ਜਿਲ੍ਹਾ ਜਲੰਧਰ (ਪੰਜਾਬ) ਦੇ ਫਿਲੌਰ ਕਸਬੇ ਦੇ ਗੜ੍ਹਾ ਰੋਡ ਉਤੇ ਦੀਵਾਲੀ ਦੀ ਸਜਾਵਟ ਲਈ ਲੜੀਆਂ ਲਗਾ ਰਹੇ ਵਿਅਕਤੀ ਦੀ ਬੀਤੀ ਰਾਤ ਕਰੰਟ ਲੱਗਣ ਕਾਰਨ ਮੌ-ਤ ਹੋ ਗਈ। ਪੀੜਤ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ (ਬਿਜਲੀ ਮਿਸਤਰੀ) ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਪਹਿਚਾਣ ਪ੍ਰੇਮ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਮੁਹੱਲਾ ਕਾਜੀਆ, ਫਿਲੌਰ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ ਗਈ।
ਲੁਧਿਆਣਾ ਵਿਚ ਇਲਾਜ ਦੌਰਾਨ ਹੋਈ ਮੌ-ਤ
ਦੱਸਿਆ ਜਾ ਰਿਹਾ ਹੈ ਕਿ ਇਸ ਘ-ਟ-ਨਾ ਦਾ ਪਤਾ ਲੱਗਦੇ ਹੀ ਇਲਾਕੇ ਦੇ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਫਿਲੌਰ ਵਿਚ ਦਾਖਲ ਕਰਵਾਇਆ। ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਸ ਮਾਮਲੇ ਸਬੰਧੀ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਫਿਰ ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ। ਲੁਧਿਆਣੇ ਦੇ ਹਸਪਤਾਲ ਵਿੱਚ ਉਸ ਦਾ ਕੁਝ ਸਮਾਂ ਇਲਾਜ ਚੱਲਿਆ ਪਰ ਫਿਰ ਇਸੇ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਆਪਣਾ ਘਰ ਚਲਾਉਂਣ ਲਈ ਕਰਦਾ ਸੀ ਮਿਹਨਤ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰੇਮ ਕੁਮਾਰ ਇਲੈਕਟ੍ਰੀਸ਼ੀਅਨ (ਬਿਜਲੀ ਮਿਸਤਰੀ) ਦੇ ਤੌਰ ਤੇ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਬੀਤੀ ਰਾਤ ਉਹ ਕਿਸੇ ਦੇ ਘਰ ਦੀਵਾਲੀ ਦੀਆਂ ਲਾਈਟਾਂ ਲਾਉਣ ਲਈ ਆਇਆ ਸੀ। ਜਦੋਂ ਉਸ ਨੇ ਤਾਰਾਂ ਨੂੰ ਜੋੜਨ (ਕੁਨੈਕਸਨ ਕਰਨ) ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਿਜਲੀ ਦਾ ਜ਼ੋਰ-ਦਾਰ ਝ-ਟ-ਕਾ ਲੱਗ ਗਿਆ। ਬਿਜਲੀ ਦਾ ਝ-ਟ-ਕਾ ਲੱਗਣ ਕਾਰਨ ਉਸ ਦਾ ਗੰਭੀਰ ਹਾਲ ਹੋ ਗਿਆ ਅਤੇ ਉਸ ਦਾ ਅੱਧੇ ਤੋਂ ਵੱਧ ਸਰੀਰ ਬੁਰੀ ਤਰ੍ਹਾਂ ਝੁ-ਲ-ਸ ਗਿਆ।