ਪੱਥਰ ਦਿ-ਲ ਪਿਓ ਨੇ, ਪੁੱਤ ਨਾਲ ਕੀਤਾ ਦੁ-ਖ-ਦ ਕਾਰ-ਨਾਮਾ, ਲੜਕੇ ਨੇ ਮੌਕੇ ਤੇ ਤਿਆਗੇ ਪ੍ਰਾਣ, ਮਾਮਲਾ ਹੋਇਆ ਦਰਜ

Punjab

ਪੰਜਾਬ ਵਿਚ ਜ਼ਿਲ੍ਹਾ ਸੰਗਰੂਰ ਦੇ ਥਾਣਾ ਦਿੜ੍ਹਬਾ ਤੋਂ ਬਹੁਤ ਹੀ ਦੁ-ਖ-ਦ ਸਮਾਚਾਰ ਸਾਹਮਣੇ ਆਇਆ ਹੈ। ਦਿੜ੍ਹਬਾ ਵਿੱਚ ਇੱਕ ਪੱਥਰ ਦਿ-ਲ ਪਿਓ ਨੇ ਆਪਣੇ ਪੁੱਤ ਨੂੰ ਕੰਧ ਨਾਲ ਪ-ਟ-ਕ ਕੇ ਮਾ-ਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਵਲੋਂ ਪਿਓ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘ-ਟ-ਨਾ ਬਾਰੇ ਪੁਲਿਸ ਥਾਣਾ ਦਿੜਬਾ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਨਦੀਪ ਕੌਰ ਉਰਫ ਦੀਪ ਪਤਨੀ ਬਲਵਿੰਦਰ ਸਿੰਘ ਵਾਸੀ ਉਭਿਆ ਨੇ ਥਾਣਾ ਦਿੜਬਾ ਵਿਖੇ ਦਰਜ ਕਰਵਾਏ ਹਨ।

ਉਸ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਦੋ ਲੜਕੇ ਸ਼ਮੀਰ ਸਿੰਘ ਅਤੇ ਜਸਕਰਨ ਸਿੰਘ ਹਨ। ਉਸ ਦੇ ਪਤੀ ਦੀ ਮੌ-ਤ ਤੋਂ ਬਾਅਦ ਉਸ ਦਾ ਵਿਆਹ ਸਾਲ 2013 ਵਿਚ ਬਲਵਿੰਦਰ ਸਿੰਘ ਫੌਜੀ ਨਾਲ ਹੋਇਆ ਸੀ। ਦੋਵੇਂ ਲੜਕੇ ਉਸ ਦੇ ਪਹਿਲੇ ਵਿਆਹ ਦੇ ਸਨ। ਬਲਵਿੰਦਰ ਸਿੰਘ ਉਸ ਦੇ ਦੋਵੇਂ ਜੁਆਕਾਂ ਨਾਲ ਨ-ਫ-ਰ-ਤ ਕਰਦਾ ਸੀ। ਉਹ 30 ਅਕਤੂਬਰ ਨੂੰ ਆਪਣੇ ਲੜਕੇ ਸ਼ਮੀਰ ਸਿੰਘ ਨਾਲ ਕਿਸੇ ਵਿਆਹ ਸਮਾਗਮ ਵਿੱਚ ਗਈ ਹੋਈ ਸੀ। ਉਸ ਦਾ ਦੂਜਾ ਲੜਕਾ ਜਸਕਰਨ ਸਿੰਘ ਉਮਰ 13 ਸਾਲ ਘਰ ਵਿੱਚ ਹੀ ਸੀ। ਇਸ ਦੌਰਾਨ ਉਸ ਦੇ ਪਤੀ ਅਤੇ ਪੁੱਤਰਾਂ ਦੇ ਮਤਰੇਏ ਪਿਓ ਬਲਵਿੰਦਰ ਸਿੰਘ ਨੇ ਜਸਕਰਨ ਸਿੰਘ ਨੂੰ ਕੰਮ ਉਤੇ ਜਾਣ ਲਈ ਕਿਹਾ।

ਇਸ ਦੌਰਾਨ ਜਦੋਂ ਉਸ ਦਾ ਲੜਕਾ ਕੰਮ ਤੇ ਜਾਣ ਲਈ ਨਾ ਉੱਠਿਆ ਤਾਂ ਉਸ ਦੇ ਪਤੀ ਬਲਵਿੰਦਰ ਸਿੰਘ ਨੇ ਉਸ ਨੂੰ ਪ-ਟ-ਕਾ ਕੇ ਕੰਧ ਨਾਲ ਮਾ-ਰਿ-ਆ, ਜਿਸ ਕਾਰਨ ਉਸ ਦੇ ਲੜਕੇ ਜਸਕਰਨ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਥਾਣਾ ਦਿੜ੍ਹਬਾ ਨੇ ਦੋਸ਼ੀ ਪਿਓ ਖ਼ਿਲਾਫ਼ ਧਾਰਾ 302, 201 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *