ਖੇਡਾਂ ਵਾਲੇ ਸਮਾਨ ਦੇ ਕਾਰੋਬਾਰੀ, ਪਿਓ ਅਤੇ ਪੁੱਤ ਨਾਲ ਦੁ-ਖ-ਦ ਹਾਦਸਾ, ਦੋਵਾਂ ਨੇ ਤਿਆਗੇ ਪ੍ਰਾਣ, ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ

Punjab

ਜਿਲ੍ਹਾ ਜਲੰਧਰ (ਪੰਜਾਬ) ਦੀ ਨਵੀਂ ਦਾਣਾ ਮੰਡੀ, ਕੋਲ ਸਥਿਤ ਸਤਨਾਮ ਨਗਰ ਵਿਚ ਸ਼ੁੱਕਰਵਾਰ ਨੂੰ ਸਵੇਰੇ ਫਰਿੱਜ ਦੇ ਕੰਪ੍ਰੈਸ਼ਰ ਦੀ ਗੈਸ ਲੀ-ਕ ਹੋਣ ਅਤੇ ਧ-ਮਾ-ਕੇ ਕਾਰਨ ਵੱ-ਡਾ ਹਾਦਸਾ ਵਾਪਰ ਗਿਆ। ਅੱ-ਗ ਵਿਚ ਝੁ-ਲ-ਸ-ਣ ਕਾਰਨ ਪਿਓ ਅਤੇ ਪੁੱਤ ਦੀ ਮੌ-ਤ ਹੋ ਗਈ। ਇਸ ਦੌਰਾਨ ਜ਼ਖਮੀ ਹੋਈ ਔਰਤ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜਿਸ ਦਾ ਹਾਲ ਹੁਣ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ-2 ਦੀ ਪੁਲਿਸ ਸਮੇਤ ਫੋਰੈਂਸਿਕ ਟੀਮ ਜਾਂਚ ਲਈ ਮੌਕੇ ਉਤੇ ਪਹੁੰਚ ਗਈ ਸੀ। ਫੋਰੈਂਸਿਕ ਟੀਮ ਨੇ ਮੌਕੇ ਤੋਂ ਦਰਜਨਾਂ ਸੈਂਪਲ ਲਏ ਹਨ। ਜਿਨ੍ਹਾਂ ਨੂੰ ਜਾਂਚ ਦੇ ਲਈ ਭੇਜਿਆ ਗਿਆ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਏ. ਡੀ. ਐਫ. ਓ. ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 12:15 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ ਉਤੇ ਅੱ-ਗ ਲੱਗੀ ਹੈ। ਜਿਸ ਤੋਂ ਤੁਰੰਤ ਬਾਅਦ ਉਹ ਆਪਣੀ ਟੀਮ ਨਾਲ ਮੌਕੇ ਉਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦਫਤਰ ਤੋਂ ਕਰੀਬ 2 ਗੱਡੀਆਂ ਰਵਾਨਾ ਕੀਤੀਆਂ ਗਈਆਂ।

ਦੋਵੇਂ ਪਿਓ-ਪੁੱਤ ਦੀਆਂ ਦੇਹਾਂ ਪੋਸਟ ਮਾਰਟਮ ਲਈ ਭੇਜੀਆਂ

ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਘਰ ਦੇ ਅੰਦਰ ਜਿੰਮ ਦਾ ਸਾਮਾਨ ਪੈਕ ਕੀਤਾ ਜਾਂਦਾ ਸੀ। ਜਿਸ ਕਾਰਨ ਕਾਫੀ ਸਾਮਾਨ ਵੀ ਸ-ੜ ਕੇ ਸੁਆਹ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਪੁੱਤਰ ਜਸ਼ਨ ਸਿੰਘ ਉਮਰ 17 ਸਾਲ ਅਤੇ ਪਿਤਾ ਹਰਪਾਲ ਸਿੰਘ ਉਮਰ 45 ਸਾਲ ਵਜੋਂ ਹੋਈ ਹੈ। ਜਿਨ੍ਹਾਂ ਦੀਆਂ ਦੇਹਾਂ ਨੂੰ ਪੁਲਿਸ ਨੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਪਿਉ-ਪੁੱਤ ਕਰਦੇ ਸਨ ਖੇਡਾਂ ਦੇ ਸਮਾਨ ਦਾ ਕਾਰੋਬਾਰ

ਜਸਵੰਤ ਸਿੰਘ ਨੇ ਦੱਸਿਆ ਕਿ ਮੌਕੇ ਉਤੇ ਪਹੁੰਚਦਿਆਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜਿਸ ਇਮਾਰਤ ਵਿਚ ਅੱ-ਗ ਲੱਗੀ, ਉਸ ਦੀ ਵਰਤੋਂ ਖੇਡਾਂ ਦੇ ਸਾਮਾਨ ਦੀ ਪੈਕਿੰਗ ਲਈ ਕੀਤੀ ਜਾਂਦੀ ਸੀ। ਇਸ ਘ-ਟ-ਨਾ ਦੇ ਸਮੇਂ ਕਰੀਬ 3 ਲੋਕ ਅੰਦਰ ਸਨ। ਸਾਰਿਆਂ ਨੂੰ ਤੁਰੰਤ ਇਮਾਰਤ ਵਿਚੋਂ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ।

ਏ. ਸੀ. ਪੀ. ਨੇ ਕਿਹਾ- ਘਰ ਦੇ ਅੰਦਰ ਬਣਿਆ ਹੈ ਗੁਰਦੁਆਰਾ ਸਾਹਿਬ

ਇਸ ਦੌਰਾਨ ਜਾਂਚ ਲਈ ਮੌਕੇ ਉਤੇ ਪਹੁੰਚੇ ਏ. ਸੀ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਘਰ ਦੇ ਅੰਦਰ ਪਰਿਵਾਰ ਦੇ ਕੁੱਲ 7 ਮੈਂਬਰ ਰਹਿੰਦੇ ਸਨ। ਇਸ ਹਾਦਸੇ ਦੇ ਸਮੇਂ ਚਾਰ ਵਿਅਕਤੀ ਘਰ ਦੇ ਬਾਹਰ ਸਨ, ਪਿਤਾ, ਪੁੱਤਰ ਅਤੇ ਮਾਂ ਘਰ ਦੇ ਅੰਦਰ ਸਨ। ਇਹ ਘ-ਟ-ਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ ਹੈ। ਪਿਉ ਅਤੇ ਪੁੱਤ ਰੋਜ਼ਾਨਾ ਵਾਂਗ ਘਰ ਵਿੱਚ ਖੇਡਾਂ ਦਾ ਸਾਮਾਨ ਪੈਕ ਕਰ ਰਹੇ ਸਨ। ਇਸ ਦੌਰਾਨ ਧ-ਮਾ-ਕਾ ਹੋਇਆ ਅਤੇ ਪੂਰੇ ਘਰ ਵਿਚ ਹਫੜਾ-ਦਫੜੀ ਪੈਦਾ ਹੋ ਗਈ। ਏ. ਸੀ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਘਰ ਦੇ ਅੰਦਰ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ।

Leave a Reply

Your email address will not be published. Required fields are marked *