ਪੰਜਾਬ ਦੇ ਪਟਿਆਲੇ ਜ਼ਿਲ੍ਹੇ ਵਿਚ ਸਮਾਣਾ ਤੋਂ ਪਾਤੜਾਂ ਰੋਡ ਉਤੇ ਕੰਬਾਈਨ ਅਤੇ ਮੋਟਰਸਾਈਕਲ ਵਿਚਕਾਰ ਟੱ-ਕ-ਰ ਹੋ ਗਈ। ਇਸ ਹਾਦਸੇ ਵਿਚ ਇਕ ਫੌਜੀ ਜਵਾਨ ਦੀ ਮੌ-ਤ ਹੋ ਗਈ। ਉਸ ਦੇ ਨਾਲ ਮੋਟਰਸਾਈਕਲ ਉਤੇ ਸਵਾਰ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਇਹ ਹਾਦਸਾ ਸਮਾਣਾ ਨੇੜਲੇ ਪਿੰਡ ਕਕਰਾਲਾ ਦੇ ਕੋਲ ਵਾਪਰਿਆ। ਮ੍ਰਿਤਕ ਫੌਜੀ ਜਵਾਨ ਗੁਰਵਿੰਦਰ ਸਿੰਘ (ਉਮਰ 24 ਸਾਲ ਪੁੱਤਰ ਬਲਦੇਵ ਸਿੰਘ ਪਿੰਡ ਕੱਲਰ ਭੈਣੀ ਜਲੰਧਰ ਵਿੱਚ ਫੌਜ ਦੀ 53 ਮੀਡੀਅਮ ਰੈਜੀਮੈਂਟ ਵਿੱਚ ਤਾਇਨਾਤ ਸੀ। ਉਹ 5 ਦਿਨ ਪਹਿਲਾਂ ਪਰਿਵਾਰ ਵਿਚ ਵਿਆਹ ਵਿੱਚ ਸ਼ਾਮਲ ਹੋਣ ਲਈ ਛੁੱਟੀ ਲੈ ਕੇ ਘਰ ਆਇਆ ਸੀ।
ਜਦੋਂ ਉਹ ਪਿੰਡ ਦੀ ਜਸਵੀਰ ਕੌਰ ਨਾਲ ਮੋਟਰਸਾਈਕਲ ਉਤੇ ਸ਼ਹਿਰ ਤੋਂ ਘਰ ਆ ਰਿਹਾ ਸੀ। ਉਦੋਂ ਉਹ ਕੰਬਾਈਨ ਨਾਲ ਟ-ਕ-ਰਾ ਗਿਆ। ਦੋਵਾਂ ਨੂੰ ਗੰਭੀਰ ਹਾਲ ਵਿੱਚ ਪਹਿਲਾਂ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਫੌਜੀ ਗੁਰਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਜਖਮੀ ਔਰਤ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ। ਇਸ ਹਾਦਸੇ ਤੋਂ ਬਾਅਦ ਕੰਬਾਈਨ ਡਰਾਈਵਰ ਉਥੋਂ ਫਰਾਰ ਹੋ ਗਿਆ।
ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ
ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਦਾ ਦੂਜਾ ਭਰਾ ਵੀ ਫੌਜ ਵਿੱਚ ਹੈ। ਜੋ ਕਿ ਇਸ ਸਮੇਂ ਜੈਪੁਰ ਵਿੱਚ ਤਾਇਨਾਤ ਹੈ। ਫੌਜੀ ਦੀ ਮੌ-ਤ ਬਾਰੇ ਪਤਾ ਲੱਗਣ ਤੋਂ ਬਾਅਦ ਫੌਜ ਦੀ ਟੀਮ ਆਈ। ਉਨ੍ਹਾਂ ਨੇ ਸਰਕਾਰੀ ਸਨਮਾਨਾਂ ਨਾਲ ਪਿੰਡ ਵਿੱਚ ਗੁਰਵਿੰਦਰ ਦਾ ਅੰਤਿਮ ਸੰਸਕਾਰ ਕੀਤਾ। ਏ. ਐਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਕੰਬਾਈਨ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।