ਹਰਿਆਣਾ ਦੇ ਕਰਨਾਲ ਵਿੱਚ ਦੀਵਾਲੀ ਵਾਲੇ ਦਿਨ ਇੱਕ ਪਰਿਵਾਰ ਦਾ ਇੱਕੋ ਇੱਕ ਚਿਰਾਗ ਬੁਝ ਗਿਆ। ਨੌਜਵਾਨ ਦੀ ਦੇਹ ਯਮੁਨਾ ਨਹਿਰ ਵਿਚੋਂ ਸ਼ੱ-ਕੀ ਹਾਲ ਵਿਚੋਂ ਬਰਾ-ਮਦ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਤਾਂਤ-ਰਿਕ ਨੇ ਉਨ੍ਹਾਂ ਦੇ ਬੇਟੇ ਉਤੇ ਤੰ-ਤ-ਰ ਵਿਦਿਆ ਕੀਤੀ ਅਤੇ ਰਾਤ ਨੂੰ 12 ਵਜੇ ਉਸ ਨੇ ਉਨ੍ਹਾਂ ਦੇ ਇਕ-ਲੌਤੇ ਪੁੱਤਰ ਨੂੰ ਯਮੁਨਾ ਵਿਚ ਹਾਜ਼ਰੀ ਲਗਾਉਣ ਲਈ ਭੇਜਿਆ ਸੀ। ਤਾਂਤ-ਰਿਕ ਨੇ ਹੀ ਦੀਵਾਲੀ ਵਾਲੇ ਦਿਨ ਉਨ੍ਹਾਂ ਦੇ ਬੇ-ਟੇ ਦੀ ਬ-ਲੀ ਦਿੱਤੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੰਦੀਪ ਉਮਰ 22 ਸਾਲ ਵਾਸੀ ਚੌਗਾਵਾਂ ਦੇ ਪਿਤਾ ਧਰਮਪਾਲ ਨੇ ਦੱਸਿਆ ਕਿ ਰਾਤ ਸਮੇਂ ਇਕ ਤਾਂ-ਤ-ਰਿ-ਕ ਨੇ ਉਨ੍ਹਾਂ ਦੇ ਲੜਕੇ ਸੰਦੀਪ ਨੂੰ ਉਸ ਦੇ ਦੋਸਤਾਂ ਰਾਹੀਂ ਪਿੰਡ ਚੰਦਰਾਵ ਬੁਲਾਇਆ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੂੰ ਰਾਤ 12 ਵਜੇ ਯਮੁਨਾ ਨਦੀ ਉਤੇ ਹਾਜ਼ਰੀ ਭਰਨ ਲਈ ਭੇਜਿਆ ਗਿਆ। ਜਿਸ ਤੋਂ ਬਾਅਦ ਅੱਜ ਦੁਪਹਿਰ ਉਨ੍ਹਾਂ ਦੇ ਲੜਕੇ ਦੀ ਦੇਹ ਯਮੁਨਾ ਨਹਿਰ ਵਿੱਚੋਂ ਬਰਾ-ਮਦ ਹੋਈ। ਮ੍ਰਿਤਕ ਦੇ ਪਿਤਾ ਦਾ ਇਲਜ਼ਾਮ ਹੈ ਕਿ ਦੀਵਾਲੀ ਦੇ ਤਿਉਹਾਰ ਉਤੇ ਤਾਂਤ-ਰਿਕ ਨੇ ਉਨ੍ਹਾਂ ਦੇ ਬੇਟੇ ਦੀ ਬ-ਲੀ ਦਿੱਤੀ ਹੈ।
ਪਿੰਡ ਵਾਲਿਆਂ ਨੇ ਸਵੇਰੇ ਦਿੱਤੀ ਸੂਚਨਾ
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ ਬੇਟਾ ਰਾਤ ਨੂੰ ਕਿਸ ਸਮੇਂ ਨੌਜਵਾਨਾਂ ਨਾਲ ਤਾਂ-ਤ-ਰਿ-ਕ ਕੋਲ ਗਿਆ ਸੀ। ਉਹ ਕੱਲ੍ਹ ਸ਼ਾਮ ਹੀ ਆਪਣੀ ਡਿਊਟੀ ਲਈ ਗਿਆ ਸੀ। ਸਵੇਰੇ ਪਿੰਡ ਵਾਸੀਆਂ ਨੇ ਉਸ ਨੂੰ ਸੂਚਨਾ ਦਿੱਤੀ ਕਿ ਉਸ ਦਾ ਪੁੱਤਰ ਯਮੁਨਾ ਨਹਿਰ ਵਿੱਚ ਡੁੱ-ਬ ਗਿਆ ਹੈ। ਪਰ ਉਸ ਨੂੰ ਯਕੀਨ ਨਹੀਂ ਆਇਆ। ਉਹ ਡਿਊਟੀ ਤੋਂ ਸਿੱਧਾ ਘਰ ਪਹੁੰਚਿਆ ਅਤੇ ਸੰਦੀਪ ਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਹ ਉਥੇ ਨਹੀਂ ਸੀ। ਇਸ ਤੋਂ ਬਾਅਦ ਜਦੋਂ ਉਹ ਯਮੁਨਾ ਨਦੀ ਉਤੇ ਗਿਆ ਤਾਂ ਉਸ ਦਾ ਪਰਿਵਾਰ ਉਜੜ ਚੁਕਿਆ ਸੀ। ਸਾਹਮਣੇ ਲੋਕ ਉਸ ਦੇ ਲੜਕੇ ਦੀ ਦੇਹ ਨੂੰ ਨਹਿਰ ਵਿਚੋਂ ਬਾਹਰ ਕੱਢ ਰਹੇ ਸਨ।
ਬੀ. ਏ. ਪਹਿਲੇ ਸਾਲ ਦਾ ਵਿਦਿਆਰਥੀ ਸੀ ਸੰਦੀਪ
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਹਰਿਆਣਾ ਰੋਡਵੇਜ਼ ਵਿਚ ਡਰਾਈਵਰ ਹੈ। ਸੰਦੀਪ ਉਸ ਦਾ ਇਕ-ਲੌਤਾ ਪੁੱਤਰ ਸੀ। ਜੋ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ। ਸੰਦੀਪ ਇਸ ਸਮੇਂ ਬੀ. ਏ. ਦੇ ਪਹਿਲੇ ਸਾਲ ਵਿੱਚ ਪੜ੍ਹਦਾ ਸੀ ਅਤੇ ਆਉਣ ਵਾਲੀ 14 ਤਰੀਕ ਨੂੰ ਦਿੱਲੀ ਪੁਲਿਸ ਵਿੱਚ ਭਰਤੀ ਲਈ ਇਮਤਿਹਾਨ ਵੀ ਸੀ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਇਸ ਮਾਮਲੇ ਬਾਰੇ ਇੰਦੜੀ ਥਾਣੇ ਦੇ ਐਸ. ਐਚ. ਓ. ਰਾਜਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌ-ਤ ਦੇ ਅਸਲ ਕਾਰਨ ਕੀ ਹਨ, ਇਹ ਸਭ ਤਾਂ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।