ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਚ ਚੰਡੀਗੜ੍ਹ ਰੋਡ ਉਤੇ ਸਰਕਾਰੀ ਬੱਸ ਨੇ ਔਰਤ ਨੂੰ ਦ-ਰ-ੜ ਦਿੱਤਾ। ਪਿਛਲੇ ਪਹੀਏ ਹੇ-ਠ ਆਉਣ ਕਰਕੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਆਪਣੇ ਕਿਰਾਏਦਾਰ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਦਵਾਈ ਲੈ ਕੇ ਘਰ ਵੱਲ ਨੂੰ ਜਾ ਰਹੀ ਸੀ। ਔਰਤ ਦੀ ਪਹਿਚਾਣ ਧਰਮਸ਼ੀਲਾ ਦੇ ਰੂਪ ਵਜੋਂ ਹੋਈ ਹੈ। ਇਹ ਹਾਦਸਾ ਵੀਰ ਪੈਲੇਸ ਨੇੜੇ ਵਾਪਰਿਆ ਹੈ।
ਮੋਟਰਸਾਈਕਲ ਸਵਾਰ ਹੈੱਡਫੋਨ ਲਗਾ ਕੇ ਕਰ ਰਿਹਾ ਸੀ ਗੱਲ
ਇਸ ਮਾਮਲੇ ਸਬੰਧੀ ਧਰਮਿੰਦਰ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਧਰਮਸ਼ੀਲਾ ਨੂੰ ਛੱਡਣ ਜਾ ਰਿਹਾ ਸੀ। ਅਚਾਨਕ ਉਸ ਨੂੰ ਪੈਟਰੋਲ ਪੰਪ ਨੇੜੇ ਫੈਕਟਰੀ ਤੋਂ ਫੋਨ ਆਇਆ। ਉਸ ਨੇ ਫ਼ੋਨ ਸੁਣਨ ਲਈ ਕੰਨਾਂ ਵਿੱਚ ਹੈੱਡਫ਼ੋਨ ਲਗਾ ਲਿਆ। ਉਹ ਗੱਲ ਕਰਦਿਆਂ ਮੋਟਰਸਾਈਕਲ ਚਲਾ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆਏ ਸਰਕਾਰੀ ਬੱਸ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਨ੍ਹਾਂ ਨੂੰ ਟੱ-ਕ-ਰ ਮਾਰ ਦਿੱਤੀ। ਪਹੀਏ ਹੇ-ਠ ਆਉਣ ਨਾਲ ਧਰਮਸ਼ੀਲਾ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਸਥਾਨਕ ਲੋਕਾਂ ਨੇ ਤੁਰੰਤ ਜਮਾਲਪੁਰ ਪੁਲਿਸ ਨੂੰ ਸੂਚਨਾ ਦਿੱਤੀ।
ਬੱਸ ਡਰਾਈਵਰ ਨੇ ਕਿਹਾ- ਮੋਟਰਸਾਇਕਲ ਸਵਾਰ ਨੇ ਅਚਾ-ਨਕ ਮੋੜਿਆ
ਇਸ ਹਾਦਸੇ ਬਾਰੇ ਸਰਕਾਰੀ ਬੱਸ ਦੇ ਡਰਾਈਵਰ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਡੱਬਵਾਲੀ ਤੋਂ ਬੱਸ ਲੈ ਕੇ ਚੰਡੀਗੜ੍ਹ ਜਾ ਰਿਹਾ ਸੀ। ਅਚਾ-ਨਕ ਵਿਅਕਤੀ ਨੇ ਮੋਟਰਸਾਈਕਲ ਮੋੜ ਲਿਆ। ਉਸ ਦੇ ਕੰਨਾਂ ਵਿੱਚ ਹੈੱਡਫੋਨ ਲੱਗੇ ਹੋਏ ਸਨ। ਉਹ ਮੋਬਾਈਲ ਉਤੇ ਗੱਲ ਕਰ ਰਿਹਾ ਸੀ। ਬੱਸ ਉਸ ਨੂੰ ਪਾਰ ਕਰ ਚੁੱਕੀ ਸੀ। ਅਚਾ-ਨਕ ਉਸ ਦੇ ਮੋੜਨ ਕਾਰਨ ਔਰਤ ਪਹੀਏ ਦੇ ਹੇ-ਠਾਂ ਆ ਗਈ।