ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਜਲੰਧਰ ਬਾਈਪਾਸ ਉਤੇ ਲਾਡੋਵਾਲ ਦੇ ਲਾਦੀਆਂ ਨੇੜੇ ਸਤਲੁਜ ਦਰਿਆ ਵਿਚ ਨਹਾਉਣ ਗਏ ਉੱਤਰ ਪ੍ਰਦੇਸ਼ ਦੇ ਤਿੰਨ ਲੜਕਿਆਂ ਦੀ ਐਤਵਾਰ ਦੇਰ ਸ਼ਾਮ ਨੂੰ ਡੁੱ-ਬ ਜਾਣ ਕਾਰਨ ਮੌ-ਤ ਹੋ ਗਈ। ਇਹ ਤਿੰਨੋਂ ਇੱਥੋਂ ਦੇ ਚੰਡੀਗੜ੍ਹ ਰੋਡ ਸਥਿਤ ਭੱਟੀਆਂ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਤਿੰਨੇ ਆਪਸ ਵਿੱਚ ਦੋਸਤ ਸਨ। ਇਨ੍ਹਾਂ ਦਾ ਪਰਿਵਾਰ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਮ੍ਰਿਤਕਾਂ ਦੀ ਹੋਈ ਪਹਿਚਾਣ
ਮ੍ਰਿਤਕ ਲੜਕਿਆਂ ਦੀ ਪਹਿਚਾਣ ਗੁਰ ਕਿਰਪਾ ਕਲੋਨੀ ਭੱਟੀਆਂ ਦੇ ਰਹਿਣ ਵਾਲੇ ਪ੍ਰਿੰਸ ਯਾਦਵ ਉਮਰ 16 ਸਾਲ, ਗੁਰੂ ਹਰਿ ਰਾਇ ਨਗਰ ਦੇ ਰਹਿਣ ਵਾਲੇ ਰੋਹਿਤ ਕੁਮਾਰ ਉਮਰ 16 ਸਾਲ ਅਤੇ ਗੀਤਾ ਨਗਰ ਦੇ ਰਹਿਣ ਵਾਲੇ ਅੰਸ਼ੂ ਗੁਪਤਾ ਦੇ ਰੂਪ ਵਜੋਂ ਹੋਈ ਹੈ।
ਕ੍ਰਿਕਟ ਖੇਡਣ ਗਏ ਸਨ ਲੜਕੇ
ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਘਰਾਂ ਤੋਂ ਪੰਜ ਦੋਸਤ ਸਾਈਕਲ ਉਤੇ ਕ੍ਰਿਕਟ ਖੇਡਣ ਲਈ ਗਏ ਸਨ। ਇਸ ਦੌਰਾਨ ਉਹ ਸਤਲੁਜ ਦਰਿਆ ਦੇ ਨੇੜੇ ਚਲੇ ਗਏ। ਤਿੰਨ ਲੜਕਿਆਂ ਨੇ ਨਹਾਉਣ ਲਈ ਸਤਲੁਜ ਵਿਚ ਛਾ-ਲ ਮਾਰ ਦਿੱਤੀ ਅਤੇ ਪਾਣੀ ਵਿੱਚ ਡੁੱ-ਬ ਗਏ। ਜਦੋਂ ਬਾਕੀ ਦੋ ਲੜਕਿਆਂ ਨੇ ਘਰ ਜਾ ਕੇ ਇਸ ਦੀ ਸੂਚਨਾ ਦਿੱਤੀ ਤਾਂ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚ ਗਏ, ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ।
ਸਰਚ ਮੁਹਿੰਮ ਚਲਾ ਕੇ ਚਾਰ ਗੋਤਾ-ਖੋਰਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਦੇਹਾਂ ਦੀ ਭਾਲ ਕੀਤੀ ਗਈ ਅਤੇ ਕਰੀਬ ਦੋ ਘੰਟੇ ਬਾਅਦ ਦੇਹਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਕੇ ਤਿੰਨੇ ਦੇਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।