ਪੰਜਾਬ ਸੂਬੇ ਵਿਚ ਖੰਨਾ ਦੇ ਸਮਰਾਲਾ ਰੋਡ ਉਤੇ ਪਿੰਡ ਉਟਾਲਾਂ ਨੇੜੇ ਪਿਕਅੱਪ ਜੀਪ ਅਤੇ ਸਵਿਫਟ ਕਾਰ ਦੀ ਟੱ-ਕ-ਰ ਹੋ ਗਈ। ਆਹਮੋ-ਸਾਹਮਣੇ ਹੋਏ ਇਸ ਹਾਦਸੇ ਦੌਰਾਨ ਇਕ ਔਰਤ ਦੀ ਮੌ-ਤ ਹੋ ਗਈ ਅਤੇ 3 ਹੋਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਨ੍ਹਾਂ ਵਿਚੋਂ ਦੋ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪਿੰਡ ਪਵਾਤ ਆਪਣੀ ਮਾਤਾ ਪਰਮਜੀਤ ਕੌਰ ਨਾਲ ਸਵਿਫਟ ਕਾਰ ਵਿੱਚ ਜਾ ਰਿਹਾ ਸੀ। ਦੂਜੇ ਪਾਸੇ ਪਿਕਅੱਪ ਜੀਪ ਵਿੱਚ ਸਿਰਾਜ ਮੁਹੰਮਦ ਅਤੇ ਉਸ ਦਾ ਪੁੱਤਰ ਸਾਹਿਲ ਸਵਾਰ ਸਨ। ਇਹ ਦੋਵੇਂ ਜੀਪ ਵਿੱਚ ਸਮਰਾਲਾ ਤੋਂ ਖੰਨਾ ਵੱਲ ਜਾ ਰਹੇ ਸਨ ਤਾਂ ਉਟਾਲਾਂ ਨੇੜੇ ਗਲਤ ਪਾਸਿਓ ਤੋਂ ਆ ਰਹੀ ਇੱਕ ਕਾਰ ਨਾਲ ਉਨ੍ਹਾਂ ਦੀ ਟੱ-ਕ-ਰ ਹੋ ਗਈ।
ਇਸ ਹਾਦਸੇ ਵਿੱਚ ਪਰਮਜੀਤ ਕੌਰ ਉਮਰ 65 ਸਾਲ ਦੀ ਮੌ-ਤ ਹੋ ਗਈ। ਹਰਪ੍ਰੀਤ ਸਿੰਘ ਅਤੇ ਸਿਰਾਜ ਮੁਹੰਮਦ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਹਿਲ ਦਾ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਦੀ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌ-ਤ ਹੋ ਗਈ ਸੀ। ਸਿਰਾਜ ਮੁਹੰਮਦ ਅਤੇ ਹਰਪ੍ਰੀਤ ਸਿੰਘ ਦੇ ਸਿਰ ਵਿੱਚ ਗੰਭੀਰ ਸੱ-ਟਾਂ ਲੱਗੀਆਂ ਹਨ।
ਗਲਤ ਸਾਈਡ ਤੋਂ ਆ ਰਹੀ ਸੀ ਕਾਰ
ਸਿਵਲ ਹਸਪਤਾਲ ਵਿੱਚ ਮੌਜੂਦ ਸਿਰਾਜ ਮੁਹੰਮਦ ਦੇ ਭਰਾ ਪੱਪੀ ਖਾਨ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਸ ਨੇ ਆਪਣੇ ਭਤੀਜੇ ਸਾਹਿਲ ਨਾਲ ਗੱਲ ਕੀਤੀ ਸੀ। ਸਾਹਿਲ ਨੇ ਦੱਸਿਆ ਕਿ ਉਹ ਮਹਿੰਦਰਾ ਜੀਪ ਵਿਚ 40 ਦੇ ਕਰੀਬ ਸਪੀਡ ਉਤੇ ਜਾ ਰਹੇ ਸਨ। ਸਾਹਮਣੇ ਤੋਂ ਤੇਜ਼ ਸਪੀਡ ਨਾਲ ਸਵਿਫਟ ਕਾਰ ਆਈ। ਕਾਰ ਗਲਤ ਸਾਈਡ ਤੋਂ ਆ ਰਹੀ ਸੀ,
ਡਰਾਈਵਰ ਨੇ ਕਾਰ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਸਿੱਧੀ ਜੀਪ ਨਾਲ ਟਕਰਾ ਗਈ। ਪੱਪੀ ਖਾਨ ਨੇ ਦੱਸਿਆ ਕਿ ਸਾਹਮਣੇ ਤੋਂ ਕਾਰ ਨੂੰ ਆਉਂਦੀ ਦੇਖ ਕੇ ਉਸ ਦਾ ਭਰਾ ਸਿਰਾਜ ਵੀ ਮਹਿੰਦਰਾ ਜੀਪ ਨੂੰ ਸੜਕ ਤੋਂ ਹੇਠਾਂ ਲੈ ਗਿਆ ਸੀ ਪਰ ਕਾਰ ਦੀ ਸਪੀਡ ਤੇਜ਼ ਸੀ। ਜਿਸ ਕਾਰਨ ਦੋਵੇਂ ਵਾਹਨ ਆਪਸ ਵਿੱਚ ਟ-ਕ-ਰਾ ਗਏ।
ਜਖਮੀਆਂ ਨੂੰ ਕੀਤਾ ਗਿਆ ਚੰਡੀਗੜ੍ਹ ਰੈਫਰ
ਮ੍ਰਿਤਕ ਪਰਮਜੀਤ ਕੌਰ ਦੇ ਭਤੀਜੇ ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਹਰਪ੍ਰੀਤ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਨਾਲ ਖੰਨਾ ਤੋਂ ਸਮਰਾਲਾ ਵੱਲ ਕਾਰ ਵਿੱਚ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਕਾਰ ਜੀਪ ਨਾਲ ਟ-ਕ-ਰਾ ਗਈ। ਹਰਪ੍ਰੀਤ ਸਿੰਘ ਦੇ ਸਿਰ ਉਤੇ ਗੰਭੀਰ ਸੱ-ਟਾਂ ਲੱਗ ਗਈਆਂ ਹਨ। ਜਿਸ ਕਾਰਨ ਉਸ ਨੂੰ ਰੈਫਰ ਕੀਤਾ ਗਿਆ ਹੈ।