁਨੀਆਂ ਵਿੱਚ ਨਹੀਂ ਰਹਿਣਾ ਚਾਹੁੰਦਾ। ਇਸ ਤੋਂ ਬਾਅਦ ਉਹ ਖਾਣਾ ਖਾ ਕੇ ਘਰੋਂ ਚਲਿਆ ਗਿਆ ਅਤੇ ਵਾਪਸ ਨਹੀਂ ਆਇਆ।
ਪੁਲਿਸ ਨੇ ਦੇਹ ਨੂੰ ਮੋਰਚਰੀ ਵਿਚ ਰਖਵਾਇਆ
ਸਵੇਰੇ ਪਿੰਡ ਦੇ ਵਾਟਰ ਵਰਕਸ ਦੇ ਕਰਮਚਾਰੀ ਨੇ ਉਸ ਨੂੰ ਵਾਟਰ ਵਰਕਸ ਦੀ ਟੈਂਕੀ ਉਤੇ ਫਾ-ਹੇ ਨਾਲ ਲ-ਟ-ਕ ਰਿਹਾ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਬਹਾਵਾਲਾ ਦੀ ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ।