ਜਿਲ੍ਹਾ ਮੋਗਾ (ਪੰਜਾਬ) ਵਿੱਚ ਐਤਵਾਰ ਨੂੰ ਸਵੇਰੇ-ਸਵੇਰੇ ਇੱਕ ਦੁਖ-ਦਾਈ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦਾ ਸ਼ਿਕਾਰ ਹੋਈ ਡੌਲੀ ਕਾਰ ਵਿਚ ਸਵਾਰ ਲਾੜੇ ਸਮੇਤ ਚਾਰ ਲੋਕਾਂ ਦੀ ਮੌ-ਤ ਹੋ ਗਈ। ਇਹ ਹਾਦਸਾ ਲੁਧਿਆਣਾ ਤੋਂ ਫ਼ਿਰੋਜ਼ਪੁਰ ਮੁੱਖ ਸੜਕ ਉਤੇ ਅਜੀਤਵਾਲ ਦੇ ਨੇੜੇ ਵਾਪਰਿਆ ਹੈ। ਇਸ ਘ-ਟ-ਨਾ ਸਬੰਧੀ ਸੂਚਨਾ ਮਿਲਦੇ ਸਾਰ ਹੀ ਮੋਗਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਸਾਰੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਇਸ ਹਾਦਸੇ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਵੀ ਦੇ ਦਿੱਤੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਮੁੱਢਲੀ ਜਾਣਕਾਰੀ ਅਨੁਸਾਰ ਡੋਲੀ ਲੈ ਕੇ ਜਾ ਰਹੀ ਕਾਰ ਇਕ ਖੜ੍ਹੇ ਟਰੱਕ ਨਾਲ ਟਕਰਾ ਗਈ। ਮ-ਰ-ਨ ਵਾਲਿਆਂ ਵਿੱਚ ਲਾੜਾ ਵੀ ਸ਼ਾਮਲ ਹੈ। ਇਸ ਦੌਰਾਨ ਜ਼ਖਮੀ ਹੋਏ ਤਿੰਨ ਹੋਰ ਲੋਕ ਹਸਪਤਾਲ ਵਿਚ ਇਲਾਜ ਅਧੀਨ ਹਨ। ਦੱਸਿਆ ਜਾ ਰਿਹਾ ਹੈ ਕਿ ਡੋਲੀ ਵਾਲੀ ਕਾਰ ਅਬੋਹਰ ਤੋਂ ਆ ਰਹੀ ਸੀ। ਕਾਰ ਵਿਚ ਸਵਾਰ ਲੋਕਾਂ ਨੇ ਲੁਧਿਆਣਾ ਦੇ ਨੇੜੇ ਬੱਦੋਵਾਲ ਪਹੁੰਚ ਕੇ ਵਿਆਹ ਵਿਚ ਸ਼ਾਮਲ ਹੋਣਾ ਸੀ। ਪਰ ਐਤਵਾਰ ਸਵੇਰੇ-ਸਵੇਰੇ 5 ਵਜੇ ਇਹ ਦੁ-ਖ-ਦ ਹਾਦਸਾ ਵਾਪਰ ਗਿਆ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਬੱਦੋਵਾਲ, ਜਿਲ੍ਹਾ ਲੁਧਿਆਣਾ ਵਿੱਚ ਇੱਕ ਸੁਸਾਇਟੀ 21 ਲੜਕੀਆਂ ਦੇ ਸਮੂਹਿਕ ਵਿਆਹ ਕਰਵਾ ਰਹੀ ਹੈ। ਜਿੱਥੇ ਜਲਾਲਾਬਾਦ ਦੇ ਇੱਕ ਜੋੜੇ ਦਾ ਵੀ ਵਿਆਹ ਹੋਣਾ ਸੀ। ਇਸ ਦੇ ਲਈ ਲੜਕੀ ਵਾਲੇ ਪਾਸੇ ਦੇ ਲੋਕ ਪਹਿਲਾਂ ਹੀ ਉੱਥੇ ਪਹੁੰਚ ਗਏ ਸਨ। ਹਾਲਾਂਕਿ ਸਵੇਰੇ ਜਿਵੇਂ ਹੀ ਉਨ੍ਹਾਂ ਨੂੰ ਹਾਦਸੇ ਵਿਚ ਲਾੜੇ ਦੀ ਮੌ-ਤ ਹੋਣ ਦਾ ਪਤਾ ਲੱਗਾ ਤਾਂ ਪਰਿਵਾਰ ਗਹਿਰੇ ਸਦਮੇ ਵਿਚ ਉਦਾਸ ਹੋ ਕੇ ਵਾਪਸ ਪਰਤ ਆਇਆ।
ਇਸ ਮੌਕੇ ਉਤੇ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀਆਂ ਮੁਤਾਬਕ ਸੁਖਵਿੰਦਰ ਸਿੰਘ ਨਾਮ ਦੇ ਲਾੜੇ ਸਮੇਤ ਕਰੀਬ 3 ਲੋਕਾਂ ਦੀ ਹਾਦਸੇ ਵਾਲੀ ਥਾਂ ਉਤੇ ਹੀ ਮੌ-ਤ ਹੋ ਚੁੱਕੀ ਸੀ। ਜਦੋਂ ਕਿ ਇੱਕ ਦੀ ਹਸਪਤਾਲ ਲਿਜਾਂਦੇ ਸਮੇਂ ਮੌ-ਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਸਤਨਾਮ ਸਿੰਘ ਅਤੇ ਲੜਕੀ ਅਰਸਦੀਪ ਕੌਰ ਦੇ ਰੂਪ ਵਜੋਂ ਹੋਈ ਹੈ।
ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦਾ ਹਾਲ ਵੀ ਨਾਜ਼ੁਕ ਬਣਿਆ ਹੋਇਆ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਹਾਦਸੇ ਦਾ ਕਾਰਨ ਜ਼ਿਆਦਾ ਧੁੰਦ ਸੀ। ਹਾਦਸੇ ਵਿੱਚ ਮ੍ਰਿਤਕ ਲੜਕੀ ਦੀ ਉਮਰ ਕਰੀਬ 4 ਸਾਲ ਦੀ ਸੀ। ਇਸ ਦੌਰਾਨ ਜ਼ਖਮੀ ਹੋਈ ਸੀਮਾ ਰਾਣੀ ਨਾਮ ਦੀ ਮਹਿਲਾ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ।