ਪੰਜਾਬ ਵਿਚ ਮੋਹਾਲੀ ਤੋਂ ਬਹੁਤ ਹੀ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਮੋਹਾਲੀ ਦੇ ਲਾਲੜੂ ਵਿਖੇ ਇਕ ਸੜਕ ਹਾਦਸੇ ਦੌਰਾਨ ਮਾਂ ਅਤੇ ਪੁੱਤ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਬਾਲਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਉਤੇ ਲੈਹਲੀ ਟੀ-ਪੁਆਇੰਟ ਨੇੜੇ ਟਿੱਪਰ ਡਰਾਈਵਰ ਨੇ ਦੋ ਮੋਟਰਸਾਈਕਲਾਂ ਨੂੰ ਪਿੱਛੇ ਤੋਂ ਟੱਕਰ ਮਾ-ਰ ਦਿੱਤੀ। ਇਸ ਹਾਦਸੇ ਦੌਰਾਨ ਮ੍ਰਿਤਕ ਮਹਿਲਾ ਦਾ ਪਤੀ ਵਾਲ-ਵਾਲ ਬਚ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਿਮਰਨਜੀਤ ਕੌਰ ਉਮਰ 23 ਸਾਲ ਪਤਨੀ ਗੁਰਜੀਤ ਸਿੰਘ ਵਾਸੀ ਪਿੰਡ ਬੁੱਢਣਪੁਰ ਥਾਣਾ ਬਨੂੜ ਆਪਣੇ ਪਤੀ ਗੁਰਜੀਤ ਸਿੰਘ ਅਤੇ ਆਪਣੇ ਢਾਈ ਸਾਲ ਦੇ ਜੁਆਕ ਨਾਲ ਇਕ ਮੋਟਰਸਾਈਕਲ ਉਤੇ ਲਾਲੜੂ ਮੰਡੀ ਆ ਰਹੇ ਸੀ। ਉਸ ਦੇ ਅੱਗੇ ਦੂਜੇ ਮੋਟਰਸਾਈਕਲ ਉਤੇ ਉਸ ਦੇ ਰਿਸ਼ਤੇਦਾਰ ਗੁਰਵਿੰਦਰ ਸਿੰਘ ਅਤੇ ਹਰਪਾਲ ਸਿੰਘ ਜਾ ਰਹੇ ਸੀ। ਜਦੋਂ ਉਹ ਰੇਲਵੇ ਫਾਟਕ ਪਾਰ ਕਰਕੇ ਅੰਬਾਲਾ ਤੋਂ ਚੰਡੀਗੜ੍ਹ ਮੁੱਖ ਸੜਕ ਉਤੇ ਪਹੁੰਚੇ ਤਾਂ ਇਕ ਤੇਜ਼ ਸਪੀਡ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾ-ਰ ਦਿੱਤੀ, ਜਿਸ ਕਾਰਨ ਸਿਮਰਨਜੀਤ ਕੌਰ ਅਤੇ ਉਸ ਦੇ ਢਾਈ ਸਾਲ ਦੇ ਜੁਆਕ ਦੀ ਮੌ-ਤ ਹੋ ਗਈ ਅਤੇ ਗੁਰਜੀਤ ਸਿੰਘ ਸੁਰੱਖਿਅਤ ਬਚ ਗਿਆ।
ਦੂਜੇ ਮੋਟਰਸਾਈਕਲ ਤੇ ਸਵਾਰ ਹਰਪਾਲ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਟਿੱਪਰ ਡਰਾਈਵਰ ਨੂੰ ਇਸ ਘਟਨਾ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਸਿਮਰਨਜੀਤ ਕੌਰ ਅਤੇ ਉਸ ਦੇ ਬੇਟੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਥੋਂ ਗੰਭੀਰ ਰੂਪ ਵਿਚ ਜਖਮੀ ਹਰਪਾਲ ਸਿੰਘ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਗੁਰਜੀਤ ਸਿੰਘ ਦੇ ਬਿਆਨਾਂ ਉਤੇ ਟਿੱਪਰ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਟਿੱਪਰ ਨੂੰ ਕਬਜ਼ੇ ਵਿਚ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਦੇਹਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ।