ਜਿਲ੍ਹਾ ਮੋਗਾ (ਪੰਜਾਬ) ਵਿੱਚ ਇੱਕ ਸੇਵਾਮੁਕਤ ਫੌਜੀ ਸੂਬੇਦਾਰ ਦਾ ਕੁੱਟ-ਮਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ। ਇਹ ਘ-ਟ-ਨਾ ਉਸ ਵਕਤ ਵਾਪਰੀ ਜਦੋਂ ਕੁਝ ਨੌਜਵਾਨਾਂ ਨੇ ਸੂਬੇਦਾਰ ਦੇ ਪੁੱਤ ਅਤੇ ਪੋਤੇ ਉਤੇ ਪਟਾਕੇ ਸੁੱ-ਟ ਦਿੱਤੇ। ਜਦੋਂ ਦੋਵਾਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸੇਵਾਮੁਕਤ ਸੂਬੇਦਾਰ ਆਪਣੇ ਪੁੱਤ ਅਤੇ ਪੋਤੇ ਦਾ ਬਚਾਅ ਕਰਨ ਲਈ ਆਇਆ ਤਾਂ ਦੋਸ਼ੀਆਂ ਨੇ ਉਸ ਦੀ ਵੀ ਬੁ-ਰੀ ਤਰ੍ਹਾਂ ਕੁੱਟ-ਮਾਰ ਕਰ ਦਿੱਤੀ। ਇਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਪੁੱਤਰ ਰਿਟਾਇਰ ਫੌਜੀ ਸੂਬੇਦਾਰ ਗੁਰਦੇਵ ਸਿੰਘ ਉਮਰ 75 ਸਾਲ ਪਿੰਡ ਰਾਣੀਆ ਨੇ ਦੱਸਿਆ ਹੈ ਕਿ ਮੈਂ ਆਪਣੇ ਜੁਆਕਾਂ ਨਾਲ ਦੀਵਾਲੀ ਲਈ ਪਟਾਕੇ ਖ੍ਰੀਦਣ ਲਈ ਬਾਜ਼ਾਰ ਗਿਆ ਸੀ। ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਸੜਕ ਉਤੇ ਖੜ੍ਹੇ ਨੌਜਵਾਨਾਂ ਵਿਚੋਂ ਇਕ ਨੇ ਉਨ੍ਹਾਂ ਉਤੇ ਪਟਾਕੇ ਚ-ਲਾ ਦਿੱਤੇ। ਜਦੋਂ ਮੈਂ ਅਜਿਹਾ ਨਾ ਕਰਨ ਲਈ ਕਿਹਾ ਤਾਂ ਨੌਜਵਾਨਾਂ ਨੇ ਮਿਲ ਕੇ ਮੇਰੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਮੈਂ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਵਿਚੋਂ ਬਚ ਕੇ ਘਰ ਦੇ ਨੇੜੇ ਆਇਆ ਤਾਂ ਪਟਾਕੇ ਸੁੱ-ਟ-ਣ ਵਾਲਾ ਨੌਜਵਾਨ ਆਪਣੇ 10-15 ਦੋਸਤਾਂ ਨਾਲ ਉਥੇ ਆ ਗਿਆ ਅਤੇ ਮੇਰੀ ਫਿਰ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਗਲੀ ਵਿੱਚ ਰੌਲਾ ਪੈਂਦਾ ਦੇਖ ਕੇ ਮੇਰੇ ਪਿਤਾ ਗੁਰਦੇਵ ਸਿੰਘ ਘਰੋਂ ਬਾਹਰ ਆ ਗਏ ਅਤੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਉਤੇ ਉਕਤ ਨੌਜਵਾਨ ਮੇਰੇ ਪਿਤਾ ਨੂੰ ਵੀ ਕੁੱ-ਟ-ਣ ਲੱਗ ਗਏ।
ਮ੍ਰਿਤਕ ਦੇ ਪੁੱਤਰ ਸੁਖਜੀਤ ਸਿੰਘ ਦੇ ਦੱਸਣ ਅਨੁਸਾਰ ਨੌਜਵਾਨਾਂ ਵੱਲੋਂ ਕੀਤੀ ਗਈ ਬੇ-ਰ-ਹਿ-ਮੀ ਨਾਲ ਕੁੱ-ਟ-ਮਾ-ਰ ਕਰਕੇ ਮੇਰੇ ਪਿਤਾ ਦੀ ਗਲੀ ਵਿਚ ਹੀ ਮੌ-ਤ ਹੋ ਗਈ। ਇਹ ਸਭ ਦੇਖ ਕੇ ਹ-ਮ-ਲਾ ਕਰਨ ਵਾਲੇ ਨੌਜਵਾਨ ਉਥੋਂ ਦੌੜ ਗਏ। ਇਸ ਤੋਂ ਬਾਅਦ ਸਬੰਧਤ ਏਰੀਏ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਸੁਖਜੀਤ ਸਿੰਘ ਦੇ ਬਿਆਨਾਂ ਉਤੇ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।