ਜਿਲ੍ਹਾ ਕਰਨਾਲ (ਹਰਿਆਣਾ) ਦੇ ਪਿੰਡ ਬਸਤਾਲੀ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌ-ਤ ਹੋ ਗਈ। ਇਹ ਨੌਜਵਾਨ ਕਰੀਬ ਇਕ ਸਾਲ ਪਹਿਲਾਂ ਡੌਂਕੀ ਲਾ ਕੇ ਅਮਰੀਕਾ ਗਿਆ ਸੀ। ਨੌਜਵਾਨ ਦੀ ਮੌ-ਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਤਿੰਨ ਨਿੱਕੇ ਜੁਆਕ ਹਨ। ਅਮਰੀਕੀ ਪੁਲਿਸ ਨੇ ਦੇਹ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ, ਪਰ ਸਵਾਲ ਇਹ ਹੈ ਕਿ ਕੀ ਨੌਜਵਾਨ ਦੀ ਦੇਹ ਭਾਰਤ ਲਿਆਂਦੀ ਜਾਵੇਗੀ ਜਾਂ ਅਮਰੀਕਾ ਵਿੱਚ ਹੀ ਦੇਹ ਦਾ ਸਸਕਾਰ ਕੀਤਾ ਜਾਵੇਗਾ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਨੇ ਨੌਜਵਾਨ ਨੂੰ ਅਮਰੀਕਾ ਭੇਜਣ ਲਈ ਕਰੀਬ 35 ਲੱਖ ਰੁਪਏ ਖਰਚ ਕੀਤੇ ਸਨ। ਉਹ ਅਮਰੀਕਾ ਦੇ ਕੈਲੀਫੋਰਨੀਆ ਵਿਚ ਆਪਣੇ ਦੋਸਤਾਂ ਨਾਲ ਕੰਮ ਕਰਕੇ ਚੰਗੀ ਕਮਾਈ ਕਰ ਰਿਹਾ ਸੀ। ਪਿੰਡ ਬਸਤਾਲੀ ਦਾ ਰਹਿਣ ਵਾਲਾ ਅਸ਼ੋਕ ਕੁਮਾਰ ਉਰਫ਼ ਸ਼ੌਕੀ ਉਮਰ 30 ਸਾਲ ਸ਼ਨੀਵਾਰ ਨੂੰ ਕੈਥਲ ਦੇ ਪਿੰਡ ਬੁਚੀ ਦੇ ਰਹਿਣ ਵਾਲੇ ਆਪਣੇ ਦੋਸਤ ਨਾਲ ਕਾਰ ਵਿਚ ਕੰਮ ਉਤੇ ਜਾ ਰਿਹਾ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਮੇਨ ਰੋਡ ਤੇ ਪਹੁੰਚੀ ਤਾਂ ਇਕ ਤੇਜ਼ ਸਪੀਡ ਕਾਰ ਨੇ ਆ ਕੇ ਉਨ੍ਹਾਂ ਦੀ ਕਾਰ ਨੂੰ ਜ਼ੋਰ-ਦਾਰ ਟੱ-ਕ-ਰ ਮਾਰ ਦਿੱਤੀ।
ਇਹ ਹਾਦਸਾ ਇੰਨਾ ਜ਼ਬਰ-ਦਸਤ ਸੀ ਕਿ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਪਰ ਅਸ਼ੋਕ ਨੂੰ ਸਭ ਤੋਂ ਜ਼ਿਆਦਾ ਸੱ-ਟਾਂ ਲੱਗੀਆਂ। ਕੁਝ ਹੀ ਮਿੰਟਾਂ ਵਿਚ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਸ਼ੋਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਘਰ ਦਾ ਇਕ-ਲੌਤਾ ਕਮਾਉਣ ਵਾਲਾ ਸੀ ਅਸ਼ੋਕ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਸ਼ੋਕ ਦੇ ਤਿੰਨ ਨਿੱਕੇ ਜੁਆਕ ਹਨ। ਅਸ਼ੋਕ ਪਰਿਵਾਰ ਦਾ ਇਕ-ਲੌਤਾ ਕਮਾਉਣ ਵਾਲਾ ਸੀ, ਉਸ ਦੀ ਮੌ-ਤ ਦੇ ਨਾਲ ਹੀ ਪਰਿਵਾਰ ਦਾ ਸਭ ਕੁਝ ਗੁਆਚ ਗਿਆ। ਉਹ ਆਪਣੀ ਜ਼ਮੀਨ ਵੇਚ ਕੇ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਵਿਦੇਸ਼ ਗਿਆ ਸੀ। ਉਹ ਕਮਾ ਤਾਂ ਜਰੂਰ ਰਿਹਾ ਸੀ, ਪਰ ਅਜੇ ਤੱਕ ਆਪਣੇ ਕਰਜ਼ੇ ਦੇ ਪੈਸੇ ਨਹੀਂ ਜੋੜ ਸਕਿਆ ਸੀ।
ਪਰਿਵਾਰ ਦਾ ਆਰਥਿਕ ਹਾਲ ਠੀਕ ਨਹੀਂ ਹੈ। ਮ੍ਰਿਤਕ ਦੀ ਦੇਹ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਲੱਖਾਂ ਰੁਪਏ ਖਰਚ ਆਉਂਦੇ ਹਨ ਅਤੇ ਪਰਿਵਾਰ ਦਾ ਹਾਲ ਅਜਿਹਾ ਨਹੀਂ ਹੈ ਕਿ ਉਹ ਲੱਖਾਂ ਰੁਪਏ ਖਰਚ ਕਰ ਸਕੇ। ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ (ਹਰਿਆਣਾ) ਵਾਪਸ ਆ ਸਕੇ।