ਕਾਫੀ ਦਿਨਾਂ ਤੋਂ ਲਾਪਤਾ ਸੀ, 3 ਜੁਆਕਾਂ ਦਾ ਪਿਓ, ਹੁਣ ਬੁਰੇ ਹਾਲ ਵਿਚ ਇਸ ਤਰ੍ਹਾਂ, ਪਰਿਵਾਰਕ ਮੈਂਬਰਾਂ ਨੂੰ ਮਿਲੀ ਦੇਹ

Punjab

ਪੰਜਾਬ ਵਿਚ ਜਲੰਧਰ ਜਿਲ੍ਹੇ ਦੇ ਗੁਰਾਇਆ ਕਸਬੇ ਦੀ ਦਿਲਬਾਗ ਕਲੋਨੀ ਵਿੱਚ ਇੱਕ ਖੇਤ ਵਿੱਚ ਪਰਾਲੀ ਨਾਲ ਢੱਕੀ ਹੋਈ ਇੱਕ ਵਿਅਕਤੀ ਦੀ ਦੇਹ ਮਿਲੀ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਰੀਸ਼ ਵਰਮਾ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਗੁਰਾਇਆ ਦੇ ਦਿਲਬਾਗ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ਦਾ ਜੀਜਾ ਵੀ ਉਸ ਦੇ ਨਾਲ ਰਹਿੰਦਾ ਸੀ। ਪੁਲਿਸ ਨੇ ਇਸ ਮਾਮਲੇ ਦੀ ਕ-ਤ-ਲ ਦੇ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰੀਸ਼ ਨੂੰ ਕਾਫੀ ਸਮੇਂ ਤੋਂ ਜਾ-ਨ ਤੋਂ ਮਾ-ਰ-ਨ ਦੀਆਂ ਧਮ-ਕੀਆਂ ਮਿਲ ਰਹੀਆਂ ਸਨ। 8 ਨਵੰਬਰ ਨੂੰ ਹਰੀਸ਼ ਵਰਮਾ ਸੈਰ ਕਰਨ ਦੇ ਲਈ ਘਰੋਂ ਗਿਆ ਸੀ। ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ। ਜਦੋਂ ਉਹ 2 ਦਿਨ ਤੱਕ ਘਰ ਨਹੀਂ ਮੁੜਿਆ ਤਾਂ ਉਸ ਦੇ ਪਰਿਵਾਰ ਵੱਲੋਂ ਪੁਲਸ ਕੋਲ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ।

ਪਰਿਵਾਰ ਨੂੰ ਮਿਲ ਗਿਆ ਸੀ, ਹਰੀਸ਼ ਦਾ ਫੋਨ ਅਤੇ ਬਾਈਕ

ਪਰਿਵਾਰ ਵੱਲੋਂ ਹਰੀਸ਼ ਦੀ ਖੁਦ ਹੀ ਭਾਲ ਕੀਤੀ ਜਾ ਰਹੀ ਸੀ। ਪਰ ਉਹ ਕਿਤੋਂ ਨਹੀਂ ਮਿਲਿਆ। ਪਰਿਵਾਰ ਨੇ ਦੱਸਿਆ ਕਿ ਹਰੀਸ਼ ਵਰਮਾ ਗੁਰਾਇਆ ਦੀ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਹਰੀਸ਼ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਜੁਆਕ ਹਨ। ਪਰਿਵਾਰ ਉੱਤਰ ਪ੍ਰਦੇਸ਼ ਵਿੱਚ ਆਪਣੇ ਪਿੰਡ ਵਿੱਚ ਰਹਿੰਦਾ ਸੀ। ਪਰਿਵਾਰ ਨੂੰ ਹਰੀਸ਼ ਦਾ ਮੋਟਰਸਾਈਕਲ ਅਤੇ ਉਸ ਦਾ ਪਰਸ ਖੇਤ ਦੇ ਨੇੜੇ ਤੋਂ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਥੇ ਤਲਾਸ਼ ਸ਼ੁਰੂ ਕੀਤੀ ਤਾਂ ਤਲਾਸ਼ ਦੌਰਾਨ ਇਕ ਜਗ੍ਹਾ ਉਤੇ ਖੇਤ ਵਿਚੋਂ ਬਦਬੂ ਆਉਣ ਉਤੇ ਪਰਾਲੀ ਨੂੰ ਸਾਇਡ ਤੇ ਕਰਕੇ ਦੇਖਿਆ ਤਾਂ ਇਸ ਦੌਰਾਨ ਉਥੋਂ ਹਰੀਸ਼ ਦੀ ਦੇਹ ਬਰਾਮਦ ਹੋਈ।

ਐੱਸ. ਐੱਚ. ਓ. ਨੇ ਕਿਹਾ- ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕ-ਤ-ਲ ਦਾ ਕਾਰਨ

ਇਸ ਮਾਮਲੇ ਵਿਚ ਗੁਰਾਇਆ ਥਾਣੇ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਘ-ਟ-ਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦੁਪਹਿਰ ਸਮੇਂ ਦਿੱਤੀ ਗਈ। ਜਿਸ ਤੋਂ ਬਾਅਦ ਉਹ ਜਾਂਚ ਲਈ ਮੌਕੇ ਉਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੇਹ ਕਾਫੀ ਪੁਰਾਣੀ ਲੱਗ ਰਹੀ ਸੀ। ਕਿਉਂਕਿ ਦੇਹ ਦੇ ਗਲੇ ਦਾ ਹਿੱਸਾ ਅਤੇ ਸਰੀਰ ਦੇ ਕਈ ਹੋਰ ਅੰਗ ਸ-ੜ ਚੁੱਕੇ ਸਨ। ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮੌ-ਤ ਦਾ ਕਾਰਨ ਕੀ ਹੈ। ਜੇਕਰ ਕ-ਤ-ਲ ਹੋਇਆ ਹੈ ਤਾਂ ਕ-ਤ-ਲ ਕਿਸ ਚੀਜ ਨਾਲ ਕੀਤਾ ਗਿਆ? ਗੁਰਾਇਆ ਥਾਣੇ ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਜਿਨ੍ਹਾਂ ਵਿਅਕਤੀਆਂ ਉਤੇ ਦੋਸ਼ ਲਾਏ ਗਏ ਹਨ, ਉਨ੍ਹਾਂ ਨੂੰ ਜਲਦੀ ਹੀ ਜਾਂਚ ਵਿੱਚ ਸ਼ਾਮਲ ਕਰਿਆ ਜਾਵੇਗਾ।

Leave a Reply

Your email address will not be published. Required fields are marked *