ਨਿੱਕੀ ਜਿਹੀ ਗੱਲ ਪਿੱਛੇ ਗੁੱਸੇ ਹੋ ਕੇ, ਵਪਾਰੀ ਨੇ ਖੋਹ ਲਈ ਪਤਨੀ ਦੀ ਜਿੰਦਗੀ, ਫਿਰ ਖੁਦ ਵੀ ਕਰ ਲਿਆ, ਦੁਖ-ਦਾਈ ਕਾਰ-ਨਾਮਾ

Punjab

ਉੱਤਰ ਪ੍ਰਦੇਸ਼ (UP) ਦੀ ਰਾਜਧਾਨੀ ਲਖਨਊ ਵਿੱਚ ਇੱਕ ਦਿਲ ਨੂੰ ਦ-ਹਿ-ਲਾ ਦੇਣ ਵਾਲੀ ਘ-ਟ-ਨਾ ਸਾਹਮਣੇ ਆਈ ਹੈ। ਇਥੇ ਬੀਤੀ ਰਾਤ ਅਲਾਇਆ ਅਪਾਰਟਮੈਂਟ ਦੇ ਵਿਚ ਰਹਿਣ ਵਾਲੇ ਕੱਪੜਾ ਕਾਰੋਬਾਰੀ ਆਦਿਤਿਆ ਕਪੂਰ ਨੇ ਆਪਣੀ ਪਤਨੀ ਸ਼ਿਵਾਨੀ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਪਤੀ ਨੇ ਖੁਦ ਅਪਾਰਟਮੈਂਟ ਦੀ ਤੀਜੀ ਮੰਜ਼ਿਲ ਤੋਂ ਛਾ-ਲ ਮਾ-ਰ ਦਿੱਤੀ। ਇਸ ਦੌਰਾਨ ਉਸ ਦੇ ਸਿਰ ਉਤੇ ਸੱਟ ਲੱਗੀ ਅਤੇ ਉਸ ਨੂੰ ਕੇ. ਜੀ. ਐਮ. ਯੂ. ਦੇ ਟਰਾਮਾ ਸੈਂਟਰ ਵਿਚ ਭਰਤੀ ਕਰਾਇਆ ਗਿਆ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਇਹ ਹੈ ਪੂਰਾ ਮਾਮਲਾ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਕੱਪੜਾ ਕਾਰੋਬਾਰੀ ਅਲਾਇਆ ਅਪਾਰਟਮੈਂਟ ਸਥਿਤ ਆਪਣੇ ਘਰ ਪਹੁੰਚਿਆ ਅਤੇ ਉਸ ਨੇ ਦਰਵਾਜ਼ਾ ਖੋਲ੍ਹਣ ਲਈ ਘੰਟੀ ਵਜਾਈ। ਸ਼ਿਵਾਨੀ ਨੇ ਕਾਫੀ ਦੇਰ ਤੱਕ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਨਾਲ ਕੱਪੜਾ ਕਾਰੋਬਾਰੀ ਭ-ੜ-ਕ ਗਿਆ। ਜਦੋਂ ਉਸ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੀ ਪਤਨੀ ਨਾਲ ਬਹਿਸ ਹੋ ਗਈ। ਥੋੜ੍ਹੇ ਸਮੇਂ ਵਿਚ ਹੀ ਦੋਵਾਂ ਵਿਚ ਗਰਮਾ-ਗਰਮ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਆਦਿਤਿਆ ਨੇ ਰਸੋਈ ਵਿਚ ਰੱਖੇ ਚਾ-ਕੂ ਨਾਲ ਜੁਆਕਾਂ ਦੇ ਸਾਹਮਣੇ ਸ਼ਿਵਾਨੀ (ਪਤਨੀ) ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਵੀ ਅਪਾਰਟਮੈਂਟ ਦੀ ਤੀਜੀ ਮੰਜ਼ਿਲ ਤੋਂ ਛਾ-ਲ ਲਾ ਦਿੱਤੀ, ਜਿਸ ਕਾਰਨ ਉਸ ਦੇ ਸਿਰ ਉਤੇ ਗੰਭੀਰ ਸੱਟਾਂ ਲੱਗੀਆਂ ਹਨ।

ਦੋਸ਼ੀ ਖ਼ਿਲਾਫ਼ ਕੇਸ ਹੋਇਆ ਦਰਜ

ਇਸ ਮਾਮਲੇ ਬਾਰੇ ਅਪਾਰਟਮੈਂਟ ਵਿੱਚ ਰਹਿਣ ਵਾਲੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਔਰਤ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਲਾਜ ਲਈ ਕੇ. ਜੀ. ਐੱਮ. ਯੂ. ਦੇ ਟਰਾਮਾ ਸੈਂਟਰ ਵਿਚ ਦਾਖਲ ਕਰਾਇਆ ਗਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੁਆਕਾਂ ਨੇ ਦੱਸਿਆ ਕਿ ਪਿਤਾ ਨੇ ਮਾਂ ਦਾ ਕ-ਤ-ਲ ਕੀਤਾ ਹੈ।

ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਇਸ ਮਾਮਲੇ ਬਾਰੇ ਲਖਨਊ ਦੀ ਡੀ. ਸੀ. ਪੀ. ਸੈਂਟਰਲ ਅਪਰਨਾ ਰਜਤ ਕੌਸ਼ਿਕ ਨੇ ਕਿਹਾ ਕਿ ਪਤੀ ਨੇ ਅਪਾਰਟਮੈਂਟ ਵਿੱਚ ਪਤਨੀ ਦਾ ਕ-ਤ-ਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅੱਗੇ ਦੀ ਕਾਰਵਾਈ ਕਰ ਰਹੀ ਹੈ।

Leave a Reply

Your email address will not be published. Required fields are marked *