ਜਿਲ੍ਹਾ ਜਲੰਧਰ (ਪੰਜਾਬ) ਵਿਚ ਕਿਸੇ ਪਿੱਛਲੀ ਰੰ-ਜਿ-ਸ਼ ਦੇ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਇਕ ਨੌਜਵਾਨ ਉਤੇ ਗੋ-ਲੀ ਚਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਨਾਮ ਦੇ ਨੌਜਵਾਨ ਨੂੰ ਦੋ ਗੋ-ਲੀ-ਆਂ ਲੱਗੀ ਗਈਆਂ ਸਨ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਵਿਚ ਪਹੁੰਚਦੇ ਕੀਤਾ ਗਿਆ। ਜਿੱਥੇ ਇਲਾਜ ਦੌਰਾਨ ਨੌਜਵਾਨ ਨੇ ਦਮ ਤੋੜ ਦਿੱਤਾ। ਇਹ ਦੁਖ-ਦਾਈ ਘ-ਟ-ਨਾ ਸੋਮਵਾਰ ਦੇਰ ਰਾਤ ਨੂੰ ਸਥਾਨਕ ਰਾਮਾਮੰਡੀ ਇਲਾਕੇ ਦੇ ਦਕੋਹਾ ਫਾਟਕ ਦੇ ਨੇੜੇ ਵਾਪਰੀ ਹੈ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਏ. ਡੀ. ਸੀ. ਪੀ. ਬਲਵਿੰਦਰ ਸਿੰਘ ਤੋਂ ਲੈ ਕੇ ਐਸ. ਐਚ. ਓ. ਰਾਜੇਸ਼ ਕੁਮਾਰ ਮੌਕੇ ਉਤੇ ਪਹੁੰਚੇ। ਪਰ ਲੋਕਾਂ ਦਾ ਗੁੱਸਾ ਫੁੱਟ ਪਿਆ। ਸੋਮਵਾਰ ਦੇਰ ਰਾਤ ਲੋਕਾਂ ਨੇ ਹੁਸ਼ਿਆਰਪੁਰ ਰੋਡ ਉਤੇ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਅਧਿਕਾਰੀ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਲੋਕ ਉਥੋਂ ਨਹੀਂ ਹਿੱਲੇ।
6 ਤੋਂ 7 ਦੋਸ਼ੀਆਂ ਨੇ ਨੌਜਵਾਨ ਨੂੰ ਘੇਰ ਕੇ ਗੋ-ਲੀ ਚਲਾਈ
ਦੱਸਿਆ ਜਾ ਰਿਹਾ ਹੈ ਕਿ 22 ਸਾਲ ਉਮਰ ਦੇ ਰੋਹਿਤ ਉਤੇ ਗੋ-ਲੀ ਚਲਾਉਣ ਵਾਲੇ ਲੋਕ ਉਸ ਦੇ ਘਰ ਦੇ ਬਿਲਕੁਲ ਨੇੜੇ ਰਹਿੰਦੇ ਹਨ। ਦੋ ਦਿਨ ਪਹਿਲਾਂ ਰੋਹਿਤ ਦੇ ਪਰਿਵਾਰ ਨੇ ਸੂਰਿਆ ਐਨਕਲੇਵ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਉਤੇ ਹ-ਮ-ਲਾ ਕੀਤਾ ਗਿਆ ਹੈ। ਉਸ ਉਤੇ ਦੁਬਾਰਾ ਵੀ ਹ-ਮ-ਲਾ ਹੋ ਸਕਦਾ ਹੈ। ਸੋਮਵਾਰ ਦੇਰ ਰਾਤ ਅੱਧੀ ਦਰਜਨ ਵਿਅਕਤੀਆਂ ਨੇ ਰੋਹਿਤ ਨੂੰ ਘੇਰ ਲਿਆ ਅਤੇ ਗਾ-ਲ੍ਹੀ ਗਲੋਚ ਸ਼ੁਰੂ ਕਰ ਦਿੱਤੀ। ਬਾਅਦ ਵਿਚ ਦੋਸ਼ੀਆਂ ਨੇ ਗੋ-ਲੀ-ਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਪਿੱਠ ਵਿਚ ਦੋ ਗੋ-ਲੀ-ਆਂ ਲੱਗ ਗਈਆਂ।