ਪੰਜਾਬ ਸੂਬੇ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਹੋਏ ਦੋਹਰੇ ਕ-ਤ-ਲ ਕਾਰਨ ਇਕ ਵਾਰ ਫਿਰ ਡ-ਰ ਦਾ ਮਾਹੌਲ ਬਣ ਗਿਆ। ਘਰ ਦੇ ਚਿਰਾਗ ਨੇ ਹੀ ਮਾਂ-ਪਿਓ ਦੀ ਜਾ-ਨ ਲੈ ਲ-ਈ ਹੈ। ਇਸ ਮਾਮਲੇ ਸਬੰਧੀ ਮੁੱਢਲੀ ਜਾਣਕਾਰੀ ਅਨੁਸਾਰ ਕ-ਤ-ਲ ਕਰਨ ਵਾਲਾ ਪੁੱਤਰ ਹੈ, ਜਿਸ ਨੂੰ ਉਸ ਦੇ ਮਾਪਿਆਂ ਨੇ ਸ਼-ਰਾ-ਬ ਪੀਣ ਤੋਂ ਰੋਕਿਆ ਸੀ। ਫਿਲਹਾਲ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਪੁੱਤ ਨੂੰ ਹਿਰਾਸਤ ਵਿਚ ਲਿਆ ਹੈ।
ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਉਮਰ ਕਰੀਬ 70 ਸਾਲ ਦੇ ਰੂਪ ਵਜੋਂ ਹੋਈ ਹੈ। ਇਹ ਘ-ਟ-ਨਾ ਜਿਲ੍ਹਾ ਅੰਮ੍ਰਿਤਸਰ ਦੇ ਮਜੀਠਾ ਵਿਚ ਪੈਂਦੇ ਪਿੰਡ ਪੰਧੇਰ ਕਲਾਂ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਹੀ ਕਿਸੇ ਨੌਜਵਾਨ ਦੇ ਵਿਆਹ ਦੀ ਰਸਮ ਚੱਲ ਰਹੀ ਸੀ। ਦੇਰ ਰਾਤ ਪਿੰਡ ਵਿੱਚ ਜਾਗੋ ਕੱਢੀ ਜਾ ਰਹੀ ਸੀ। ਇਸੇ ਦੌਰਾਨ ਪ੍ਰਿਤਪਾਲ ਸਿੰਘ ਨਾਮ ਦਾ ਨੌਜਵਾਨ ਸ਼-ਰਾ-ਬ ਰੱਜ ਕੇ ਘਰ ਆ ਗਿਆ। ਇਹ ਦੇਖ ਕੇ ਮਾਪੇ ਗੁੱਸੇ ਹੋ ਗਏ ਗਏ। ਉਹ ਦੁਬਾਰਾ ਤੋਂ ਜਾਗੋ ਦੇਖਣ ਜਾਣ ਦੀ ਜ਼ਿੱਦ ਕਰਨ ਲੱਗਿਆ। ਪਰ ਉਸ ਦੇ ਮਾਪਿਆਂ ਨੇ ਉਸ ਨੂੰ ਜਾਣ ਤੋਂ ਰੋਕ ਦਿੱਤਾ। ਪੁੱਤ ਨੇ ਗੁੱਸੇ ਵਿਚ ਸਪੱਸ਼ਟ ਕਰ ਦਿੱਤਾ ਕਿ ਹੁਣ ਉਹ ਵਿਆਹ ਵਿਚ ਵੀ ਨਹੀਂ ਜਾਵੇਗਾ।
ਗੁੱਸੇ ਵਿਚ ਆਏ ਪੁੱਤਰ ਪ੍ਰਿਤਪਾਲ ਸਿੰਘ ਨੇ ਨੇੜੇ ਪਿਆ ਸ-ਰੀ-ਆ ਚੁੱਕ ਕੇ ਮਾਪਿਆਂ ਉਤੇ ਵਾਰ ਕਰ ਦਿੱਤਾ। ਉਹ ਉਨ੍ਹਾਂ ਦੇ ਸਿਰ ਉਤੇ ਉਦੋਂ ਤੱਕ ਵਾਰ ਕਰੀ ਗਿਆ ਜਦੋਂ ਤੱਕ ਉਨ੍ਹਾਂ ਨੇ ਦਮ ਨਹੀਂ ਤੋੜਿਆ।
ਪਿਤਾ ਦੀ ਹਸਪਤਾਲ ਵਿਚ ਮੌ-ਤ, ਘਰ ਵਿਚ ਮਾਂ ਦੀ ਦੇਹ ਮਿਲੀ
ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਬਾਈਪਾਸ ਉਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਤੋਂ ਫੋਨ ਆਇਆ ਸੀ। ਸੂਚਨਾ ਮਿਲੀ ਕਿ 70 ਸਾਲ ਉਮਰ ਦੇ ਗੁਰਮੀਤ ਸਿੰਘ ਨਾਮ ਦੇ ਬਜੁਰਗ ਦੀ ਸਿਰ ਵਿੱਚ ਸੱ-ਟ ਲੱਗਣ ਕਾਰਨ ਮੌ-ਤ ਹੋ ਗਈ ਹੈ। ਪੁਲਿਸ ਦੀ ਇੱਕ ਟੀਮ ਹਸਪਤਾਲ ਪਹੁੰਚੀ ਅਤੇ ਦੂਸਰੀ ਟੀਮ ਪਿੰਡ ਪੰਧੇਰ ਉਸ ਦੇ ਘਰ ਪਹੁੰਚੀ। ਜਦੋਂ ਘਰ ਦੀ ਜਾਂਚ ਕੀਤੀ ਗਈ ਤਾਂ ਉੱਥੇ ਮਾਂ ਕੁਲਵਿੰਦਰ ਕੌਰ ਦੀ ਦੇਹ ਵੀ ਮਿਲੀ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਪੁਲਿਸ ਨੇ ਸ਼-ਰਾ-ਬ ਨਾਲ ਧੁੱਤ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਦੇਹਾਂ ਨੂੰ ਮੋਰਚਰੀ ਵਿਚ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਦੋਸ਼ੀ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੋਸਟ ਮਾਰਟਮ ਤੋਂ ਬਾਅਦ ਦੋਸ਼ੀ ਵੱਲੋਂ ਵਰਤਿਆ ਗਿਆ ਹ-ਥਿ-ਆ-ਰ ਵੀ ਬਰਾ-ਮਦ ਕਰ ਲਿਆ ਜਾਵੇਗਾ।