ਹਾਈਵੇਅ ਕਿਨਾਰੇ ਖੜ੍ਹੇ, ਲੋਕਾਂ ਨਾਲ ਵਾਪਰਿਆ ਹਾਦਸਾ, ਇੱਕ ਬਜੁਰਗ ਮਹਿਲਾ ਨੇ ਤਿਆਗੇ ਪ੍ਰਾਣ, 5-6 ਲੋਕ ਹੋਏ ਜ਼ਖਮੀ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਦੇ ਕਸਬਾ ਖੰਨਾ ਵਿਚ ਨੈਸ਼ਨਲ ਹਾਈਵੇ ਉਤੇ ਇਕ ਤੇਜ਼ ਸਪੀਡ ਕੈਂਟਰ ਨੇ ਇਕ ਬਜ਼ੁਰਗ ਔਰਤ ਦੀ ਜਾ-ਨ ਲੈ ਲਈ ਅਤੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ 5 ਤੋਂ 6 ਵਿਅਕਤੀਆਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਹਾਦਸੇ ਤੋਂ ਬਾਅਦ ਕੈਂਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਕੈਂਟਰ ਦੀ ਤਸਵੀਰ ਖਿੱਚ ਲਈ। ਪੁਲਿਸ ਨੇ ਉਸ ਤਸਵੀਰ ਦੀ ਮਦਦ ਨਾਲ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪੁਰਾ ਦੀ ਔਰਤ ਰਾਜ ਕੌਰ ਉਮਰ 65 ਸਾਲ ਆਪਣੇ ਪਤੀ ਨਾਲ ਬੱਸ ਵਿੱਚ ਬੈਠ ਕੇ ਖੰਨਾ ਪਹੁੰਚੀ ਸੀ। ਉਸ ਦੇ ਨਾਲ 10 ਸਾਲ ਦਾ ਇਕ ਜੁਆਕ ਵੀ ਸੀ। ਨੈਸ਼ਨਲ ਹਾਈਵੇਅ ਉਤੇ ਖੰਨਾ ਦੇ ਪੁਰਾਣੇ ਬੱਸ ਸਟੈਂਡ ਕੋਲ ਬੱਸ ਨੂੰ ਰੋਕ ਕੇ ਸਵਾਰੀਆਂ ਨੂੰ ਉਤਾਰਿਆ ਜਾ ਰਿਹਾ ਸੀ। ਬੱਸ ਦੇ ਪਿੱਛੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆ ਰਹੇ ਸਨ।

ਡਰਾਈਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹਾਦਸਾ

ਇਸ ਦੌਰਾਨ ਤੇਜ਼ ਰਫਤਾਰ ਕੈਂਟਰ ਡਰਾਈਵਰ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਪਹਿਲਾਂ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਫਿਰ ਨੈਸ਼ਨਲ ਹਾਈਵੇ ਦੇ ਕਿਨਾਰੇ ਖੜ੍ਹੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਬਜ਼ੁਰਗ ਔਰਤ ਰਾਜ ਕੌਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਖਮੀਂ ਹੋਏ ਬਾਕੀ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੌਕੇ ਦਾ ਫਾਇਦਾ ਉਠਾਉਂਦੇ ਹੋਏ ਕੈਂਟਰ ਡਰਾਈਵਰ ਫਰਾਰ ਹੋ ਗਿਆ।

ਸਾਈਡ ਉਤੇ ਖੜ੍ਹੇ ਲੋਕਾਂ ਨੂੰ ਲਪੇਟ ਵਿਚ ਲਿਆ

ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਪਹਿਲਾਂ ਤਾਂ ਬੱਸ ਡਰਾਈਵਰ ਨੇ ਗਲਤੀ ਕੀਤੀ ਕਿ ਬੱਸ ਨੂੰ ਨੈਸ਼ਨਲ ਹਾਈਵੇ ਉਤੇ ਰੋਕ ਦਿੱਤਾ। ਜਦੋਂ ਸਵਾਰੀਆਂ ਬੱਸ ਤੋਂ ਉਤਰ ਰਹੀਆਂ ਸਨ ਤਾਂ ਕੈਂਟਰ ਡਰਾਈਵਰ ਨੇ ਲਾਪ੍ਰਵਾਹੀ ਨਾਲ ਲੋਕਾਂ ਨੂੰ ਲਪੇਟ ਵਿਚ ਲੈ ਲਿਆ। ਇਸ ਤੋਂ ਪਹਿਲਾਂ ਕੈਂਟਰ ਨੇ ਉਨ੍ਹਾਂ ਨੂੰ ਵੀ ਟੱ-ਕ-ਰ ਮਾਰ ਦਿੱਤੀ। ਬਚਾਅ ਰਿਹਾ ਕਿ ਕਿ ਕੈਂਟਰ ਦਾ ਟਾਇਰ ਉਸ ਦੇ ਸਿਰ ਦੇ ਕੋਲੋਂ ਦੀ ਲੰਘ ਗਿਆ।

ਦੋਸ਼ੀ ਮੌਕੇ ਤੋਂ ਹੋਇਆ ਫਰਾਰ

ਇਸ ਹਾਦਸੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਦਾ ਇਕੱਠੇ ਹੋ ਗਿਆ। ਇਸ ਦਾ ਫਾਇਦਾ ਉਠਾਉਂਦੇ ਹੋਏ ਕੈਂਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟੀ ਥਾਣਾ 2 ਦੇ ਐਸ. ਐਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਰਾਜ ਕੌਰ ਦੀ ਮੌ-ਤ ਹੋ ਗਈ ਹੈ। ਜ਼ਖ਼ਮੀਆਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕੈਂਟਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਲਿਆ ਜਾਵੇਗਾ।

Leave a Reply

Your email address will not be published. Required fields are marked *