ਪਰਿਵਾਰ ਦੇ ਨੌਜਵਾਨ ਪੁੱਤ ਨਾਲ ਵਾਪਰਿਆ ਦੁ-ਖ-ਦ ਹਾਦਸਾ, ਤਿਆਗੇ ਪ੍ਰਾਣ, ਦੀਵਾਲੀ ਤੋਂ ਪਹਿਲਾਂ ਬੁਝ ਗਿਆ, ਘਰ ਦਾ ਚਿਰਾਗ

Punjab

ਇਕ ਪਾਸੇ ਪੂਰਾ ਦੇਸ਼ ਦੀਵਾਲੀ ਦੀਆਂ ਤਿਆਰੀਆਂ ਵਿਚ ਰੁੱਝਿਆ ਹੋਇਆ ਹੈ, ਉੱਥੇ ਹੀ ਪਾਇਲ ਤੋਂ ਦੋਰਾਹਾ ਰੋਡ ਉਤੇ ਪੈਂਦੇ ਪਿੰਡ ਸ਼ਾਹਪੁਰ ਦੇ ਨੇੜੇ ਇਕ ਦੁਖ-ਦਾਈ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 20 ਸਾਲ ਉਮਰ ਦੇ ਨੌਜਵਾਨ ਦੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਗਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰੋਹਣੋ ਕਲਾਂ, ਜ਼ਿਲ੍ਹਾ ਲੁਧਿਆਣਾ, ਥਾਣਾ ਸਦਰ ਖੰਨਾ ਦੇ ਰੂਪ ਵਜੋਂ ਵਜੋਂ ਹੋਈ ਹੈ।

ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਹੈ ਕਿ ਉਹ ਆਪਣੇ ਸਾਲੇ ਦੇ ਲੜਕੇ ਗੁਰਮੁੱਖ ਸਿੰਘ ਨੂੰ ਮਿਲਣ ਲਈ ਪਿੰਡ ਕੱਦੋਂ ਆਇਆ ਸੀ, ਜਿੱਥੇ ਉਸ ਦਾ ਲੜਕਾ ਜਗਵੰਤ ਸਿੰਘ ਵੀ ਆ ਗਿਆ। ਵਾਪਸ ਆਉਂਦੇ ਸਮੇਂ ਉਹ ਆਪਣੇ ਸਾਲੇ ਦੇ ਲੜਕੇ ਦੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਪਿੰਡ ਰੋਹਣੋ ਕਲਾਂ ਲਈ ਚੱਲ ਪਏ, ਜਦੋਂ ਕਿ ਉਸ ਦਾ ਲੜਕਾ ਜਗਵੰਤ ਸਿੰਘ ਆਪਣੇ ਮੋਟਰਸਾਈਕਲ ਉਤੇ ਵਾਪਸ ਜਾ ਰਿਹਾ ਸੀ। ਜਦੋਂ ਉਸ ਦਾ ਪੁੱਤਰ ਜਗਵੰਤ ਸਿੰਘ ਪਿੰਡ ਸ਼ਾਹਪੁਰ ਸਥਿਤ ਭੱਠੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਸਪੀਡ ਹੀਰੋ ਡੀਲਕਸ ਮੋਟਰਸਾਈਕਲ ਸਵਾਰ ਨੇ ਉਸ ਦੇ ਲੜਕੇ ਨੂੰ ਬੜੀ ਲਾਪ੍ਰਵਾਹੀ ਨਾਲ ਟੱ-ਕ-ਰ ਮਾਰ ਦਿੱਤੀ।

ਇਹ ਹਾਦਸਾ ਇੰਨੀ ਜ਼ਬਰ-ਦਸਤ ਸੀ ਕਿ ਉਸ ਦਾ ਲੜਕਾ ਮੋਟਰਸਾਈਕਲ ਉਤੋਂ ਸੜਕ ਉਤੇ ਡਿੱਗ ਗਿਆ ਅਤੇ ਉਸ ਦੇ ਸਿਰ ਅਤੇ ਮੱਥੇ ਉਤੇ ਸੱ-ਟਾਂ ਲੱਗ ਗਈਆਂ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖ਼ਮੀ ਹੋਏ ਜਗਵੰਤ ਸਿੰਘ ਨੂੰ ਤੁਰੰਤ ਦੋਰਾਹਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਬਾਅਦ ਵਿਚ ਲੁਧਿਆਣਾ ਪਹੁੰਚਣ ਤੇ ਡਾਕਟਰ ਨੇ ਉਸ ਦੇ ਪੁੱਤਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘ-ਟ-ਨਾ ਸਬੰਧੀ ਥਾਣਾ ਪਾਇਲ ਦੀ ਪੁਲਿਸ ਨੇ ਅਣ-ਪਛਾਤੇ ਮੋਟਰਸਾਈਕਲ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *