ਹਰਿਆਣੇ ਵਿਚ ਝੱਜਰ ਦੇ ਪਿੰਡ ਦੁਜਾਨਾ ਵਿੱਚ ਘਰੇਲੂ ਝ-ਗ-ੜੇ ਕਾਰਨ ਇੱਕ ਔਰਤ ਦਾ ਕ-ਤ-ਲ ਕਰ ਦਿੱਤਾ ਗਿਆ। ਔਰਤ ਉਤੇ ਉਸ ਦੇ ਦਿਉਰ ਨੇ ਚਾ-ਕੂ ਨਾਲ ਵਾਰ ਕੀਤਾ ਸੀ। ਉਸ ਨੂੰ ਜ਼ਖਮੀ ਹਾਲ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਸਿਵਲ ਹਸਪਤਾਲ ਪਹੁੰਚ ਕੇ ਔਰਤ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਇਆ। ਪੁਲਿਸ ਨੇ ਕ-ਤ-ਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੁਜਾਨਾ ਦਾ ਰਹਿਣ ਵਾਲਾ ਰਾਹੁਲ ਰਿਲਾਇੰਸ ਕੰਪਨੀ ਪਹਿਸੌਰ ਵਿੱਚ ਸਕਿਓਰਿਟੀ ਗਾਰਡ ਹੈ। ਉਸ ਦੀ ਪਤਨੀ ਗੀਤਾ ਜਿਸ ਦੀ ਉਮਰ 25 ਸਾਲ ਸੀ। ਦੋਵਾਂ ਦੀਆਂ 3 ਬੇਟੀਆਂ ਹਨ। ਰਾਹੁਲ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਘਰ ਦੇ ਸਾਹਮਣੇ ਇੱਕ ਸਰਕਾਰੀ ਸਕੂਲ ਹੈ। ਉਹ ਆਪਣੇ ਬੱਚਿਆਂ ਨੂੰ ਉਥੇ ਘੁਮਾਉਣ ਲਈ ਲੈ ਕੇ ਗਿਆ ਸੀ। ਇਸ ਦੌਰਾਨ ਉਸ ਨੇ ਲ-ੜਾ-ਈ ਦੀ ਆਵਾਜ਼ ਸੁਣੀ। ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਗੀਤਾ ਬੇ-ਹੋ-ਸ਼ੀ ਦੇ ਹਾਲ ਵਿਚ ਜ਼ਮੀਨ ਉਤੇ ਪਈ ਸੀ।
ਇਸ ਮਾਮਲੇ ਬਾਰੇ ਰਾਹੁਲ ਦੇ ਦੱਸਣ ਅਨੁਸਾਰ ਉਸ ਦਾ ਭਰਾ ਸੰਦੀਪ ਅਤੇ ਉਸ ਦੀ ਪਤਨੀ ਰੀਨਾ ਉਸ ਦੀ ਪਤਨੀ ਕੋਲ ਖੜ੍ਹੇ ਸਨ। ਉਹ ਤੁਰੰਤ ਆਪਣੀ ਪਤਨੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਨੇ ਦੋਸ਼ ਲਾਇਆ ਕਿ ਦੋਵਾਂ ਨੇ ਉਸ ਦੀ ਪਤਨੀ ਦਾ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਜਾਨਾ ਥਾਣੇ ਦੇ ਐਸ. ਐਚ. ਓ. ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਝੱਜਰ ਦੇ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਦੁਜਾਨਾ ਦੀ ਰਹਿਣ ਵਾਲੀ ਗੀਤਾ ਨਾਮ ਦੀ ਔਰਤ ਨੂੰ ਮ੍ਰਿਤਕ ਲਿਆਂਦਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਸਿਵਲ ਹਸਪਤਾਲ ਪਹੁੰਚੀ। ਮ੍ਰਿਤਕਾ ਦੇ ਪਤੀ ਰਾਹੁਲ ਦੇ ਬਿਆਨਾਂ ਉਤੇ ਉਸ ਦੇ ਭਰਾ ਸੰਦੀਪ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਦੇਹ ਦਾ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।